ਸੋਨੀਆਂ ਗਾਂਧੀ ਦੇ ਬਿਆਨ ਨੇ ਸਾਬਤ ਕਰ ਦਿੱਤਾ ਕਿ ਮੰਨੂਵਾਦੀ ਧਿਰਾਂ ਨੇ ਨਹੀਂ ਛੱਡਿਆ ਸਿੱਖੀ ਨਾਲ ਸਦੀਆਂ ਪੁਰਾਣਾ ਵੈਰ : ਖਾਲੜਾ ਮਿਸ਼ਨ
- ਅਖੇ ਇੰਦਰਾਂ, ਰਾਜੀਵ ਸਨ ਸੱਤਵਾਦੀ, ਸੰਤ ਭਿੰਡਰਾਂਵਾਲੇ ਤੇ ਸਿੱਖ ਸਨ ਅੱਤਵਾਦੀ, ਸਹੀ ਸੀ ਸਿੱਖਾਂ ਉੱਪਰ ਢਾਹਿਆ ਕਹਿਰ- ਖਾਲੜਾ ਮਿਸ਼ਨ
ਖਾਲੜਾ, 16 ਨਵੰਬਰ 2026 : ਕਿਤਾਬ ਲਿਖ ਕੇ ਬੀਬੀ ਸੋਨੀਆਂ ਗਾਂਧੀ ਨੇ ਸਾਬਤ ਕਰ ਦਿੱਤਾ ਹੈ ਕਿ ਪਿਆਰ ਦਾ ਸਫ਼ਰ ਤਾਂ ਸਿਰਫ ਵਿਖਾਵਾ ਸੀ, ਸਗੋਂ ਸੋਨੀਆਂ ਗਾਂਧੀ ਬੀਬੀ ਹੁਰੀ ਤਾਂ ਅੱਜ ਵੀ ਨਫਰਤਾਂ ਦੀ ਦੁਕਾਨ ਖੋਲੀ ਬੈਠੇ ਹਨ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਨੇ ਕਿਹਾ ਹੈ ਕਿ ਦਰਅਸਲ ਸ਼੍ਰੀ ਦਰਬਾਰ ਸਾਹਿਬ ਉੱਪਰ ਫੌਜੀ ਹਮਲੇ ਪਿੱਛੇ ਮੰਨੂਵਾਦੀ ਧਿਰਾਂ (ਕਾਂਗਰਸ, ਭਾਜਪਾ, ਆਰ.ਐਸ.ਐਸ. ਤੇ ਹੋਰਾਂ) ਦੀ ਸਿੱਖੀ ਨਾਲ ਸਦੀਆਂ ਪੁਰਾਣੀ ਨਫਰਤ ਸੀ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਤਾਂ ਬਹਾਨਾ ਸੀ।
ਉਨ੍ਹਾਂ ਕਿਹਾ ਕਿ ਸਿੱਖੀ ਨਾਲ ਸਦੀਆਂ ਪੁਰਾਣਾ ਵੈਰ ਕੱਢਣ ਲਈ ਸਮੇਂ-ਸਮੇਂ ਦੇ ਹਾਕਮਾਂ ਦੇ ਢਿੱਡ ਪੀੜ ਹੁੰਦੀ ਆਈ ਹੈ, ਕਿਉਂ ਕਿ ਸਿੱਖੀ ਦਾ ਸੰਦੇਸ਼ ਸਰਬੱਤ ਦੇ ਭਲੇ ਦਾ ਹੈ, ਮਨੁੱਖੀ ਬਰਾਬਰਤਾ ਦਾ ਹੈ, ਜਾਤ-ਪਾਤ ਦੇ ਖਾਤਮੇ ਦਾ ਹੈ, ਜ਼ੁਲਮ ਦੀ ਵਿਰੋਧਤਾ ਦਾ ਹੈ, ਹਲੀਮੀ ਰਾਜ ਦਾ ਹੈ, ਨਿਮਾਣਿਆਂ, ਨਿਤਾਣਿਆਂ ਸੰਗ ਖਲੋਣ ਦਾ ਹੈ, ਗਰੀਬ ਦੀ ਬਾਂਹ ਫੜਨ ਦਾ ਹੈ, ਮਲਕ ਭਾਗੋਆਂ ਦੀ ਵਿਰੋਧਤਾ ਦਾ ਹੈ। ਉਨ੍ਹਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੂੰ ਅੱਜ ਵੀ ਸੋਨੀਆਂ ਗਾਂਧੀ ਵੱਲੋਂ ਅੱਤਵਾਦੀ, ਵੱਖਵਾਦੀ ਦੱਸਣਾ, ਕਾਂਗਰਸ ਪਾਰਟੀ ਦੀ ਅਤੇ ਮੰਨੂਵਾਦੀ ਧਿਰਾਂ ਦੀ ਸਿੱਖੀ ਤੇ ਸਿੱਖਾਂ ਪ੍ਰਤੀ ਘੋਰ ਨਫਰਤ ਬਿਆਨ ਕਰਦਾ ਹੈ। ਉਨ੍ਹਾਂ ਭੋਰਾ ਵੀ ਸੰਗ ਨਹੀਂ ਕੀਤੀ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ 20ਵੀਂ ਸਦੀ ਦਾ ਮਹਾਨ ਸਿੱਖ ਐਲਾਨਿਆਂ ਹੈ। ਉਨ੍ਹਾਂ ਕਿਹਾ ਕਿ ਦਿੱਲੀ-ਨਾਗਪੁਰ ਝੂਠ ਦੇ ਕੇਂਦਰ ਹਨ, ਜਦੋਂ ਕਿ ਅੰਮ੍ਰਿਤਸਰ ਸੱਚ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਭਾਜਪਾ, ਆਰ.ਐਸ.ਐਸ. ਵਾਲੇ ਜਦੋਂ ਸੰਤ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਦੱਸਦੇ ਹਨ ਤਾਂ ਉਹ ਇਹੋ ਸਾਬਤ ਕਰਦੇ ਹਨ ਕਿ ਉਨ੍ਹਾਂ ਦਾ ਏਜੰਡਾ ਇੰਦਰਾਂ, ਰਾਜੀਵ ਵਾਲਾ ਹੀ ਹੈ। ਇਸੇ ਕਰਕੇ ਕਦੀ ਭਾਜਪਾ ਤੇ ਆਰ.ਅੇੈਸ.ਐਸ. ਵਾਲੇ ਫੌਜੀ ਹਮਲੇ ਸਮੇਂ ਮਤੇ ਪਾਕੇ, ਭੰਗੜੇ ਪਾਕੇ, ਹਮਲੇ ਦੀ ਹਮਾਇਤ ਹੀਂ ਨਹੀਂ ਕਰਦੇ ਰਹੇ, ਸਗੋਂ ਕੇ.ਪੀ.ਐਸ. ਗਿੱਲ ਵੱਲੋਂ ਬਲੈਕਥੰਡਰ ਵੇਲੇ ਨਿਭਾਏ ਰੋਲ ਦੀ ਵੀ ਹਮਾਇਤ ਕਰਦੇ ਹਨ। ਇਸੇ ਕਰਕੇ ਭਾਜਪਾ ਵਲੋਂ ਨਾਨਾ ਜੀ ਦੇਸ਼ਮੁਖ ਨੂੰ ਭਾਰਤ ਰਤਨ ਦਿੱਤਾ ਜਾਂਦਾ ਹੈ, ਕਿਉਂ ਕਿ ਉਹ ਫੌਜੀ ਹਮਲੇ ਨੂੰ ਜਾਇਜ਼ ਠਹਿਰਾਉਂਦਿਆਂ ਕਹਿੰਦਾ ਹੈ ਕਿ ਸਿੱਖ ਇਸੇ ਸਲੂਕ ਦੇ ਹੱਕਦਾਰ ਹਨ। ਭਾਜਪਾ ਸਿੱਖਾਂ ਦੀ ਕੁਲਨਾਸ਼ ਕਰਨ ਵਾਲੇ ਨਰਸਿਮਹਾ ਰਾਓ ਜੋ ਗਾਂਧੀ ਪਰਿਵਾਰ ਦੀ ਸੱਜੀ ਬਾਂਹ ਸੀ, ਨੂੰ ਭਾਰਤ ਰਤਨ ਦਿੰਦੀ ਹੈ, ਕਿਉਂ ਕਿ ਉਸਨੇ ਨਿਰਦੋਸ਼ ਸਿੱਖਾਂ ਦਾ ਖੂਨ ਵਹਾਇਆ ਸੀ। ਉਨ੍ਹਾਂ ਕਿਹਾ ਕਿ ਸੋਨੀਆਂ ਗਾਂਧੀ ਦਾ ਅਤੇ ਕਾਂਗਰਸ ਦਾ ਅੱਜ ਵੀ ਮੁੱਖ ਏਜੰਡਾ ਇਹੋ ਹੈ ਕਿ ਇਹ ਸਾਬਤ ਕੀਤਾ ਜਾਵੇ ਕਿ ਇੰਦਰਾਂ, ਰਾਜੀਵ ਸੱਤਵਾਦੀ ਸਨ, ਜਦੋਂ ਕਿ ਸੰਤ ਭਿੰਡਰਾਂਵਾਲਾ ਤੇ ਸਿੱਖ ਅੱਤਵਾਦੀ ਸਨ। ਜਥੇਬੰਦੀਆਂ ਨੇ ਕਿਹਾ ਕਿ ਸਾਮ, ਦਾਮ, ਦੰਡ, ਭੇਦ, ਝੂਠ, ਫਰੇਬ ਦੀ ਪੈਰੋਕਾਰ ਧਿਰਾਂ 42 ਸਾਲ ਬਾਅਦ ਵੀ ਫੌਜੀ ਹਮਲੇ ਦਾ ਸੱਚ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੀਆਂ, ਤਾਂ ਹੀ ਫਾਈਲਾਂ ਜਨਤਕ ਨਹੀਂ ਕਰਦੀਆਂ ਤੇ ਨਾ ਹੀ ਫੌਜੀ ਹਮਲੇ ਦੀ ਨਿਰਪੱਖ ਪੜ੍ਹਤਾਲ ਹੋਣ ਦੇਣਾ ਚਾਹੁੰਦੀਆਂ ਹਨ। ਇੰਨ੍ਹਾਂ ਧਿਰਾਂ (ਕਾਂਗਰਸ, ਭਾਜਪਾ, ਆਰ.ਐਸ.ਐਸ., ਕੇਜਰੀਵਾਲਕੇ, ਬਾਦਲਕਿਆਂ) ਨੂੰ ਡਰ ਹੈ ਕਿ ਮੰਨੂਵਾਦੀ ਧਿਰਾਂ ਤੇ ਉਨ੍ਹਾਂ ਦੇ ਦਲਾਲਾਂ ਦੇ ਚਿਹਰੇ ਸੰਸਾਰ ਸਾਹਮਣੇ ਬੇਨਕਾਬ ਨਾ ਹੋ ਜਾਣ। ਉਨ੍ਹਾਂ ਆਖਰ ਵਿੱਚ ਕਿਹਾ ਕਿ ਸੰਤ ਭਿੰਡਰਾਂਵਾਲੇ ਸਿੱਖੀ ਦੇ ਸੱਚੇ-ਸੁੱਚੇ ਪਹਿਰੇਦਾਰ ਸਨ, ਦੁਸ਼ਟਪੁਣੇ ਦਾ ਨਾਸ਼ ਕਰਨ ਵਾਲੇ ਸਨ ਅਤੇ ਮਜ਼ਲੂਮਾਂ ਦੇ ਰਖਿਅਕ ਸਨ। ਉਨ੍ਹਾਂ ਕਿਹਾ ਕਿ 1947 ਵਿੱਚ ਮਨੁੱਖਤਾ ਵਿੱਚ ਵੰਡੀਆਂ ਪਾ ਕੇ 10 ਲੱਖ ਲੋਕਾਂ ਦਾ ਕਤਲੇਆਮ ਕਰਵਾਉਣ ਵਾਲੇ ਅੱਤਵਾਦੀ, ਵੱਖਵਾਦੀ, ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ ਦੱਸ ਰਹੇ ਹਨ।
ਜਾਰੀ ਕਰਤਾ :-
ਐਡਵੋਕੇਟ ਜਗਦੀਪ ਸਿੰਘ ਰੰਧਾਵਾ ਸਤਵਿੰਦਰ ਸਿੰਘ ਪਲਾਸੌਰ ਬਾਬਾ ਦਰਸ਼ਨ ਸਿੰਘ ਬੌਬੀ ਕੁਮਾਰ ਬਾਬਾ ਨਿਰਮਲ ਸਿੰਘ ਸਰਹਾਲੀ
- Download Babushahi App
-
-