ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਅਤੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਨੇ ਪੰਜਾਬ ਵਿੱਚ ਗੈਂਗਸਟਰਾਂ ਅਤੇ ਨਸ਼ਾ ਸਮਗਲਰਾਂ ਵੱਲੋਂ ਮਾਰੇ ਗਏ ਵਿਅਕਤੀਆਂ ਦੇ ਪੀੜਿਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ
ਜਗਰਾਉਂ 17 ਅਕਤੂਬਰ ( ਦੀਪਕ ਜੈਨ ) ;- ਨਸ਼ਾ ਸਮਗਲਰਾਂ ਤੇ ਗੈਂਗਸਟਰ ਵੱਲੋਂ ਮਾਰੇ ਗਏ ਪਰਿਵਾਰਾਂ ਦਾ ਹਾਲ ਜਾਨਣ ਲਈ ਇਨੀ ਦਿਨੀ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਅਤੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਦੌਰੇ ਤੇ ਹਨ, ਜਿੱਥੇ ਉਹਨਾਂ ਵੱਲੋਂ ਪੰਜਾਬ ਵਿੱਚ ਗੈਂਗਸਟਰਾਂ ਅਤੇ ਨਸ਼ਾ ਸਮਗਲਰਾਂ ਵੱਲੋਂ ਮਾਰੇ ਗਏ ਵਿਅਕਤੀਆਂ ਦੇ ਪੀੜਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਇਸੇ ਕੜੀ ਦੇ ਤਹਿਤ ਹੀ ਜਿਲਾ ਲੁਧਿਆਣਾ ਦੇ ਹਲਕਾ ਜਗਰਾਉਂ ਅਧੀਨ ਆਉਂਦੇ ਪਿੰਡ ਗਿੱਦੜਵਿੰਡੀ ਵਿਖੇ ਪਿਛਲੇ ਸਾਲ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਵੱਲੋਂ ਗੋਲੀ ਮਾਰ ਕੇ ਕਤਲ ਕੀਤੇ ਗਏ ਪਿੰਡ ਗਿੱਦੜਵਿੰਡੀ ਦੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਮਾਂ ਪਿਓ ਨਾਲ ਮੁਲਾਕਾਤ ਕਰਨ ਪੁੱਜੇ l ਜਿਲਾ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜ਼ਿਲਾ ਕਾਂਗਰਸ ਕਮੇਟੀ ਲੁਧਿਆਣਾ ਦੇ ਦਿਹਾਤੀ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਪੁਰ ਅਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਦੀ ਅਗਵਾਈ ਵਿੱਚ ਅੱਜ ਸਮੁੱਚੀ ਕਾਂਗਰਸ ਲੀਡਰਸ਼ਿਪ ਗਿੱਦੜ ਵਿੰਡੀ ਪੁੱਜੀ ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਚਿਨ ਪਾਇਲਟ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਅਖਵਾਉਂਦਾ ਸੀ, ਅਨਾਜ ਖੇਤਰ ਵਿੱਚ ਦੇਸ਼ ਦੀ ਮਦਦ ਕਰਦਾ ਸੀ, ਬਾਰਡਰਾਂ ਤੇ ਕੁਰਬਾਨੀਆਂ ਦੇਕੇ ਸੁਰੱਖਿਆ ਕਰਦਾ ਸੀ, ਅੱਜ ਗੈਂਗਸਟਰਾਂ ਦੇ ਹਵਾਲੇ ਪਹੁੰਚ ਚੁੱਕਿਆ ਹੈ, ਨਸ਼ਿਆਂ ਨਾਲ ਜਵਾਨੀ ਮਰ ਰਹੀ ਹੈ, ਜੇਲ੍ਾਂ ਵਿੱਚੋਂ ਗੈਂਗਸਟਰ ਸ਼ਰੇਆਮ ਫਰੌਤੀਆਂ ਮੰਗ ਰਹੇ ਹਨ, ਕੋਈ ਵਧੀਆ ਵਿਆਹ ਕਰ ਲੈਂਦਾ, ਕੋਈ ਸ਼ੋਰੂਮ ਖੋਲ ਲੈਂਦਾ, ਕੋਈ ਵਪਾਰ ਕਰਦਾ, ਕੋਈ ਨਵੀਂ ਗੱਡੀ ਲੈ ਲੈਂਦਾ ਤਾਂ ਉਸ ਨੂੰ ਤੁਰੰਤ ਫਰੌਤੀਆਂ ਦੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਹਨ, ਜੇਕਰ ਫਰੋਤੀ ਨਹੀਂ ਦਿੰਦੇ ਤਾਂ ਜਾਨੋ ਮਾਰਿਆ ਜਾ ਰਿਹਾ। ਇਸ ਮੌਕੇ ਉਨ੍ਹਾਂ ਦੇ ਨਾਲ ਏ.ਆਈ.ਸੀ.ਸੀ. ਦੇ ਸਹਾਇਕ ਇੰਚਾਰਜ ਰਵਿੰਦਰ ਡਾਲਵੀਆ, ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ,ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ, ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ, ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ, ਸਾਬਕਾ ਵਿਧਾਇਕ ਰਾਕੇਸ਼ ਪਾਂਡੇ, ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਹਲਕਾ ਇੰਚਾਰਜ ਕਾਮਿਲ ਬੋਪਾਰਾਏ, ਹਲਕਾ ਇੰਚਾਰਜ ਇਸ਼ਵਰਜੋਤ ਚੀਮਾ, ਬਲਾਕ ਦਿਹਾਤੀ ਦੇ ਪ੍ਰਧਾਨ ਨਵਦੀਪ ਸਿੰਘ ਗਰੇਵਾਲ, ਸ਼ਹਿਰੀ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ, ਰਾਜੇਸ਼ਇੰਦਰ ਸਿੰਘ ਸਿੱਧੂ, ਪ੍ਰੇਮ ਸਿੰਘ ਭੰਗੂ, ਕਾਮਰੇਡ ਰਵਿੰਦਰ ਪਾਲ ਸਿੰਘ ਰਾਜੂ, ਪਰਸ਼ੋਤਮ ਲਾਲ ਖਲੀਫਾ, ਹਰਿੰਦਰ ਸਿੰਘ ਚਾਹਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਯੂਥ ਪ੍ਰਧਾਨ ਮਨੀ ਗਰਗ, ਸਾਬਕਾ ਚੇਅਰਮੈਨ ਕਾਕਾ ਗਰੇਵਾਲ, ਜਤਿੰਦਰਪਾਲ ਸਿੰਘ ਸਿੱਧੂ ਸਫੀਪੁਰਾ, ਸਰਪੰਚ ਗੁਰਮੀਤ ਸਿੰਘ ਅੱਬੂਪੁਰਾ, ਪਰਮਿੰਦਰ ਸਿੰਘ ਟੂਸਾ, ਸਰਪੰਚ ਸਰਬਜੀਤ ਸਿੰਘ ਖਹਿਰਾ, ਕੌਸਲਰ ਵਰਿੰਦਰ ਸਿੰਘ ਕਲੇਰ, ਕੌਸਲਰ ਸੁਖਚੈਨ ਸਿੰਘ ਧਾਲੀਵਾਲ, ਕੌਸਲਰ ਸਤਿੰਦਰਜੀਤ ਤਤਲਾ, ਬੌਬੀ ਕਪੂਰ, ਕੌਸਲਰ ਵਿਨੈ ਕਲਿਆਣ, ਕੌਸਲਰ ਸੰਜੂ ਕੱਕੜ, ਕੌਸਲਰ ਅਸ਼ਵਨੀ ਕੁਮਾਰ, ਕੌਸਲਰ ਵਿੱਕੀ, ਕੁਲਵੰਤ ਸਿੰਘ ਡਾਗੀਆਂ, ਦਰਸ਼ਨ ਸਿੰਘ ਡਾਗੀਆਂ, ਸਵਰਨ ਸਿੰਘ ਰਾਮਗੜ੍ਹ, ਸਰਪੰਚ ਲਾਲੀ ਅਲੀਗੜ੍ਹ, ਜਗਜੀਤ ਸਿੰਘ ਤਿਹਾੜਾ, ਸਰਪੰਚ ਜਸਵੀਰ ਸਿੰਘ ਜੱਸਾ, ਸਰਪੰਚ ਮੰਗਲ ਸਿੰਘ ਸ਼ੇਰੇਵਾਲ, ਜੀਵਨ ਸਿੰਘ ਬਾਘੀਆਂ ਆਦਿ ਹਾਜ਼ਰ ਸਨ |
- Download Babushahi App
-
-