Canada ਸ਼ੋਕ ਸੁਨੇਹਾ -Indian ਓਵਰਸੀਜ਼ ਕਾਂਗਰਸ ਕੈਨੇਡਾ ਦੇ ਕੋਆਰਡੀਨੇਟਰ ਦਵਿੰਦਰ ਗਰਚਾ ਨੂੰ ਸਦਮਾ - ਮਾਤਾ ਗੁਰਦੇਵ ਕੌਰ ਗਰਚਾ ਦਾ ਦੇਹਾਂਤ
ਬਾਬੂਸ਼ਾਹੀ ਨੈਟਵਰਕ
ਸਰੀ, 14 ਅਕਤੂਬਰ, 2026: ਇੰਡੀਅਨ ਓਵਰਸੀਜ਼ ਕਾਂਗਰਸ ਕੈਨੇਡਾ ਦੇ ਕੋਆਰਡੀਨੇਟਰ ਦਵਿੰਦਰ ਗਰਚਾ ਤੇ ਉਹਨਾਂ ਦੇ ਭਰਾ ਜਸਵਿੰਦਰ ਗਰਚਾ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਗੁਰਦੇਵ ਕੌਰ ਸਦੀਵੀਂ ਵਿਛੋੜਾ ਦੇ ਗਏ। ਉਹ ਆਪਣੇ ਪਿੱਛੇ ਧੀ ਸਤਿੰਦਰ ਚਹਿਲ ਤੇ ਹੱਸਦਾ ਖੇਡਦਾ ਪੋਤਿਆਂ, ਪੜਪੋਤਰਿਆਂ ਦਾ ਪਰਿਵਾਰ ਦਾ ਛੱਡ ਗਏ ਹਨ।
ਬਾਬੂਸ਼ਾਹੀ ਨੈਟਵਰਕ ਦੇ ਮੁੱਖ ਸੰਪਾਦਕ ਬਲਜੀਤ ਬੱਲੀ ਨੇ ਮਾਤਾ ਗੁਰਦੇਵ ਕੌਰ ਗਰਚਾ ਦੇ ਦਿਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਤੇ ਅਕਾਲ ਪੁਰਖ਼ ਅੱਗੇ ਅਰਦਾਸ ਕੀਤੀ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ।
- Download Babushahi App
-
-