ਵਿਧਾਇਕ ਕੁਵਰ ਵਿਜੇ ਨੇ ਸਮਾਰਟ ਸਿਟੀ ਪ੍ਰੋਜੈਕਟ ਵਿੱਚ ਵੱਡੇ ਘੁਟਾਲੇ ਨੂੰ ਲੈ ਕੇ ਅਮਿਤ ਸ਼ਾਹ ਨੂੰ ਜਾਂਚ ਲਈ ਲਿਖੀ ਚਿੱਠੀ
ਕੁਲਵਿੰਦਰ ਸਿੰਘ
ਅੰਮ੍ਰਿਤਸਰ 9 ਸਤੰਬਰ 2026- ਪੰਜਾਬ ਸਰਕਾਰ ਵੱਲੋਂ ਸਮਾਰਟ ਸਿਟੀ ਦੇ ਫੰਡ ਦੀ ਦੁਰਵਰਤੋਂ ਨੂੰ ਲੈ ਕੇ ਕੁਵਰ ਵਿਜੇ ਪ੍ਰਤਾਪ ਨੇ ਭਾਰਤ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਅੰਮ੍ਰਿਤਸਰ ਸ਼ਹਿਰ ਵਿੱਚ ਲਗਾਏ ਗਏ ਫੰਡ ਵਿੱਚ ਵੱਡੇ ਘੁਟਾਲੇ ਦੀ ਗੱਲ ਕਹੀ ਹੈ ਅਤੇ ਤੁਰੰਤ ਇਸ ਦੀ ਜਾਂਚ ਵੀ ਮੰਗ ਕੀਤੀ ਹੈ
ਪ੍ਰੈਸ ਵਾਰਤਾ ਦੇ ਦੌਰਾਨ ਗੱਲਬਾਤ ਕਰਦਿਆਂ ਹੋਇਆਂ ਅੰਮ੍ਰਿਤਸਰ ਉੱਤਰੀ ਦੋ ਵਿਧਾਇਕ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਮੌਜੂਦਾ ਸਰਕਾਰ ਤੇ ਵੱਡੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਸਮਾਰਟ ਸਿਟੀ ਪ੍ਰੋਜੈਕਟ ਜੋ ਕਿ ਕੇਂਦਰ ਵੱਲੋਂ ਅੰਮ੍ਰਿਤਸਰ ਵਾਸਤੇ ਭੇਜੇ ਗਏ ਸਨ ਦੀ ਵੱਡੇ ਪੱਧਰ ਉੱਤੇ ਦੁਰਵਰਤੋਂ ਕੀਤੀ ਹੈ ਅਤੇ ਹਲਕਾ ਉੱਤਰੀ ਸਮੇਤ ਸਾਰੇ ਸ਼ਹਿਰ ਵਿੱਚ ਸਮਾਰਟ ਸਿਟੀ ਪ੍ਰੋਜੈਕਟ ਦੀ ਬਜਾਏ ਕੂੜੇ ਦੇ ਢੇਰ ਨਜ਼ਰ ਆ ਰਹੇ ਹਨ ਉਹਨਾਂ ਨੇ ਕਿਹਾ ਕਿ ਸਨ 2024 ਦੇ ਵਿਧਾਨ ਸਭਾ ਸੈਸ਼ਨ ਦੌਰਾਨ ਉਹਨਾਂ ਨੇ ਇਹ ਸਵਾਲ ਚੁੱਕਿਆ ਸੀ ਜਿਸ ਦਾ ਅੱਜ ਤੱਕ ਉਹਨਾਂ ਨੂੰ ਕੋਈ ਜਵਾਬ ਨਹੀਂ ਮਿਲਿਆ ਹੈ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਇਹ ਪ੍ਰਸ਼ਨ ਜਿਸ ਦਾ ਡਾਇਰੀ ਨੰਬਰ ਉਹਨਾਂ ਵੱਲੋਂ 338 ਦੱਸਿਆ ਜਾ ਰਿਹਾ ਹੈ ਵਾਰ ਵਾਰ ਪੁੱਛਣ ਤੇ ਵੀ ਇਸ ਦਾ ਜਵਾਬ ਉਹਨਾਂ ਨੂੰ ਸਰਕਾਰ ਕੋਲੋਂ ਨਹੀਂ ਮਿਲਿਆ ਹੈ
ਕੁਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੀ ਟੀਵੀ ਉੱਤੇ ਟੈਲੀਕਾਸਟ ਵੇਖਣ ਤੋਂ ਬਾਅਦ ਇੱਕ ਅਣਜਾਨ ਵਿਅਕਤੀ ਦਾ ਉਹਨਾਂ ਨੂੰ ਫੋਨ ਆਇਆ ਜਿਸ ਵਿੱਚ ਉਸ ਵਿਅਕਤੀ ਵੱਲੋਂ ਕੇਂਦਰ ਸਰਕਾਰ ਕੋਲੋਂ ਆਰਟੀਆਈ ਦੁਆਰਾ ਪੂਰੇ ਪੰਜਾਬ ਦੇ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਭੇਜੇ ਗਏ ਫੰਡ ਦੀ ਤਫਸੀਲ ਜੋ ਕਿ 18 ਪੇਜ ਦੀ ਸੀ ਉਹਨਾਂ ਨੂੰ ਭੇਜੀ ਗਈ ਇਸ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕੁਵਰ ਵਿਜੇ ਪ੍ਰਤਾਪ ਸਿੰਘ ਦੇ ਮੁਤਾਬਕ ਹਜ਼ਾਰਾਂ ਕਰੋੜ ਰੁਪਏ ਦੇ ਸਮਾਰਟ ਸਿਟੀ ਫੰਡ ਦੀ ਵੱਡੇ ਪੱਧਰ ਤੇ ਦੁਰਵਰਤੋਂ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਉਹ ਜਨਤਾ ਨੂੰ ਜਾਗਰੂਕ ਕਰਨਾ ਚਾਹੁੰਦੇ ਹਨ ਕਿ ਇਹ ਜਨਤਾ ਦਾ ਪੈਸਾ ਕਿੱਥੇ ਗਿਆ ਇਸਦਾ ਹਿਸਾਬ ਪੰਜਾਬ ਸਰਕਾਰ ਕਿਉਂ ਨਹੀਂ ਦੇ ਰਹੀ ਉਹਨਾਂ ਕਿਹਾ ਕਿ ਫਰਵਰੀ 2024 ਬਜਟ ਸੈਸ਼ਨ ਤੋਂ ਪਹਿਲਾਂ ਅਸੈਂਬਲੀ ਵੱਲੋਂ ਸਵੀਕਾਰ ਕੀਤੇ ਗਏ ਉਨਾਂ ਦੇ ਇਸ ਪ੍ਰਸ਼ਨ ਦਾ ਜਵਾਬ ਤਾਂ ਨਹੀਂ ਮਿਲਿਆ ਪਰ ਆਰਟੀਆਈ ਦੁਆਰਾ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਸਮਾਰਟ ਸਿਟੀ ਦੇ ਤਹਿਤ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਫੰਡਾਂ ਵਿੱਚ ਵੱਡਾ ਘੁਟਾਲਾ ਹੋਇਆ ਹੈ
ਉਹਨਾਂ ਨੇ ਇਸ ਨੂੰ ਇੱਕ ਵੱਡੀ ਲੁੱਟ ਖਸੁੱਟ ਦੱਸਦੇ ਹੋਏ ਕਿਹਾ ਕਿ ਸਰਕਾਰ ਨੂੰ ਇਸ ਦਾ ਜਵਾਬ ਆਖਿਰ ਕਾਰ ਦੇਣਾ ਪਵੇਗਾ ਸਮਾਰਟ ਸਿਟੀ ਦੇ ਤਹਿਤ ਕੁਝ ਪ੍ਰੋਜੈਕਟਾਂ ਦਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਇਸ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਘੁਟਾਲਾ ਅੰਮ੍ਰਿਤਸਰ ਵਿੱਚ ਹੀ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਪੰਜਾਬ ਦੇ ਵਿੱਚ ਇਹ ਰਕਮ ਦੀ ਗਿਣਤੀ ਕਰਨਾ ਮੁਸ਼ਕਿਲ ਹੋ ਜਾਵੇਗਾ। ਕੁਝ ਪ੍ਰੋਜੈਕਟ ਜਿਨਾਂ ਵਾਸਤੇ ਕੇਂਦਰ ਸਰਕਾਰ ਵੱਲੋਂ ਸਮਾਰਟ ਸਿਟੀ ਦੇ ਤਹਿਤ ਵੰਡ ਭੇਜੇ ਗਏ ਸਨ ਉਹਨਾਂ ਵਿੱਚ 10 ਕਰੋੜ ਰੁਪਏ ਸੋਲਰ ਰੂਫ ਟੋਪ 46 ਕਰੋੜ ਰੁਪਏ ਕੈਰੋ ਮਾਰਕੀਟ ਪਾਰਕਿੰਗ 118 ਕਰੋੜ ਰੁਪਏ ਸਮਾਰਟ ਰੋਡ 106 ਕਰੋੜ ਰੁਪਏ ਆਈਟੀ ਕਨੈਕਟੀਵਿਟੀ 31 ਕਰੋੜ ਰੁਪਏ ਐਲਈਡੀ ਸਟਰੀਟ ਲਾਈਟਾਂ 36 ਕਰੋੜ ਰੁਪਏ ਸਸਟੇਨੇਬਲ ਗਰੀਡ ਮੋਬਿਲਿਟੀ 58 ਕਰੋੜ ਰੁਪਏ ਪਾਣੀ ਅਤੇ 36 ਕਰੋੜ ਰੁਪਏ ਸੀਵਰੇਜ ਤੋਂ ਇਲਾਵਾ 348 ਕਰੋੜ ਰੁਪਏ ਵਾਟਰ ਟਰੀਟਮੈਂਟ ਪਲਾਂਟ ਵਾਸਤੇ ਅਲਾਟ ਕੀਤੇ ਗਏ ਸਨ ਕੁਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਉਹਨਾਂ ਦੇ ਪੁਲਿਸ ਅਧਿਕਾਰੀ ਹੋਣ ਦੇ ਸਮੇਂ ਤੋਂ ਲੈ ਕੇ ਹੀ ਲੋਕ ਉਹਨਾਂ ਨੂੰ ਜਾਣਦੇ ਹਨ ਅਤੇ ਉਹਨਾਂ ਨੂੰ ਹੁਣ ਤੱਕ ਕੇਵਲ ਆਪਣੇ ਉੱਤਰੀ ਹਲਕੇ ਤੋਂ ਹੀ ਨਹੀਂ ਬਲਕਿ ਪੂਰੇ ਸ਼ਹਿਰ ਤੋਂ ਸੈਂਕੜੇ ਫੋਨ ਆ ਚੁੱਕੇ ਹਨ ਜਿੱਥੇ ਕਿ ਘਰਾਂ ਦੇ ਵਿੱਚ ਰਸੋਈ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਉਹਨਾਂ ਨੇ ਜਿੱਥੇ ਪੰਜਾਬ ਸਰਕਾਰ ਨੂੰ ਇਸ ਦਾ ਮੁੱਖ ਦੋਸ਼ੀ ਦੱਸਿਆ ਉਥੇ ਹੀ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਦੇ ਕਾਰਪੋਰੇਸ਼ਨ ਕਮਿਸ਼ਨਰ ਨੂੰ ਇਸ ਦਾ ਜਿੰਮੇਵਾਰ ਠਹਿਰਾਇਆ
ਉਹਨਾਂ ਨੇ ਇਲਜ਼ਾਮ ਲਗਾਇਆ ਕਿ ਕੇਵਲ ਸਮਾਰਟ ਸਿਟੀ ਹੀ ਨਹੀਂ ਬਲਕਿ ਹੋਰ ਕਈ ਫੰਡਾਂ ਦੀ ਦੁਰਵਰਤੋਂ ਜੋ ਕਿ ਜਨਤਾ ਲਈ ਆਏ ਸਨ ਵੱਡੇ ਪੱਧਰ ਤੇ ਸਰਕਾਰ ਵੱਲੋਂ ਕੀਤੀ ਗਈ ਹੈ
ਕੇਜਰੀਵਾਲ ਅਤੇ ਭਗਵੰਤ ਮਾਨ ਨੇ ਕੀਤੇ ਮੇਰੇ ਮੇਰੇ ਉੱਤੇ ਤਸ਼ੱਦਦ ਇੱਕ ਸਵਾਲ ਦੇ ਜਵਾਬ ਵਿੱਚ ਗੱਲਬਾਤ ਕਰਦੇ ਹੋਏ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹਨਾਂ ਤੇ ਇੰਨੇ ਤਸ਼ੱਦਦ ਕੀਤੇ ਗਏ ਹਨ ਕਿ ਉਹ ਬਿਆਨ ਨਹੀਂ ਕੀਤੇ ਜਾ ਸਕਦੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਬੇਅਰਹਾਊਸ ਦੇ ਡਿਸਟਰਿਕਟ ਮੈਨੇਜਰ ਰੰਧਾਵਾ ਦੇ ਘਰ ਅਫਸੋਸ ਕਰਨ ਲਈ ਪਹੁੰਚੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੁਵਰ ਵਿਜੇ ਪ੍ਰਤਾਪ ਨੇ ਸਿੱਧੇ ਤੌਰ ਤੇ ਕੇਜਰੀਵਾਲ ਨੂੰ ਉਹਨਾਂ ਦੀ ਪਤਨੀ ਦੀ ਮੌਤ ਦਾ ਜਿੰਮੇਦਾਰ ਠਹਿਰਾਇਆ ਸੀ ਅੱਜ ਵੀ ਕੁਵਰ ਵਿਜੇ ਪ੍ਰਤਾਪ ਵੱਲੋਂ ਕਿਹਾ ਗਿਆ ਕਿ ਅਰਵਿੰਦ ਕੇਜਰੀਵਾਲ ਲਈ ਕੁਵਰ ਪ੍ਰਤਾਪ ਸਿੰਘ ਇੱਕ ਮਰੇ ਹੋਏ ਵਿਅਕਤੀ ਦਾ ਨਾਮ ਹੈ
- Download Babushahi App
-
-