ਪੰਜਾਬ-ਹਰਿਆਣਾ ਬਾਰਡਰ ਹੋਇਆ ਬੰਦ, ਜਗਜੀਤ ਡੱਲੋਵਾਲ ਦੇ ਦਿੱਲੀ ਚੱਲੋ ਮਾਰਚ ਦਾ ਅਸਰ
ਬਾਬੂਸ਼ਾਹੀ ਨੈਟਵਰਕ
ਖਨੌਰੀ, 16 ਅਗਸਤ, 2026: ਖਨੌਰੀ ਵਿਖੇ ਪੰਜਾਬ-ਹਰਿਆਣਾ ਬਾਰਡਰ ਫਿਰ ਤੋਂ ਬੰਦ ਹੋ ਗਿਆ ਹੈ। ਬਾਰਡਰ ’ਤੇ ਬੈਰੀਕੇਡ ਲਗਾ ਕੇ ਕੰਡਿਆਲੀ ਤਾਰ ਲਗਾ ਦਿੱਤੀ ਗਈ ਹੈ। ਇਥੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।
ਇਹ ਕਾਰਵਾਈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਦਿੱਲੀ ਚੱਲੋ ਮਾਰਚ ਦੇ ਮੱਦੇਨਜ਼ਰ ਕੀਤੀ ਗਈ ਹੈ। ਡੱਲੇਵਾਲ ਨੇ ਅੱਜ ਦੁਪਹਿਰ 3 ਵਜੇ ਖਨੌਰੀ ਤੋਂ ਦਿੱਲੀ ਲਈ ਰਵਾਨਾ ਹੋਣ ਦਾ ਐਲਾਨ ਕੀਤਾ ਸੀ ਤੇ ਇਹ ਕਿਹਾ ਸੀ ਕਿ ਉਹਨਾਂ ਨਾਲ 51 ਮੈਂਬਰੀ ਜੱਥਾ ਦਿੱਲੀ ਵਾਸਤੇ ਰਵਾਨਾ ਹੋਵੇਗਾ।
- Download Babushahi App
-
-