ਹਲਕਾ ਮੋਹਾਲੀ ਚ ਲੋਕ ਮਿਲਣੀ ਪ੍ਰੋਗਰਾਮਾਂ ਦਾ ਦੌਰ : ਵਿਸ਼ਾਲ ਇਕੱਤਰਤਾਵਾਂ ਦਾਨ ਦੌਰਾਨ ਵਿਧਾਇਕ ਲੋਕਾਂ ਦੇ ਰੂਬਰੂ
ਲੋਕਾਂ ਦੁਆਰਾ ਮਿਲ ਰਹੇ ਹੌਸਲੇ ਨਾਲ ਹੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪਹਿਨਾਇਆ ਜਾ ਰਿਹਾ ਲੋਕ ਪੱਖੀ ਸਕੀਮਾਂ ਨੂੰ ਅਮਲੀ ਜਾਮਾ : ਕੁਲਵੰਤ ਸਿੰਘ
ਮੋਹਾਲੀ 15 ਅਗਸਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਸਾਢੇ ਚਾਰ ਸਾਲ ਦੀਆਂ ਪ੍ਰਾਪਤੀਆਂ ਅਤੇ ਲੋਕਾਂ ਦੇ ਅਗਲੇਰੇ ਕੰਮਾਂ ਬਾਰੇ ਵਿਚਾਰ ਵਟਾਂਦਰਾ ਕਰਨ ਦੇ ਲਈ ਪੰਜਾਬ ਭਰ ਵਿੱਚ -ਲੋਕ ਮਿਲਣੀ ਪ੍ਰੋਗਰਾਮ - ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ , ਜਿਸ ਦੇ ਤਹਿਤ ਵਿਧਾਨ ਸਭਾ ਹਲਕਾ ਮੋਹਾਲੀ ਦੇ ਵਿੱਚ -ਲੋਕ ਮਿਲਣੀ ਪ੍ਰੋਗਰਾਮਾਂ- ਦੌਰਾਨ ਲੋਕਾਂ ਦਾ ਜਨ- ਸੈਲਾਬ ਉਮੜ ਰਿਹਾ ਹੈ ਅਤੇ ਲੋਕੀ ਆਪਣੇ ਮਹਿਬੂਬ ਨੇਤਾ- ਕੁਲਵੰਤ ਸਿੰਘ ਵਿਧਾਇਕ ਨਾਲ ਗੱਲਾਂ ਕਰਕੇ ਆਪਣੇ ਆਪ ਨੂੰ ਤ੍ਰਿਪਤ ਕਰਦੇ ਨਜਰੀ ਪੈ ਰਹੇ ਹਨ, ਇਸੇ ਲੜੀ ਦੇ ਤਹਿਤ ਪਿੰਡ ਸਫੀਪੁਰ ਅਤੇ ਪਿੰਡ ਨਡਿਆਲੀ ਵਿਖੇ ਲੋਕ ਮਿਲਣੀ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ, ਜਿਸ ਦੇ ਤਹਿਤ ਲੋਕਾਂ ਨੇ ਵਿਧਾਇਕ ਕੁਲਵੰਤ ਸਿੰਘ ਹੋਰਾਂ ਦੇ ਨਾਲ ਵਿਸਥਾਰ ਵਿੱਚ ਵਿਚਾਰ ਹਲਕੇ ਦੇ ਵਿਕਾਸ ਕਾਰਜਾਂ ਸੰਬੰਧੀ ਮਸ਼ਵਰਾ ਕੀਤਾ,
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ -ਲੋਕ ਮਿਲਣੀ ਪ੍ਰੋਗਰਾਮ -ਦਾ ਮਕਸਦ ਹੀ ਲੋਕਾਂ ਦੇ ਵਿੱਚ ਜਾਣਾ, ਅਤੇ ਜੋ ਵਾਅਦੇ ਅਸੀਂ ਚੋਣਾਂ ਦੇ ਦੌਰਾਨ ਲੋਕਾਂ ਨਾਲ ਕੀਤੇ ਸਨ ਅਤੇ ਉਸ ਤੋਂ ਬਾਅਦ ਲੋਕਾਂ ਨੇ ਪੂਰੇ ਚਾਵਾਂ ਅਤੇ ਉਤਸ਼ਾਹ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੀ ਜਿੰਮੇਵਾਰੀ ਸੌਂਪੀ , ਉਸ ਉਪਰੰਤ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਪੂਰੇ ਕੀਤੇ ਗਏ ਹਨ, ਇਹਨਾਂ ਬਾਰੇ ਦੱਸਣ ਦੇ ਲਈ ਅਤੇ ਲੋਕਾਂ ਨੂੰ ਹੋਰ ਕੰਮਾਂ ਵਾਸਤੇ ਵਿਚਾਰ ਜਾਨਣ ਦੇ ਲਈ ਇਕੱਠੇ ਹੋ ਰਹੇ ਹਾਂ, ਤਾਂ ਕਿ ਅਸੀਂ ਲੋਕਾਂ ਦੇ ਵਿੱਚ ਜਾ ਕੇ ਸਰਕਾਰ ਵੱਲੋਂ ਰਹਿ ਗਈਆ ਕਮੀਆਂ ਦੇ ਬਾਰੇ ਵਿਚਾਰ ਕਾਰਨ ਉਪਰੰਤ ਉਹਨਾਂ ਦਾ ਵੀ ਸਮੇਂ ਸਿਰ ਨਿਪਟਾਰਾ ਕਰ ਸਕੀਏ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਇਹ ਵਾਅਦਾ ਕੀਤਾ ਗਿਆ ਸੀ, ਕਿ ਪੰਜਾਬ ਦੇ ਸਕੂਲਾਂ ਅਤੇ ਸਿਹਤ ਸੇਵਾਵਾਂ ਦੀ ਹਾਲਾਤ ਵਿੱਚ ਵੱਡੇ ਪੱਧਰ ਦੇ ਸੁਧਾਰ ਕੀਤਾ ਜਾਵੇਗਾ। ਅਤੇ ਸਿਹਤ ਸੇਵਾਵਾਂ ਦੇ ਮਾਮਲੇ ਵਿੱਚ ਮਹੱਲਾ ਕਲੀਨਿਕ ਪੰਜਾਬ ਵਿੱਚ ਸਫਲਤਾ ਪੂਰਵਕ ਚੱਲ ਰਹੇ ਰਹੇ ਹਨ। ਜਿਹਨਾਂ ਵਿੱਚ ਮੁਫਤ ਮੈਡੀਕਲ ਜਾਂਚ ਤੋਂ ਇਲਾਵਾ ਲੋੜੀਂਦੀ ਦਵਾਈ ਅਤੇ ਟੈਸਟ ਵੀ ਮੁਫਤ ਕੀਤੇ ਜਾਂਦੇ ਹਨ ਅਤੇ ਇਹ ਪਹਿਲੀ ਵਾਰ ਹੈ ਕਿ ਦਵਾਈਆਂ ਦੇ ਨਾਲ -ਨਾਲ ਟੈਸਟ ਵੀ ਮੁਫਤ ਹੁੰਦੇ ਹੋਣ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ 10 ਮੁਹੱਲਾ ਕਲੀਨਿਕ ਵਿਧਾਨ ਸਭਾ ਹਲਕਾ ਮੋਹਾਲੀ ਦੇ ਵਿੱਚ ਹੀ ਚੱਲ ਰਹੇ ਹਨ, ਜਿੱਥੇ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਮਰੀਜ਼ ਆਪਣੀ ਬਿਮਾਰੀ ਦਾ ਇਲਾਜ ਕਰਵਾਉਣ ਲਈ ਅਪੜਦੇ ਹਨ, ਉਹਨਾਂ ਕਿਹਾ ਕਿ ਇਸ ਤੋਂ ਇਲਾਵਾ 10 ਲੱਖ ਰੁਪਏ ਦੀ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਦੇ ਤਹਿਤ 65 ਲੱਖ ਪਰਿਵਾਰ ਮੁਫਤ ਆਪਣਾ ਇਲਾਜ ਕਰਵਾ ਸਕਦੇ ਹਨ। ਉਹਨਾਂ ਕਿਹਾ ਕਿ ਸਕੂਲਾਂ ਦੇ ਵਿੱਚ ਵੱਡੀ ਪੱਧਰ ਤੇ ਸੁਧਾਰ ਕੀਤੇ ਗਏ ਅਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਹਰ ਸਰਕਾਰੀ ਸਕੂਲ ਦਾ ਸਿੱਖਿਆ ਦਾ ਪੱਧਰ ਪ੍ਰਾਈਵੇਟ ਸਕੂਲਾਂ ਦੇ ਤੋਂ ਵੀ ਵਧੀਆ ਹੋਵੇ ਅਤੇ ਹਰ ਸਰਕਾਰੀ ਸਕੂਲ ਦੇ ਵਿੱਚ ਉੱਚ ਪਾਏ ਦੀ ਸਿੱਖਿਆ ਦੇਣ ਦੇ ਲਈ ਵਿਦਿਆਰਥੀਆਂ ਦੀ ਸਹੂਲਤ ਦੇ ਅਨੁਸਾਰ ਉਹਨਾਂ ਨੂੰ ਕੰਪਿਊਟਰ ਅਤੇ ਐਲ.ਈ.ਡੀ. ਮੁਹਈਆ ਕਰਵਾਈਆਂ ਜਾਣ , ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿੱਚ ਲੋੜੀਂਦੇ ਸਟਾਫ ਦੀ ਭਰਤੀ ਕੀਤੀ ਗਈ, ਉਹਨਾਂ ਕਿਹਾ ਕਿ ਪੰਜਾਬ ਸੂਬਾ ਪੜ੍ਹਾਈ ਦੇ ਖੇਤਰ ਵਿੱਚ ਪਹਿਲਾਂ ਦੇਸ਼ ਭਰ ਵਿੱਚ ਕਦੇ 17ਵੇਂ ,ਕਦੇ 18ਵੇਂ ਅਤੇ ਕਦੇ ਇਸ ਤੋਂ ਵੀ ਪਿਛਾਂ ਚਲਾ ਜਾਂਦਾ ਸੀ ,ਪ੍ਰੰਤੂ ਇਹ ਪਹਿਲੀ ਵਾਰ ਹੈ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕੀਤੇ ਗਏ ਯਤਨਾਂ ਦੇ ਸਦਕਾ ਅਤੇ ਸਿੱਖਿਆ ਵਿਭਾਗ ਦੇ ਵਿੱਚ ਕੀਤੇ ਗਏ ਵੱਡੇ ਪੱਧਰ ਤੇ ਬਦਲਾਅ ਦੇ ਚੱਲਦਿਆਂ ਨੀਤੀ ਆਯੋਗ ਦੁਆਰਾ ਕਰਵਾਏ ਗਏ ਸਰਵੇ ਦੇ ਅਨੁਸਾਰ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਪਹਿਲੇ ਨੰਬਰ ਤੇ ਆ ਚੁੱਕਾ ਹੈ , ਜੋ ਕਿ ਸਾਡੇ ਲਈ ਬੜੀ ਹੀ ਮਾਣ ਅਤੇ ਤਸੱਲੀ ਵਾਲੀ ਗੱਲ ਹੈ, ਉਹਨਾਂ ਕਿਹਾ ਕਿ ਪੰਜਾਬ ਦੇ 50 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ,ਜਿਸ ਦੇ ਤਹਿਤ ਮੋਹਾਲੀ ਵਿਧਾਨ ਸਭਾ ਹਲਕੇ ਤੋਂ ਹੀ 110 ਬੱਸਾਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਜਾ ਚੁੱਕੀਆਂ ਹਨ। ਅਤੇ ਵਿਧਾਨ ਸਭਾ ਹਲਕਾ ਮੋਹਾਲੀ ਦੇ ਵੱਲੋਂ 24 ਅਗਸਤ ਤੋਂ 6 ਬੱਸਾਂ ਰੋਜ਼ਾਨਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਰਵਾਨਾ ਹੋਇਆ ਕਰਨਗੀਆਂ, ਜਿਨਾਂ ਦੇ ਵਿੱਚੋਂ ਤਿੰਨ ਬੱਸਾਂ ਸ਼੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਨਾ ਮੰਦਰ, ਰਾਮ ਤੀਰਥ ਵਾਲਮੀਕੀ ਮੰਦਰ, ਵਾਹਗਾ ਬਾਰਡਰ ਅਤੇ ਜਲਿਆਂ ਵਾਲੇ ਬਾਗ ਦੇ ਦਰਸ਼ਨ ਕਰਵਾ ਕੇ ਲਿਆਉਣਗੀਆਂ, ਉਸ ਤੋਂ ਇਲਾਵਾ ਤਿੰਨ ਹੋਰ ਬੱਸਾਂ ਖਾਟੂ ਸ਼ਾਮ, ਹਰਿਦੁਆਰ ਅਤੇ ਸਾਲਾਸਰ ਤੀਰਥ ਯਾਤਰਾ ਦੇ ਦਰਸ਼ਨ ਕਰਵਾਉਣ ਦੇ ਲਈ ਮੋਹਾਲੀ ਤੋਂ ਰਵਾਨਾ ਹੋਣਗੀਆਂ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਤੰਦਰੁਸਤ ਰੱਖਣ ਦੇ ਲਈ ਅਤੇ ਉਹਨਾਂ ਦਾ ਧਿਆਨ ਖੇਡਾਂ ਦੇ ਵੱਲ ਹੋਰ ਰੁਚਿਤ ਕਰਨ ਦੇ ਲਈ ਪੰਜਾਬ ਦੇ ਵਿੱਚ 3500 ਦੇ ਤੋਂ ਵੀ ਵੱਧ ਖੇਡ ਸਟੇਡੀਅਮ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਨਾਂ ਵਿੱਚੋਂ ਵਿਧਾਨ ਸਭਾ ਹਲਕਾ ਮਹਾਲੀ ਦੇ ਵਿੱਚ ਹੀ 32 ਖੇਡ ਸਟੇਡੀਅਮ ਬਣਾਏ ਜਾ ਰਹੇ ਹਨ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹੁਣ ਇਸ ਤੋਂ ਵੀ ਅਗਾਹ ਜਾਂਦੇ ਹੋਏ -ਮੁੱਖ ਮੰਤਰੀ ਰਸੋਈ ਸਕੀਮ -ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ,ਜਿਸ ਦੇ ਵਿੱਚ ਘਰੇਲੂ ਜਰੂਰਤ ਦਾ ਸਮਾਨ ਹੋਵੇਗਾ, ਇਹ ਰਸੋਈ ਕਿੱਟ ਸਭਨਾਂ ਦੇ ਘਰਾਂ ਵਿੱਚ ਮੁਹਈਆ ਕਰਵਾਈ ਜਾਵੇਗੀ, ਦਾਇਕ ਕੁਲਵੰਤ ਸਿੰਘ ਹੋਰਾਂ ਦੱਸਿਆ ਕਿ ਪਿੰਡ ਨਡਿਆਲੀ ਵਿਖੇ ਰੰਗਲਾ ਪੰਜਾਬ ਮੁਹਿੰਮ ਦੇ ਤਹਿਤ ਗਲੀਆਂ ਨਾਲੀਆਂ ਦੀ ਉਸਾਰੀ ਲਈ 3 ਲੱਖ ਰੁਪਏ ਜਾਰੀ ਕੀਤੇ ਆ ਚੁੱਕੇ ਹਨ। ਇਸ ਤੋਂ ਇਲਾਵਾ ਰੰਗਲਾ ਪੰਜਾਬ ਮੁਹਿੰਮ ਦੇ ਤਹਿਤ ਹੀ ਜਲ ਘਰ ਦੀ ਚਾਰ ਦੁਵਾਰੇ ਦੇ ਲਈ 6 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ ਅਤੇ ਚਾਰ ਲੋੜਵੰਦ ਪਰਿਵਾਰਾਂ ਲਈ 7 ਲੱਖ ਰੁਪ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ। ਇਸ ਮੌਕੇ ਤੇ- ਅਕਵਿੰਦਰ ਕੌਰ ਸਰਪੰਚ ਪਤਨੀ ਦਵਿੰਦਰ ਸਿੰਘ, ਅਵਤਾਰ ਸਿੰਘ ਪੰਚ, ਰੌਸ਼ਨ ਖਾਨ, ਪੰਚ ਰਾਜੂ ਖਾਨ ਪੰਚ, ਇੰਦਰਜੀਤ ਸਿੰਘ ,ਆਰ. ਪੀ. ਸ਼ਰਮਾ- ਸੀਨੀਅਰ ਡਿਪਟੀ ਮੇਅਰ ਮੋਹਾਲੀ ਕਾਰਪੋਰੇਸ਼ਨ, ਹਰਪਾਲ ਸਿੰਘ ਮਟੋਰ -ਡਿਪਟੀ ਮੇਅਰ , ਡਾਕਟਰ ਕੁਲਦੀਪ ਸਿੰਘ, ,ਤਰਲੋਚਨ ਸਿੰਘ ਮਟੋਰ, ਅਕਬਿੰਦਰ ਸਿੰਘ ਗੋਸਲ, ਅਵਤਾਰ ਸਿੰਘ ਮੌਲੀ, ਗੁਰਪ੍ਰੀਤ ਸਿੰਘ ਬਰਿਆਲੀ, ਗੁਰਪਾਲ ਸਿੰਘ ਗੈਰਵਾਲ, ਸੁਖਵਿੰਦਰ ਸਿੰਘ ਸੁੱਖਾ ਸਰਪੰਚ, ਰਣਜੀਤ ਸਿੰਘ ਰਾਣਾ, ਕੁਲਦੀਪ ਸਿੰਘ, ਸਤਿਨਾਮ ਸਿੰਘ ਅਲੀਪੁਰ, ਸਤਵਿੰਦਰ ਸਿੰਘ ਲਾਲਾ
ਅਲੀਪੁਰ, ਗਿਆਨ ਕੌਰ ਪਤਨੀ ਮਹਿੰਦਰ ਸਿੰਘ ਸਰਪੰਚ ਸਫੀਪੁਰ, ਕਰਮਜੀਤ ਸਿੰਘ ਕਾਲਾ, ਅਵਤਾਰ ਸਿੰਘ ਮੌਲੀ, ਗੁਰਪ੍ਰੀਤ ਸਿੰਘ ਬਰਿਆਲੀ, ਗੁਰਪਾਲ ਸਿੰਘ ਗੈਰਵਾਲ, ਸੁਖਵਿੰਦਰ ਸਿੰਘ ਸੁੱਖਾ ਸਰਪੰਚ, ਰਣਜੀਤ ਸਿੰਘ ਰਾਣਾ, ਡਾਕਟਰ ਕੁਲਦੀਪ ਸਿੰਘ, ਸਤਿਨਾਮ ਸਿੰਘ ਅਲੀਪੁਰ, ਸਤਵਿੰਦਰ ਸਿੰਘ ਲਾਲਾ
ਅਲੀਪੁਰ, ਵੀ ਹਾਜ਼ਰ ਸਨ ,
- Download Babushahi App
-
-