ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਆਗੂਆਂ ਦੇ ਅਸਤੀਫੇ ਰੱਦ- ਗੁਰਪ੍ਰਤਾਪ ਸਿੰਘ ਵਡਾਲਾ
ਚੰਡੀਗੜ੍ਹ-: 14 ਅਗਸਤ 2026 ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਪਿਛਲੇ ਦਿਨੀ ਕੁਝ ਗਲਤ ਫਹਿਮੀਆਂ ਕਾਰਨ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ ਸੰਤਾ ਸਿੰਘ ਉਮੈਦਪੁਰੀ, ਜਰਨਲ ਸਕੱਤਰ ਸ ਜਸਬੀਰ ਸਿੰਘ ਘੁੰਮਣ ਅਤੇ ਉਹਨਾਂ ਦੇ ਕੁਝ ਸਾਥੀਆਂ ਨੇ ਅਸਤੀਫੇ ਦੇ ਦਿੱਤੇ ਸਨ, ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਤੋਂ ਬਾਦ ਉਹ ਅਸਤੀਫੇ ਰੱਦ ਕੀਤੇ ਗਏ ਹਨ। ਪਾਰਟੀ ਦੇ ਇਹ ਸੀਨੀਅਰ ਆਗੂ ਆਪਣੇ ਅਹੁਦਿਆਂ 'ਤੇ ਬਣੇ ਰਹਿਣਗੇ। ਸ ਵਡਾਲਾ ਨੇ ਦੱਸਿਆ ਕਿ ਸੰਤਾ ਸਿੰਘ ਉਮੈਦਪੁਰੀ ਪੁਰਾਣੇ ਟਕਸਾਲੀ ਅਕਾਲੀ ਹਨ ਜਿੰਨਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਪੁਨਰ ਸੁਰਜੀਤ ਹੋਏ ਅਕਾਲੀ ਦਲ ਦੀ ਭਰਤੀ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ। ਏਸੇ ਤਰਾਂ ਸ ਜਸਬੀਰ ਸਿੰਘ ਘੁੰਮਣ ਵੀ ਟਕਸਾਲੀ ਅਕਾਲੀ ਪਰਿਵਾਰ ਵਿੱਚੋਂ ਹਨ ਜਿੰਨਾਂ ਨੇ ਖੁਦ ਵੀ ਆਪਣੀ ਜਵਾਨੀ ਜੋਧਪੁਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਗੁਜਾਰੀ ਹੈ। ਇਹਨਾਂ ਦੇ ਬਾਕੀ ਸਾਥੀਆਂ ਸ ਹਰਿੰਦਰਪਾਲ ਸਿੰਘ ਟੌਹੜਾ, ਸ ਗੁਰਵਿੰਦਰ ਸਿੰਘ ਗੋਗੀ, ਸ ਹਰਭਜਨ ਸਿੰਘ ਪਾਤੜਾਂ ਅਤੇ ਅਮਰਜੀਤ ਸਿੰਘ ਸਨੌਰ ਨੇ ਵੀ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵਿੱਚ ਬਣੇ ਰਹਿਣ ਦਾ ਫੈਸਲਾ ਕੀਤਾ ਹੈ, ਜਿਸਦਾ ਅਸੀਂ ਭਰਪੂਰ ਸਵਾਗਤ ਕਰਦੇ ਹੋਏ ਸਾਰੇ ਅਸਤੀਫੇ ਰੱਦ ਕਰਦੇ ਹਾਂ। ਇਸ ਨਾਲ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ। ਪ੍ਰੈੱਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਦਿੱਤੀ ਗਈ।
- Download Babushahi App
-
-