15 ਅਗਸਤ 1947 ਦੀ ਵੰਡ ਦੇ ਸੰਦਰਭ 'ਚ ਵਿਸ਼ੇਸ਼ ਵਿਚਾਰ-ਚਰਚਾ ਪ੍ਰੋਗਰਾਮ ਭਲਕੇ
ਚੰਡੀਗੜ੍ਹ, 12 ਅਗਸਤ 2026- ਯੂਨਾਈਟਿਡ ਪੰਜਾਬੀ ਆਰਗੇਨਾਈਜ਼ੇਸ਼ਨ (ਰਜਿ). ਚੰਡੀਗੜ੍ਹ ਵੱਲੋਂ ‘ ਆਈ.ਡੀ.ਸੀ.(ਚੰਡੀਗੜ੍ਹ) ਦੇ ਸਹਿਯੋਗ ਨਾਲ਼ ਵੱਲੋਂ 13 ਅਗਸਤ 2026 ਨੂੰ 10 ਵਜੇ ਪੰਜਾਬ ਦੀ 15 ਅਗਸਤ 1947 ਦੀ ਵੰਡ ਦੇ ਸੰਦਰਭ ਵਿੱਚ ਇੱਕ ਵਿਸ਼ੇਸ਼ ਵਿਚਾਰ-ਚਰਚਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਸੰਸਥਾ ਦੇ ਬਾਨੀ ਅਤੇ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੇ ਮਸਲਿਆਂ ਨਾਲ ਸੰਜੀਦਗੀ ਨਾਲ਼ ਜੁੜੇ ਹੋਏ ਪੰਜਾਬੀ ਦੇ ਨਾਮਵਰ ਲੇਖਕ ਅਤੇ ਚਿੰਤਕ ਸ.ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਿਚਾਰ ਚਰਚਾ ਦਾ ਵਿਸ਼ਾ ਫ਼ਿਰਕੂ ਅਧਾਰ ਤੇ ਪੰਜਾਬ ਦੀ ਵੰਡ ਦਾ ਵਿਰੋਧ ਕਰਨ ਵਾਲ਼ੇ ਪੰਜਾਬੀ ਸਿਆਸਤਦਾਨਾਂ , ਖ਼ਾਸ ਕਰਕੇ ਸਰ ਛੋਟੂ ਰਾਮ ਤੇ ਖਿਜ਼ਰ ਹਯਾਤ ਖ਼ਾਨ ਟਿਵਾਣਾ, ਦੇ ਨਜ਼ਰੀਏ ਅਤੇ ਇਸ ਦੀ ਅਜੋਕੇ ਦੌਰ ਵਿੱਚ ਪ੍ਰਸੰਗਿਕਤਾ ਨਾਲ ਸਬੰਧਿਤ ਹੈ । ਇਹ ਪ੍ਰੋਗਰਾਮ ਆਈ.ਡੀ.ਸੀ. ,150 ,ਸੈਕਟਰ 38 ਚੰਡੀਗੜ੍ਹ (ਨੇੜੇ ਪ੍ਰਜਾਪਤੀ ਭਵਨ) ਕੀਤਾ ਜਾ ਰਿਹਾ ਹੈ ਜਿਸ ਵਿੱਚ ਆਈ .ਡੀ .ਸੀ . ਦੇ ਡਾਇਰਕੈਟਰ ਡਾ . ਪ੍ਰਮੋਦ ਕੁਮਾਰ, ਚੇਅਰਮੈਨ ਕਿਸਾਨ ਤੇ ਖੇਤ ਮਜ਼ਦੂਰ ਕਮਿਸ਼ਨ ਡਾ. ਸੁਖਪਾਲ ਸਿੰਘ , ਨਾਮਵਰ ਮਨੁੱਖੀ ਅਧਿਕਾਰ ਕਰਮੀ ਅਤੇ ਚਿੰਤਕ ਡਾ. ਪਿਆਰੇ ਲਾਲ ਗਰਗ ,ਨਾਮਵਰ ਲੇਖਕ ਚਿੰਤਕ ਡਾ. ਮਨਮੋਹਨ ਅਤੇ ਪ੍ਰੋ . ਰੌਣਕੀ ਰਾਮ ਮੱਖ ਬੁਲਾਰਿਆਂ ਵਜੋਂ ਵਿਚਾਰ ਪੇਸ਼ ਕਰਨਗੇ। ਪੰਜਾਬੀ ਯੂਨੀਵਰਸਟੀ ਦੇ ਸਾਬਕਾ ਵੀ .ਸੀ . ਸ. ਬੀ .ਐਸ .ਘੁੰਮਣ, ਚਿੰਤਕ ਅਤੇ ਸਾਬਕਾ ਪ੍ਰਿ. ਸਕੱਤਰ ਪੰਜਾਬ ਸਰਕਾਰ ਸ. ਜਸਪਾਲ ਸਿੰਘ , ਨਾਮਵਰ ਲੇਖਕ ਸ੍ਰੀ. ਜੰਗ ਬਹਾਦਰ ਗੋਇਲ, ਸੀਨੀਅਰ ਪੱਤਰਕਾਰ ਸ.ਸਰਬਜੀਤ ਸਿੰਘ ਧਾਲੀਵਾਲ ,ਸ .ਬਲਵਿੰਦਰ ਸਿੰਘ ਜੰਮੂ ਵਿਸ਼ੇਸ਼ ਮਹਿਮਾਨ ਬੁਲਾਰਿਆਂ ਵਜੋਂ ਆਪਣੇ ਵਿਚਾਰ ਸਾਂਝੇ ਕਰਨਗੇ।
- Download Babushahi App
-
-