ਹੁਣ ਕਾਂਗਰਸ ਦੇ ਐਮ ਪੀਜ਼ ਨੇ ਵੀ ਹਾਈ ਕਮਾਂਡ ਤੋਂ ਸਮਾਂ ਮੰਗਿਆ
Breaking: ਬਾਗੀ ਕਾਂਗਰਸੀ ਹੁਣ ਦਿੱਲੀ ਚ ਸਿਰ ਜੋੜ ਕੇ ਬੈਠੇ - MP ਰੰਧਾਵਾ ਦੇ ਘਰ ਹੋਈ ਡਿਨਰ ਮੀਟਿੰਗ - ਦੇਖੋ ਕੌਣ ਕੌਣ ਹੋਏ ਸ਼ਾਮਲ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 12 ਅਗਸਤ, 2026: ਪੰਜਾਬ ਕਾਂਗਰਸ ਦੇ ਵਿਧਾਇਕਾਂ ਮਗਰੋਂ ਹੁਣ ਪੰਜਾਬ ਤੋਂ ਕਾਂਗਰਸ ਦੇ ਐਮ ਪੀਜ਼ ਨੇ ਵੀ ਕਾਂਗਰਸ ਹਾਈ ਕਮਾਂਡ ਤੋਂ ਮਿਲਣ ਦਾ ਸਮਾਂ ਮੰਗਿਆ ਹੈ ਤਾਂ ਜੋ ਪੰਜਾਬ ਕਾਂਗਰਸ ਨੂੰ ਦਰਪੇਸ਼ ਸੰਕਟ ’ਤੇ ਚਰਚਾ ਕੀਤੀ ਜਾ ਸਕੇ।
ਕਾਂਗਰਸ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਐਮ ਪੀ ਸੁਖਜਿੰਦਰ ਸਿੰਘ ਰੰਧਾਵਾ ਦੀ ਦਿੱਲੀ ਰਿਹਾਇਸ਼ ’ਤੇ ਹੋਈ ਜਿਸ ਵਿਚ ਐਮ ਪੀ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਐਮ ਪੀ ਸ਼ੇਰ ਸਿੰਘ ਘੁਬਾਇਆ, ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ, ਪਰਗਟ ਸਿੰਘ ਤੇ ਹੋਰ ਕੁਝ ਸੀਨੀਅਰ ਆਗੂ ਸ਼ਾਮਲ ਹੋਏ।
ਇਸ ਮੀਟਿੰਗ ਵਿਚ ਮਹਿਸੂਸ ਕੀਤਾ ਗਿਆ ਕਿ ਐਮ ਐਲ ਏਜ਼ ਵਾਂਗੂ ਐਮ ਪੀ ਵੀ ਹਾਈ ਕਮਾਂਡ ਤੋਂ ਮਿਲਣ ਦਾ ਸਮਾਂ ਮੰਗਣ ਤੇ ਹਾਈ ਕਮਾਂਡ ਨੂੰ ਤਾਜ਼ਾ ਹਾਲਾਤਾਂ ਤੋਂ ਜਾਣੂ ਕਰਵਾਉਣ। ਇਸੇ ਲਈ ਇਸ ਫੈਸਲੇ ਨੂੰ ਅੱਗੇ ਤੋਰਿਆ ਗਿਆ। ਦੱਸਣਯੋਗ ਹੈ ਕਿ ਸ਼ੇਰ ਸਿੰਘ ਘੁਬਾਇਆ ਤਾਂ ਖੁੱਲ੍ਹੇਆਮ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੁਖ਼ਾਲਫਤ ਕਰ ਚੁੱਕੇ ਹਨ।
- Download Babushahi App
-
-