Punjab News - ਤੇਜ਼ ਰਫ਼ਤਾਰ ਕਾਰ ਨੇ ਕਾਂਵੜੀਆਂ ਨੂੰ ਕੁਚਲਿਆ, 3 ਸ਼ਰਧਾਲੂਆਂ ਦੀ ਮੌਤ
Ravinder Singh/ ਬਾਬੂਸ਼ਾਹੀ ਬਿਊਰੋ
ਫਰੀਦਕੋਟ/ਫਤਿਹਗੜ੍ਹ ਸਾਹਿਬ: ਫਤਿਹਗੜ੍ਹ ਸਾਹਿਬ ਵਿੱਚ ਸਰਹਿੰਦ ਅਤੇ ਮੰਡੀ ਗੋਬਿੰਦਗੜ੍ਹ ਵਿਚਕਾਰ ਹਾਈਵੇਅ 'ਤੇ ਇੱਕ ਤੇਜ਼ ਰਫ਼ਤਾਰ ਕਾਰ ਨੇ ਚਾਰ ਸ਼ਰਧਾਲੂਆਂ (ਕਾਂਵੜੀਆਂ) ਨੂੰ ਕੁਚਲ ਦਿੱਤਾ। ਇਸ ਦਰਦਨਾਕ ਹਾਦਸੇ ਵਿੱਚ ਤਿੰਨ ਸ਼ਰਧਾਲੂਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਚੌਥਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਹ ਸਾਰੇ ਸ਼ਰਧਾਲੂ ਸ਼ਿਵਰਾਤਰੀ ਦੇ ਸਬੰਧ ਵਿੱਚ ਗੰਗੋਤਰੀ ਤੋਂ ਗੰਗਾ ਜਲ (ਡਾਕ ਕੰਵਰ) ਲੈ ਕੇ ਆਪਣੇ ਘਰ ਕੋਟਕਪੂਰਾ ਵਾਪਸ ਪਰਤ ਰਹੇ ਸਨ।
- Download Babushahi App
-
-