ਸੁਖਬੀਰ ਬਾਦਲ ਨੇ 17 ਕਿਸਾਨ ਪਰਿਵਾਰ ਜਿਨਾਂ ਦੀ 3 ਮਹੀਨੇ ਪਹਿਲਾਂ ਅੱਗ ਨਾਲ ਕਣਕ ਸੜਕ ਕੇ ਸੁਆਹ ਹੋਈ ਨੂੰ 200 ਕੁਇੰਟਲ ਕਣਕ ਵੰਡੀ
ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਮੁਸੀਬਤ ਵਿੱਚ ਫਸੇ ਕਿਸਾਨਾਂ ਦੀ ਬਾਂਹ ਫੜੀ- ਭੁੱਟਾ
ਫਤਿਹਗੜ੍ਹ ਸਾਹਿਬ 6 ਅਗਸਤ (ਗੁਰਪ੍ਰੀਤ ਸਿੰਘ ਜਖਵਾਲੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮਾਨੂੰਪੁਰ, ਰਸੀਦਪੁਰ ਤੇ ਮੰਡੋਫਲ ਪਿੰਡਾਂ ਦੇ 17 ਪ੍ਰਭਾਵਤ ਪਰਿਵਾਰਾਂ ਜਿਹਨਾਂ ਦੀ ਕਣਕ ਦੀ ਫਸਲ ਤਿੰਨ ਮਹੀਨੇ ਪਹਿਲਾਂ ਅੱਗ ਕਾਰਨ ਸੜ ਕੇ ਸੁਆਹ ਹੋ ਗਈ ਸੀ, ਨੂੰ 200 ਕੁਇੰਟਲ ਕਣਕ ਵੰਡੀ। ਅਕਾਲੀ ਦਲ ਦੇ ਪ੍ਰਧਾਨ ਨੇ ਹਰ ਪ੍ਰਭਾਵਤ ਪਰਿਵਾਰ ਨੂੰ ਪੰਜ-ਪੰਜ ਕੁਇੰਟਲ ਕਣਕ ਵੰਡੀ। ਦੱਸਣਯੋਗ ਹੈ ਕਿ ਅਪ੍ਰੈਲ ਮਹੀਨੇ ਵਿਚ ਤਿੰਨ ਪਿੰਡਾਂ ਵਿਚ 40 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਸੀ। ਪ੍ਰਭਾਵਤ ਪਰਿਵਾਰਾਂ ਨੇ ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਦਾ ਧੰਨਵਾਦ ਕੀਤਾ ਅਤੇ ਜ਼ੋਰ ਦੇ ਕਿਹਾ ਕਿ ਉਹਨਾਂ ਨੂੰ ਹਾਲੇ ਤੱਕ ਆਪ ਸਰਕਾਰ ਤੋਂ ਕੋਈ ਮੁਆਵਜ਼ਾ ਨਹੀਂ ਮਿਲਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਵੇਂ ਅਸੀਂ ਇਸ ਸੇਵਾ ਰਾਹੀਂ ਆਪਣਾ ਵਾਅਦਾ ਪੂਰਾ ਕੀਤਾ ਹੈ, ਪਰ ਇਹ ਵੇਖ ਕੇ ਮਨ ਨਿਰਾਸ਼ ਹੈ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਕਿਸਾਨਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਭਾਵੇਂ ਉਹ ਕਿਸਾਨਾਂ ਨੂੰ ਇਸ ਸਾਲ ਅਗਜ਼ਨੀ ਨਾਲ ਜਾਂ ਗੜ੍ਹੇਮਾਰੀ ਕਾਰਨ ਹੋਏ ਫਸਲੀ ਨੁਕਸਾਨ ਦਾ ਮੁਆਵਜ਼ਾ ਦੇਦ ਦੀ ਗੱਲ ਹੋਵੇ ਜਾਂ ਫਿਰ ਪਿਛਲੇ ਸਾਲ ਆਏ ਹੜ੍ਹਾਂ ਕਾਰਨ ਝੋਨੇ ਦੇ ਹੋਏ ਨੁਕਸਾਨ ਦੀ ਗੱਲ ਹੋਵੇ। ਉਹਨਾਂ ਕਿਹਾ ਕਿ ਜਿਥੇ ਤੱਕ ਅਕਾਲੀ ਦਲ ਦਾ ਸਵਾਲ ਹੈ, ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਖੜ੍ਹੇ ਸੀ ਤੇ ਹਮੇਸ਼ਾ ਲੋੜ ਵੇਲੇ ਨਾਲ ਡਟੇ ਰਹਾਂਗੇ।
ਇਸ ਤੋਂ ਪਹਿਲਾਂ ਪੀੜਤ ਕਿਸਾਨਾਂ ਦੀ ਮਦਦ ਕਰਨ ਦੀ ਮੁਹਿੰਮ ਦੇ ਹਿੱਸੇ ਵਜੋਂ ਅਕਾਲੀ ਦਲ ਦੇ ਪ੍ਰਧਾਨ ਨੇ ਸ੍ਰੀ ਮੁਕਤਸਰ ਸਾਹਿਬ ਵਿਚ 140 ਪ੍ਰਭਾਵਤ ਕਿਸਾਨ ਪਰਿਵਾਰਾਂ ਨੂੰ 600 ਕੁਇੰਟਲ ਕਣਕ ਵੰਡੀ ਸੀ ਤੇ ਮਲੋਟ ਦੇ ਗੰਧਾਰ ਦੇ ਕਿਸਾਨਾਂ ਨੂੰ 300 ਕੁਇੰਟਲ ਕਣਕ ਵੰਡੀ ਸੀ ਜਿਹਨਾਂ ਦੀਆਂ ਖੜ੍ਹੀਆਂ ਫਸਲਾਂ ਗੜ੍ਹੇਮਾਰਨ ਕਾਰਨ ਤਬਾਹ ਹੋ ਗਈਆਂ ਸਨ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਮੁਸੀਬਤ ਫਸੇ ਕਿਸਾਨਾਂ ਦੀ ਬਾਂਹ ਫੜੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਕਿਸਾਨਾਂ ਦੀ ਭਲਾਈ ਲਈ ਅਨੇਕਾਂ ਸਕੀਮਾਂ ਚਲਾਈਆਂ ਗਈਆਂ। ਉਹਨਾਂ ਕਿਹਾ ਕਿ ਪੂਰੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ, ਜਿਨਾਂ ਦੀਆਂ ਫਸਲਾਂ ਬਿਜਲੀ ਬੋਰਡ ਦੀ ਗਲਤੀ ਕਾਰਨ ਨੁਕਸਾਨੀ ਗਈਆਂ ਸਨ, ਉਹਨਾਂ ਦੀ ਸਾਰ ਲੈਣ ਵਾਸਤੇ ਮੌਜੂਦਾ ਪੰਜਾਬ ਸਰਕਾਰ ਦਾ ਕੋਈ ਵੀ ਆਗੂ ਨਹੀਂ ਪਹੁੰਚਿਆ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹੀ ਕਿਸਾਨਾਂ ਨੂੰ ਖੇਤੀ ਲਈ ਮੁਫਤ ਬਿਜਲੀ ਪਾਣੀ ਦੇਣ ਦੀ ਸਕੀਮ ਸ਼ੁਰੂ ਕੀਤੀ ਸੀ ਅਤੇ ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਸਕੀਮਾਂ ਕਿਸਾਨਾਂ ਦੀ ਭਲਾਈ ਲਈ ਚਲਾਈਆਂ ਗਈਆਂ ਸਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨ ਹਿਤੈਸ਼ੀ ਪਾਰਟੀ ਹੈ ਅਤੇ ਕਿਸਾਨਾਂ ਦੀ ਸਹੂਲਤ ਨੂੰ ਕਦੇ ਵੀ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ।ਭੁੱਟਾ ਨੇ ਹਲਕੇ ਦੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਪਿਤਾ ਸਵਰਗੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਪੂਰੀ ਜਿੰਦਗੀ ਕਿਸਾਨਾਂ ਦੀ ਭਲਾਈ ਲਈ ਲਗਾਈ ਹੈ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੇ ਪਿਤਾ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਪੰਜਾਬ ਨੂੰ ਹੋਰ ਵੀ ਅੱਗੇ ਲੈ ਕੇ ਜਾਣਗੇ।ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਸਰਦਾਰ ਬਲਜੀਤ ਸਿੰਘ ਭੁੱਟਾ ਜਿਸ ਮਿਹਨਤ ਨਾਲ ਪਾਰਟੀ ਨੂੰ ਮਜਬੂਤ ਕਰਨ ਵਾਸਤੇ ਨਿਰੰਤਰ ਕੰਮ ਕਰ ਰਹੇ ਹਨ ਉਹ ਇੱਕ ਸਲਾਗਾ ਯੋਗ ਉਧਮ ਹੈ ਅਤੇ ਉਹਨਾਂ ਦੀ ਅਗਵਾਈ ਹੇਠ ਪਾਰਟੀ ਨੂੰ ਹਲਕੇ ਵਿੱਚ ਹੋਰ ਮਜਬੂਤੀ ਮਿਲ ਰਹੀ ਹੈ।
ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਦਿਲਬਾਗ ਸਿੰਘ ਬਾਘਾ ਬਧੌਛੀ ਨੇ ਨਿਭਾਈ।ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਦਰਬਾਰਾ ਸਿੰਘ ਗੁਰੂ, ਹਲਕਾ ਇੰਚਾਰਜ ਬਸੀ ਪਠਾਣਾ, ਗੁਰਪ੍ਰੀਤ ਸਿੰਘ ਰਾਜੂ ਖੰਨਾ ਹਲਕਾ ਇੰਚਾਰਜ ਅਮਲੋਹ, ਸ਼ਰਨਜੀਤ ਸਿੰਘ ਚਰਨਾਂਥਲ ਜਿਲਾ ਪ੍ਰਧਾਨ, ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਤਿੰਦਰ ਸਿੰਘ ਬੱਬੂ ਭੈਣੀ ਸਾਬਕਾ ਚੇਅਰਮੈਨ, ਮਨਮੋਹਨ ਸਿੰਘ ਮਕਾਰੋਪੁਰ, ਹਰਵਿੰਦਰ ਸਿੰਘ ਬੱਬਲ, ਕੁਲਦੀਪ ਸਿੰਘ ਪੋਲਾ, ਦਵਿੰਦਰ ਸਿੰਘ ਸਾਬਕਾ ਚੇਅਰਮੈਨ ਪ੍ਰਧਾਨ ਐਸਸੀ ਵਿੰਗ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ, ਅਵਤਾਰ ਸਿੰਘ ਹੱਲੋਤਾਲੀ ਪ੍ਰਧਾਨ ਯੂਥ ਵਿੰਗ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ, ਜਰਨੈਲ ਸਿੰਘ ਖ਼ਾਲਸਾ ਸਾਨੀਪੁਰ ਪ੍ਰਧਾਨ ਬੀਸੀ ਵਿੰਗ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ, ਬੀਬੀ ਹਰਭਜਨ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ, ਲਖਵੀਰ ਸਿੰਘ ਸਰਾਣਾ ਸਰਕਲ ਪ੍ਰਧਾਨ, ਜਗਤਾਰ ਸਿੰਘ ਗੁਣੀਆ ਮਾਜਰਾ ਸਰਕਲ ਪ੍ਰਧਾਨ, ਸੁਖਦੀਪ ਸਿੰਘ ਬਹਿਲੋਲਪੁਰ ਸਰਕਲ ਪ੍ਰਧਾਨ, ਜਗਦੀਪ ਸਿੰਘ ਹੁਸੈਨਪੁਰ ਸਰਕਲ ਪ੍ਰਧਾਨ, ਸਰਬਜੀਤ ਸਿੰਘ ਡੰਗੇੜੀਆਂ ਸਰਕਲ ਪ੍ਰਧਾਨ, ਨਵਰੀਤ ਸਿੰਘ ਕੋਟਲਾ ਭਾਈ ਕਾ ਸਰਕਲ ਪ੍ਰਧਾਨ, ਬਲਜੀਤ ਸਿੰਘ ਖਾਲਸਾ ਪ੍ਰਧਾਨ ਬੀਸੀ ਵਿੰਗ, ਸ਼ਹਿਰੀ ਪ੍ਰਧਾਨ ਹਰਵਿੰਦਰ ਕੌਰ ਖਾਲਸਾ ਪ੍ਰਧਾਨ ਇਸਤਰੀ ਅਕਾਲੀ ਦਲ ਸਰਹਿੰਦ, ਤਰੁਣ ਕੁਮਾਰੀ ਮੀਤ ਪ੍ਰਧਾਨ ਇਸਤਰੀ ਅਕਾਲੀ ਦਲ, ਬੀਬੀ ਅਮਰਜੀਤ ਕੌਰ ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ, ਐਡਵੋਕੇਟ ਅਮਨਦੀਪ ਸਿੰਘ ਚੀਮਾ, ਐਡਵੋਕੇਟ ਸੁਖਜੋਬਨ ਸਿੰਘ ਰਜਿੰਦਰਗੜ੍ਹ, ਕੁਲਦੀਪ ਸਿੰਘ ਨੰਬਰਦਾਰ ਰਜਿੰਦਰਗੜ, ਸਤਵਿੰਦਰ ਸਿੰਘ ਕਾਲਾ ਬਡਾਲੀ ਮਾਈਕੀ, ਰਵੀਪਾਲ ਸਿੰਘ ਚਰਨਾਥਲ, ਬਲਵਿੰਦਰ ਸਿੰਘ ਬਰਕਤਪੁਰ ਸਾਬਕਾ ਚੇਅਰਮੈਨ, ਬਲਜਿੰਦਰ ਸਿੰਘ ਬਰਾਸ ਮੈਂਬਰ ਬਲਾਕ ਸੰਮਤੀ,ਨਿਰਮਲ ਸਿੰਘ ਮੱਠੀ, ਸੁਖਜਿੰਦਰ ਸਿੰਘ ਮੱਠੀ, ਮਨਜੀਤ ਸਿੰਘ ਮਾਨ ਖਾਨਪੁਰ, ਅੰਮ੍ਰਿਤਪਾਲ ਸਿੰਘ ਰਾਜੂ ਸਰਹਿੰਦ, ਤਜਿੰਦਰ ਸਿੰਘ ਕੋਹਲੀ ਹੁਮਾਯੂੰਪੁਰ ਸਰਹਿੰਦ, ਬਰਿੰਦਰ ਸਿੰਘ ਬੱਬਲ ਨੀਵੀਂ ਭਮਾਰਸੀ, ਸੀਨੀਅਰ ਅਕਾਲੀ ਆਗੂ ਦਮਨਜੋਤ ਸਿੰਘ ਚੀਮਾ, ਕਮਲ ਬਾਵਾ, ਵਿਸ਼ਵਜੀਤ ਸਿੰਘ, ਤਜਿੰਦਰ ਸਿੰਘ ਸੌਂਢਾ, ਦਵਿੰਦਰ ਸਿੰਘ ਬੱਬੀ ਜੱਲ੍ਹਾ, ਗੁਰਮੀਤ ਸਿੰਘ ਬਾਗੜੀਆਂ, ਐਡਵੋਕੇਟ ਬਬਲੂ, ਡਾਕਟਰ ਬਲਵਾਨ ਸਿੰਘ ਝਾਮਪੁਰ, ਸੁਖਰਾਜ ਸਿੰਘ, ਕਰਨਦੀਪ ਸਿੰਘ, ਬਲਵਿੰਦਰ ਸਿੰਘ ਝਾਂਮਪੁਰ, ਮਨਦੀਪ ਸਿੰਘ ਨੰਡਿਆਲੀ, ਭਿੰਦਰ ਸਿੰਘ ਬਡਾਲੀ ਆਲਾ ਸਿੰਘ, ਜਗਰੂਪ ਸਿੰਘ ਸਰਕਲ ਪ੍ਰਧਾਨ ਬਡਾਲੀ ਆਲਾ ਸਿੰਘ, ਇੰਦਰਜੀਤ ਸਿੰਘ ਖੇੜਾ, ਯਾਦਵਿੰਦਰ ਸਿੰਘ ਖੇੜਾ, ਹਰਿੰਦਰ ਸਿੰਘ ਨੰਬਰਦਾਰ ਦੁਬਾਲੀ, ਸੁਖਵਿੰਦਰ ਸਿੰਘ ਸਰਹਿੰਦ, ਪਲਵਿੰਦਰ ਸਿੰਘ ਜਿਲਾ ਮੀਤ ਪ੍ਰਧਾਨ ਬੀਸੀ ਵਿੰਗ, ਹਰਜੀਤ ਸਿੰਘ ਸ਼ਹਿਰੀ ਪ੍ਰਧਾਨ ਬੀਸੀ ਵਿੰਗ, ਬਲਜਿੰਦਰ ਸਿੰਘ ਰਿਓਣਾ ਸਰਕਲ ਪ੍ਰਧਾਨ, ਰੋਬਿਨ ਨਲੀਨਾ, ਹਰਪ੍ਰੀਤ ਸਿੰਘ, ਰਿੱਚੀ ਝਿੰਜਰਾ, ਬਲਵਿੰਦਰ ਸਿੰਘ ਖਰੋੜੀ, ਜਸਬੀਰ ਸਿੰਘ ਜਲਬੇੜੀ ਗਹਿਲਾਂ, ਗੁਰਿੰਦਰ ਸਿੰਘ ਜਲਵੇੜੀ ਗਹਿਲਾਂ, ਗੁਰਜੀਤ ਸਿੰਘ ਰੁੜਕੀ,ਗੁਰਦੀਪ ਸਿੰਘ ਸਰਪੰਚ ਜਿੰਦਲਪੁਰ,ਜਰਨੈਲ ਸਿੰਘ ਜਲਵੇੜੀ ਗਹਿਲਾਂ, ਹਰਜੀਤ ਸਿੰਘ ਦਾਦੂਮਾਜਰਾ, ਗੈਵੀ ਸਿੰਘ ਫਾਟਕ ਮਾਜਰੀ, ਮਨਪ੍ਰੀਤ ਸਿੰਘ ਮਨੀ ਫਾਟਕ ਮਾਜਰੀ, ਸਤਪਾਲ ਸਿੰਘ ਸਲੇਮਪੁਰ, ਸੁਖਵਿੰਦਰ ਸਿੰਘ ਬਰਾਸ ਸਰਕਲ ਪ੍ਰਧਾਨ ਖੇੜਾ, ਗੁਰਪ੍ਰੀਤ ਸਿੰਘ ਸੈਣੀ ਮਾਜਰਾ, ਜਸਬੀਰ ਸਿੰਘ ਸੋਢੀ ਸਰਹਿੰਦ, ਗੁਰਪ੍ਰੀਤ ਸਿੰਘ ਮੀਰਪੁਰ, ਅਤਿੰਦਰ ਪਾਲ ਸਿੰਘ ਖਟੜਾ, ਪਰਮਿੰਦਰ ਸਿੰਘ ਸਾਬਕਾ ਸਰਪੰਚ ਬਦੋਸ਼ੀ ਸਰਕਲ ਪ੍ਰਧਾਨ, ਜਗਦੇਵ ਸਿੰਘ ਸਾਬਕਾ ਸਰਪੰਚ, ਹਰਪ੍ਰੀਤ ਸਿੰਘ ਬਧੋਸ਼ੀ, ਜਗਤਾਰ ਸਿੰਘ ਬਧੌਛੀ ਖੁਰਦ ਮੀਤ ਪ੍ਰਧਾਨ, ਨਾਜਰ ਸਿੰਘ ਬਲਾੜੀ, ਹਰਪ੍ਰੀਤ ਸਿੰਘ ਰਜਿੰਦਰਗੜ੍ਹ, ਮਲਕੀਤ ਸਿੰਘ ਰਜਿੰਦਰਗੜ ਸਰਕਲ ਪ੍ਰਧਾਨ, ਹਰਪ੍ਰੀਤ ਸਿੰਘ ਲਾਲੀ ਬਲਾੜੀ ਕਲਾਂ, ਗੁਰਪ੍ਰੀਤ ਸਿੰਘ ਬਲਾੜੀ ਖੁਰਦ, ਰਣਜੀਤ ਸਿੰਘ ਦੁਬਾਲੀ, ਸੁਖਦੀਪ ਸਿੰਘ ਦੁਭਾਲੀ, ਜਸਵੀਰ ਸਿੰਘ ਸਲੇਮਪੁਰ, ਕੁਲਦੀਪ ਸਿੰਘ ਫਿਰੋਜ਼ਪੁਰ, ਸਵਰਨ ਸਿੰਘ ਮਾਜਰੀ ਅਜ਼ੀਮ, ਦਲਵੀਰ ਸਿੰਘ ਖਾਨਪੁਰ, ਸੁਖਵਿੰਦਰ ਸਿੰਘ ਪੰਚ ਖਾਨਪੁਰ, ਕੁਲਜੀਤ ਸਿੰਘ ਫਿਰੋਜ਼ਪੁਰ, ਗੁਰਭੇਜ ਸਿੰਘ ਸਾਧੂਗੜ, ਰਵਿੰਦਰ ਸਿੰਘ ਖੋਜੇਮਾਜਰਾ, ਭੁਪਿੰਦਰ ਸਿੰਘ ਸੰਗਤਪੁਰ ਸੋਢੀਆਂ, ਗੁਰਮੀਤ ਕੌਰ, ਸੁਖਵਿੰਦਰ ਸਿੰਘ, ਹਰਜੀਤ ਸਿੰਘ, ਹਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ।
- Download Babushahi App
-
-