ਕੇਜਰੀਵਾਲ ਦੀ ਮੋਦੀ ਸਰਕਾਰ ਨੂੰ ਚੁਣੌਤੀ, ਈ-20 'ਤੇ ਕੋਈ ਰਿਸਰਚ ਰਿਪੋਰਟ ਹੈ ਤਾਂ ਜਨਤਕ ਕਰੇ
ਜਿਵੇਂ ਮੋਦੀ ਸਰਕਾਰ ਨੇ ਈ-20 ਬਿਨਾਂ ਵਿਗਿਆਨਕ ਅਧਿਐਨ ਦੇ ਲਾਗੂ ਕੀਤਾ, ਉਵੇਂ ਹੀ ਈ-50 ਵੀ ਲਾਗੂ ਕਰ ਦੇਵੇਗੀ- ਕੇਜਰੀਵਾਲ
ਮੋਦੀ ਜੀ ਟਰੰਪ ਦੇ ਦਬਾਅ ਵਿੱਚ ਤਮਾਮ ਵਿਗਿਆਨਕ ਸਬੂਤਾਂ ਦੇ ਖ਼ਿਲਾਫ਼ ਜਾ ਕੇ ਦੇਸ਼ 'ਤੇ ਜ਼ਬਰਦਸਤੀ ਇਥਾਨੌਲ ਥੋਪ ਰਹੇ ਹਨ- ਕੇਜਰੀਵਾਲ
ਪ੍ਰਧਾਨ ਮੰਤਰੀ ਨੇ ਕਦੇ ਸਾਇੰਸ, ਇੰਜੀਨੀਅਰਿੰਗ ਜਾਂ ਰਿਸਰਚ ਨੂੰ ਨਹੀਂ ਮੰਨਿਆ, ਉਹ ਸਿਰਫ਼ ਆਪਣਾ ਹਿਡਨ ਏਜੰਡਾ ਪੂਰਾ ਕਰਦੇ ਹਨ - ਕੇਜਰੀਵਾਲ
ਸਰਕਾਰ ਡੀਜ਼ਲ ਵਿੱਚ ਵੀ ਮਿਲਾਵਟ ਕਰਨ ਵਾਲੀ ਹੈ, ਇਸ ਲਈ ਅਜੇ ਕੁਝ ਸਾਲ ਪੈਟਰੋਲ-ਡੀਜ਼ਲ ਦੀਆਂ ਨਵੀਆਂ ਗੱਡੀਆਂ ਖ਼ਰੀਦਣ ਤੋਂ ਬਚੋ- ਕੇਜਰੀਵਾਲ
ਨਵੀਂ ਦਿੱਲੀ 6 ਅਗਸਤ
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੋਦੀ ਸਰਕਾਰ ਨੂੰ ਈ-20 ਲਾਗੂ ਕਰਨ ਤੋਂ ਪਹਿਲਾਂ ਦੀ ਕੋਈ ਵਿਗਿਆਨਕ ਰਿਸਰਚ ਰਿਪੋਰਟ ਹੈ ਤਾਂ ਉਸ ਨੂੰ ਜਨਤਕ ਕਰਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਈ-20 ਬਿਨਾਂ ਵਿਗਿਆਨਕ ਅਧਿਐਨ ਦੇ ਹੀ ਲਾਗੂ ਕੀਤਾ, ਹੁਣ ਉਵੇਂ ਹੀ ਇਹ ਲੋਕ ਈ-50 ਵੀ ਲਾਗੂ ਕਰ ਦੇਣਗੇ। ਇਸ ਦੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਨੂੰ ਧਮਕਾ ਕੇ ਚੁੱਪ ਕਰਵਾ ਦਿੱਤਾ ਜਾ ਰਿਹਾ ਹੈ। ਇਸ ਦੀ ਅਸਲ ਵਜ੍ਹਾ ਇਹ ਹੈ ਕਿ ਮੋਦੀ ਜੀ ਟਰੰਪ ਦੇ ਦਬਾਅ ਵਿੱਚ ਹਨ ਅਤੇ ਇਸੇ ਕਾਰਨ ਤਮਾਮ ਵਿਗਿਆਨਕ ਸਬੂਤਾਂ ਦੇ ਖ਼ਿਲਾਫ਼ ਜਾ ਕੇ ਜ਼ਬਰਦਸਤੀ ਦੇਸ਼ 'ਤੇ ਇਥਾਨੌਲ ਥੋਪ ਰਹੇ ਹਨ। ਮੋਦੀ ਜੀ ਨੇ ਕਦੇ ਸਾਇੰਸ, ਇੰਜੀਨੀਅਰਿੰਗ ਜਾਂ ਰਿਸਰਚ ਦਾ ਸਤਿਕਾਰ ਨਹੀਂ ਕੀਤਾ। ਉਹ ਸਿਰਫ਼ ਆਪਣਾ ਹਿਡਨ ਏਜੰਡਾ ਪੂਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਡੀਜ਼ਲ ਵਿੱਚ ਵੀ ਮਿਲਾਵਟ ਕਰਨ ਵਾਲੀ ਹੈ। ਇਸ ਲਈ ਲੋਕ ਅਜੇ ਕੁਝ ਸਾਲ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਗੱਡੀਆਂ ਖ਼ਰੀਦਣ ਤੋਂ ਬਚਣ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਰਤ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਈ-20 ਤੋਂ ਅੱਗੇ ਪੈਟਰੋਲ ਵਿੱਚ ਇਥਾਨੌਲ ਮਿਸ਼ਰਣ ਵਧਾਉਣ ਦਾ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਭਵਿੱਖ ਵਿੱਚ ਜੇਕਰ ਕਦੇ ਅਜਿਹਾ ਪ੍ਰਸਤਾਵ ਆਉਂਦਾ ਵੀ ਹੈ, ਤਾਂ ਉਹ ਵਿਆਪਕ ਵਿਗਿਆਨਕ ਅਧਿਐਨ, ਤਕਨੀਕੀ ਪ੍ਰੀਖਣ ਅਤੇ ਵਾਹਨ ਨਿਰਮਾਤਾਵਾਂ, ਆਇਲ ਮਾਰਕੀਟਿੰਗ ਕੰਪਨੀਆਂ ਅਤੇ ਹੋਰ ਹਿੱਸੇਦਾਰਾਂ ਨਾਲ ਮਸ਼ਵਰੇ ਤੋਂ ਬਾਅਦ ਹੀ ਹੋਵੇਗਾ। ਈ-20 ਕੋਈ ਜਲਦਬਾਜ਼ੀ ਵਿੱਚ ਲਿਆ ਗਿਆ ਫ਼ੈਸਲਾ ਨਹੀਂ ਹੈ। ਭਾਰਤ ਦਾ ਇਥਾਨੌਲ ਬਲੈਂਡਿੰਗ ਪ੍ਰੋਗਰਾਮ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਪੜਾਅਵਾਰ ਤਰੀਕੇ ਨਾਲ ਅੱਗੇ ਵਧਿਆ ਹੈ। ਈ-20 ਲਾਗੂ ਕਰਨ ਤੋਂ ਪਹਿਲਾਂ ਵਿਆਪਕ ਪ੍ਰੀਖਣ ਅਤੇ ਸਾਰੇ ਸਬੰਧਤ ਪੱਖਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ।
ਅਰਵਿੰਦ ਕੇਜਰੀਵਾਲ ਨੇ ਭਾਜਪਾ ਨੇਤਾ ਅਮਿਤ ਮਾਲਵੀਆ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਆਪ ਖ਼ੁਦ ਹੀ ਕਹਿ ਰਹੇ ਹੋ ਕਿ ਈ-20 ਤੋਂ ਅੱਗੇ ਪੈਟਰੋਲ ਵਿੱਚ ਇਥਾਨੌਲ ਮਿਸ਼ਰਣ ਵਧਾਉਣ ਦਾ “ਅਜੇ” ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਤੁਸੀਂ ਮਾਹੌਲ ਠੰਡਾ ਹੋਣ ਦਾ ਇੰਤਜ਼ਾਰ ਕਰ ਰਹੇ ਹੋ। ਜਿਵੇਂ ਹੀ ਮਾਹੌਲ ਠੰਡਾ ਹੋਵੇਗਾ, ਤੁਸੀਂ ਉਸ ਨੂੰ ਲਾਗੂ ਕਰ ਦਿਓਗੇ। ਮੈਨੂੰ ਖ਼ੁਸ਼ੀ ਹੈ ਕਿ ਤੁਸੀਂ ਪ੍ਰਵਾਨ ਕੀਤਾ ਕਿ ਫ਼ੈਸਲਾ ਅਜੇ ਨਹੀਂ ਲਿਆ ਗਿਆ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਵੇਂ ਈ-20 ਬਿਨਾਂ ਕਿਸੇ ਵਿਗਿਆਨਕ ਅਧਿਐਨ ਦੇ ਲਾਗੂ ਕੀਤਾ ਗਿਆ, ਕਿਸੇ ਦੀ ਨਹੀਂ ਸੁਣੀ ਗਈ, ਧਮਕੀਆਂ ਦੇ ਕੇ ਸਭ ਨੂੰ ਚੁੱਪ ਕਰਵਾ ਦਿੱਤਾ ਗਿਆ, ਉਵੇਂ ਹੀ ਤੁਸੀਂ ਈ-50 ਵੀ ਲਾਗੂ ਕਰ ਦਿਓਗੇ। ਇਹੋ ਤੁਹਾਡਾ ਕੰਮ ਕਰਨ ਦਾ ਸਟਾਈਲ ਹੈ। ਤੁਸੀਂ ਕਿੱਥੇ ਵਿਗਿਆਨ, ਸਾਇੰਸ ਅਤੇ ਇੰਜੀਨੀਅਰਿੰਗ ਨੂੰ ਮੰਨਦੇ ਹੋ। ਜੇਕਰ ਤੁਸੀਂ ਈ-20 ਲਾਗੂ ਕਰਨ ਤੋਂ ਪਹਿਲਾਂ ਕੋਈ ਅਧਿਐਨ ਕਰਵਾਇਆ ਹੈ ਤਾਂ ਉਨ੍ਹਾਂ ਦੀ ਰਿਪੋਰਟ ਜਨਤਕ ਕਿਉਂ ਨਹੀਂ ਕਰਦੇ? ਛੁਪਾ ਕਿਉਂ ਰਹੇ ਹੋ?
ਅਰਵਿੰਦ ਕੇਜਰੀਵਾਲ ਨੇ ਐਕਸ 'ਤੇ ਕਿਹਾ ਕਿ ਮੋਦੀ ਸਰਕਾਰ ਦਾ ਕੀ ਪਲਾਨ ਹੈ? ਪਤਾ ਚੱਲ ਰਿਹਾ ਹੈ ਕਿ ਪੈਟਰੋਲ ਵਿੱਚ 50 ਫ਼ੀਸਦੀ ਤੋਂ ਜ਼ਿਆਦਾ ਦੀ ਮਿਲਾਵਟ ਕਰਨਗੇ। ਅਜੇ ਬੱਸ ਮਾਹੌਲ ਸ਼ਾਂਤ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਪਹਿਲਾਂ ਤੁਹਾਡੀਆਂ ਈ-0 ਅਤੇ ਈ-10 ਗੱਡੀਆਂ ਵਿੱਚ ਜ਼ਬਰਦਸਤੀ ਈ-20 ਪੈਟਰੋਲ ਪਾ ਕੇ ਕਬਾੜਾ ਕੀਤਾ। ਅੱਜ ਜੇਕਰ ਤੁਸੀਂ ਈ-20 ਨਵੀਂ ਗੱਡੀ ਖ਼ਰੀਦਦੇ ਹੋ ਤਾਂ ਸਰਕਾਰ ਕੁਝ ਦਿਨ ਬਾਅਦ ਉਸ ਵਿੱਚ ਜ਼ਬਰਦਸਤੀ ਈ-50 ਪੈਟਰੋਲ ਪਾ ਕੇ ਉਸ ਦਾ ਕਬਾੜਾ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਜਲਦ ਹੀ ਡੀਜ਼ਲ ਵਿੱਚ ਵੀ ਮਿਲਾਵਟ ਕਰਨ ਵਾਲੀ ਹੈ। ਇਸ ਲਈ ਅਜੇ ਕੁਝ ਸਾਲ ਤੁਸੀਂ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਗੱਡੀਆਂ ਖ਼ਰੀਦਣ ਤੋਂ ਬਚੋ।
ਇੱਕ ਹੋਰ ਪੋਸਟ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਨੇ ਸਿਆਮ ਨੂੰ ਆਪਣੀ ਰਿਪੋਰਟ ਵਾਪਸ ਲੈਣ ਲਈ ਮਜਬੂਰ ਕੀਤਾ। ਇਹ ਮੋਦੀ ਜੀ ਦਾ ਟਿਪੀਕਲ ਗੁੰਡਾਗਰਦੀ ਵਾਲਾ ਸਟਾਈਲ ਹੈ। ਮੋਦੀ ਜੀ ਨੇ ਕਦੇ ਸਾਇੰਸ, ਇੰਜੀਨੀਅਰਿੰਗ ਜਾਂ ਰਿਸਰਚ ਦਾ ਸਤਿਕਾਰ ਨਹੀਂ ਕੀਤਾ, ਉਹ ਕੇਵਲ ਆਪਣਾ ਹਿਡਨ ਏਜੰਡਾ ਪੂਰਾ ਕਰਦੇ ਹਨ। ਮੋਦੀ ਜੀ ਅਮਰੀਕਾ ਤੋਂ ਇਥਾਨੌਲ ਖ਼ਰੀਦਣ ਲਈ ਟਰੰਪ ਦੇ ਦਬਾਅ ਵਿੱਚ ਹਨ। ਉਸ ਦਬਾਅ ਨੂੰ ਬਰਦਾਸ਼ਤ ਨਾ ਕਰ ਸਕਣ ਦੀ ਵਜ੍ਹਾ ਨਾਲ ਉਹ ਤਮਾਮ ਵਿਗਿਆਨਕ ਸਬੂਤਾਂ ਦੇ ਖ਼ਿਲਾਫ਼ ਜਾ ਕੇ ਪੂਰੇ ਦੇਸ਼ 'ਤੇ ਜ਼ਬਰਦਸਤੀ ਇਥਾਨੌਲ ਥੋਪ ਰਹੇ ਹਨ।
ਮੋਦੀ ਸਰਕਾਰ ਐਵੀਏਸ਼ਨ ਟਰਬਾਈਨ ਫਿਊਲ ਵਿੱਚ ਵੀ ਇਥਾਨੌਲ ਮਿਲਾਉਣ ਦੀ ਬਣਾ ਰਹੀ ਯੋਜਨਾ- ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰੋਤਾਂ ਤੋਂ ਪਤਾ ਚੱਲਿਆ ਹੈ ਕਿ ਮੋਦੀ ਸਰਕਾਰ ਐਵੀਏਸ਼ਨ ਟਰਬਾਈਨ ਫਿਊਲ (ਏਟੀਐੱਫ) ਵਿੱਚ ਵੀ ਇਥਾਨੌਲ ਮਿਲਾਉਣ ਦੀ ਯੋਜਨਾ ਬਣਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਉਡਾਣਾਂ ਦੀ ਸੁਰੱਖਿਆ ਨੂੰ ਗੰਭੀਰ ਖ਼ਤਰਾ ਹੋ ਸਕਦਾ ਹੈ।
- Download Babushahi App
-
-