ਪੰਜਾਬੀਆਂ ਦੇ ਹੌਸਲੇ ਦੀ ਉੜਾਨ, ਦੁਨੀਆਂ ਦੇ ਸਭ ਤੋਂ ਵੱਡੇ ਅਤੇ ਪ੍ਰਭਾਵਸ਼ਾਲੀ ਮੰਚ ਤੇ : ਡਾ. ਰਾਜਦੀਪ ਸਿੰਘ
ਫਲਾਇੰਗ ਕਿੱਕ ਕਿੰਗ , ਤਾਈਕਵਾਡੋਂ ਕੋਚ ਸਤਵਿੰਦਰ ਸਿੰਘ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 01 ਜੁਲਾਈ 2026:- ਸ਼ਾਹੀ ਸ਼ਹਿਰ ਪਟਿਆਲਾ ਵਿਖੇ ਪਲੇਅ ਵਏਜ਼ ਸੀਨੀਅਰ ਸੈਕੰਡਰੀ ਸਕੂਲ ਦੇ ਸਹਿਯੋਗ ਨਾਲ ਲੰਮੇ ਸਮੇਂ ਤੋਂ ਕੰਮ ਕਰ ਰਹੇ ਤਾਈਕਵਾਡੋਂ ਕੋਚ ਸਤਵਿੰਦਰ ਸਿੰਘ ਜਿਸ ਨੇ ਤਾਈਕਵਾਡੋਂ ਖੇਡ ਨੂੰ ਹਮੇਸ਼ਾ ਤੋਂ ਆਪਣੀ ਅਣਥੱਕ ਮਿਹਨਤ ਅਤੇ ਹੌਸਲੇ ਨਾਲ ਸਫਲਤਾ ਵੱਲ ਵਧਾਇਆ ਹੈ ।
ਇਕ ਵੱਖਰੀ ਸੋਚ ਨਾਲ ਕੰਮ ਕਰਨ ਵਾਲੇ ਸਤਵਿੰਦਰ ਸਿੰਘ ਨੇ ਅੱਜ ਖੇਡਾਂ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ । ਅਤੇ ਅਨੇਕਾਂ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਖੇਡ ਕਲਾ ਨਾਲ ਆਪਣੇ ਨਿਸ਼ਾਨ ਛੱਡੇ ਹਨ । ਪਲੇਅ ਵੇੲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਸਹਿਯੋਗ ਨਾਲ ਨਿਊਯਾਰਕ ਅਮਰੀਕਾ ਦਾ ਦੌਰਾ ਕੀਤਾ । ਜਿੱਥੇ ਦੁਨੀਆਂ ਦੇ ਸਭ ਤੋਂ ਵੱਡੇ ਅਤੇ ਪ੍ਰਭਾਵਸ਼ਾਲੀ ਸਟੈਚੂ ਆਫ ਲਿਬਰਟੀ ਦੇ ਸਾਹਮਣੇ ਫਲਾਇੰਗ ਕਿੱਕ ਮਾਰ ਕੇ ਆਪਣੀ ਪਛਾਣ ਦੀ ਵੱਖਰੀ ਤਸਵੀਰ ਬਣਾਈ ਹੈ ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਤਵਿੰਦਰ ਸਿੰਘ ਨੇ ਸਾਊਥ ਕੋਰੀਆ ਵਿਖੇ ਵਰਲਡ ਤਾਇਕਵਾਡੋਂ ਟ੍ਰੇਨਿੰਗ ਸੈਂਟਰ ਤਾਂਇਕਵਾਨ-ਵੌਨ ਵਿਖੇ, ਲੰਡਨ ਵਿੱਚ ਟਾਵਰ ਆਫ ਬ੍ਰਿਜ, ਮਨਿਸਟਰੀ ਆਫ ਪਾਰਲੀਮੈਂਟ, ਲੰਡਨ ਬ੍ਰਿਜ ਦੇ ਸਾਹਮਣੇ, ਯੂਐਸਏ ਫਲੋਰੀਡਾ ਵਿਖੇ ਯੂਨੀਵਰਸਲ ਸਟੂਡੀਓ ਵਿਖੇ, ਸਵਿਟਜ਼ਰਲੈਂਡ ਵਿੱਚ ਮਾਊਟ ਇਟਲੀਸ ਵਿਖੇ, ਦੁਬਈ ਵਿਖੇ ਦੁਨੀਆ ਦੇ ਸਭ ਤੋਂ ਵੱਡੇ ਸੱਤ ਤਾਰਾ ਹੋਟਲ ਬੁਰਜ ਅੱਲ ਅਰਬ, ਡੈਇਜਇਟ ਸਫਾਰੀ ਵਿੱਚ , ਯੂਰਪ ਵਿਖੇ ਜਰਮਨੀ ਪੋਲੈਂਡ ਹੰਗਰੀ ਵਿਚ, ਮਲੇਸ਼ੀਆ ਵਿਖੇ ਟ੍ਵਿਨ ਟਾਵਰ ਦੇ ਸਾਹਮਣੇ ਫਲਾਇੰਗ ਕਿੱਕ ਮਾਰ ਕੇ ਆਪਣੇ ਨਿਸ਼ਾਨ ਛੱਡੇ ਹੋਏ ਹਨ । ਸ਼ਾਇਦ ਇਸੀ ਵਜਹ ਕਰਕੇ ਇਹਨਾਂ ਨੂੰ ਫਲਾਇੰਗ ਕਿੱਕ ਕਿੰਗ ਕਿਹਾ ਜਾਂਦਾ ਹੈ ।
ਸਤਵਿੰਦਰ ਸਿੰਘ ਨੇ ਇਸ ਦੀ ਸ਼ੁਰੂਆਤ ਪਟਿਆਲੇ ਸ਼ਹਿਰ ਤੋਂ ਸ਼ੁਰੂ ਕੀਤੀ ਸੀ, ਜਿਸ ਵਿੱਚ ਉਹਨਾਂ ਨੇ ਆਪਣੀ ਕਲਾ ਨੂੰ ਨਿਖਾਰਣ ਦੇ ਲਈ ਬੱਚਿਆਂ ਦੇ ਉੱਪਰ ਤੋਂ, ਕਾਰ ਦੇ ਉੱਪਰ ਤੋਂ , ਮੋਟਰਸਾਈਕਲ ਦੇ ਉੱਪਰ ਤੋਂ , ਅੱਗ ਦੇ ਗੋਲੇ ਦੇ ਵਿੱਚੋਂ ਨਿਕਲ ਕੇ ਫਲਾਇੰਗ ਕਿੱਕ ਮਾਰਦੇ ਰਹਿੰਦੇ ਸਨ । ਉਹਨਾਂ ਨੇ ਦੱਸਿਆ ਕਿ ਮੇਰੀ ਇਸ ਕਲਾ ਨੂੰ ਪਟਿਆਲਾ ਸ਼ਹਿਰ ਵਿਖੇ ਪ੍ਰੈਸ ਮੀਡੀਆ ਨੇ ਹਮੇਸ਼ਾ ਤੋਂ ਪ੍ਰਮੋਟ ਕੀਤਾ । ਜਿਸ ਤੋਂ ਉਹਨਾਂ ਦਾ ਹੌਸਲਾ ਹੋਰ ਵਧਿਆ । ਅਤੇ ਅੱਜ ਉਹ ਵਿਦੇਸ਼ਾਂ ਵਿੱਚ ਜਾ ਕੇ ਫਲਾਇੰਗ ਕਿੱਕ ਮਾਰ ਕੇ ਆਪਣੇ ਨਿਸ਼ਾਨ ਛੱਡਦੇ ਹਨ ।
- Download Babushahi App
-
-