ਭਗਵੰਤ ਮਾਨ ਸਰਕਾਰ ਦੀ ਇੱਕ ਹੋਰ ਪ੍ਰਾਪਤੀ: ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ੁਰੂ- ਕੁਲਵੰਤ ਸਿੰਘ
ਔਰਤਾਂ ਨਾਲ ਕੀਤੇ ਗਏ ਵਾਅਦੇ ਨੂੰ ਵੀ ਕੀਤਾ ਪੂਰਾ : ਕੁਲਵੰਤ ਸਿੰਘ
ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ : ਮਹਿਲਾ ਵਰਕਰ ਘਰ -ਘਰ ਜਾ ਕੇ ਔਰਤਾਂ ਦੇ ਭਰਨ ਫਾਰਮ
ਮੋਹਾਲੀ 1 ਜੁਲਾਈ 2026- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦੇ ਅਤੇ ਗਰੰਟੀਆਂ ਦੇ ਵਿੱਚੋਂ ਅੱਜ ਇੱਕ ਹੋਰ ਗਰੰਟੀ ਨੂੰ ਪੂਰਾ ਕਰ ਦਿੱਤਾ ਗਿਆ ਹੈ ਅਤੇ ਮਹਿਲਾਵਾਂ ਦੇ ਖਾਤੇ ਵਿੱਚ ਮਹੀਨਾ- ਵਾਰ ਪੈਸੇ ਆਉਣੇ ਸ਼ੁਰੂ ਹੋ ਗਏ ਹਨ, ਇਹ ਗੱਲ ਅੱਜ ਵਿਧਾਇਕ ਕੁਲਵੰਤ ਸਿੰਘ ਨੇ ਸੈਕਟਰ- 79 ਵਿਖੇ ਸਥਿਤ ਦਫਤਰ ਵਿਖੇ ਵੱਡੀ ਗਿਣਤੀ ਵਿੱਚ ਪੁੱਜੀਆਂ ਮਹਿਲਾਵਾਂ ਨੂੰ ਸੰਬੋਧਨ ਕਰਨ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਹੀ, ਅੱਜ ਸੈਕਟਰ- 79 ਦਫਤਰ ਵਿਖੇ ਵੱਡੀ ਗਿਣਤੀ ਦੇ ਵਿੱਚ ਮੋਹਾਲੀ ਹਲਕੇ ਨਾਲ ਸੰਬੰਧਿਤ ਮਹਿਲਾਵਾਂ ਨੇ ਪੁੱਜ ਕੇ ਵਿਧਾਇਕ ਕੁਲਵੰਤ ਸਿੰਘ ਹੋਰਾਂ ਦੇ ਨਾਲ ਖੁਸ਼ੀ ਸਾਂਝੀ ਕੀਤੀ ਅਤੇ ਉਹਨਾਂ ਦਾ ਧੰਨਵਾਦ ਕੀਤਾ, ਵਿਧਾਇਕ ਕੁਲਵੰਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨਾਲ ਵਾਅਦੇ ਕੀਤੇ ਗਏ ਸਨ, ਉਹਨਾਂ ਵਿੱਚੋਂ ਅੱਜ ਮਹਿਲਾਵਾਂ ਨੇ ਨਾਲ ਕੀਤਾ ਗਿਆ ਵਾਅਦੇ ਨੂੰ ਵੀ ਪੂਰਾ ਕਰ ਲਿਆ ਗਿਆ ਹੈ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਕੀਤੇ ਗਏ ਇਸ ਵਾਅਦੇ ਨੂੰ ਪੂਰਾ ਕਰਨ ਦੇ ਦੌਰਾਨ ਹੁਣ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਇਹ ਲੋਕਾਂ ਦੁਆਰਾ ਚੁਣੀ ਗਈ ਅਤੇ ਲੋਕਾਂ ਦੀ ਹੀ ਸਰਕਾਰ ਹੈ ਅਤੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਇਹ ਇੱਕ ਬੇਹਦ ਤਸੱਲੀ ਭਰੀ ਗੱਲ ਹੈ, ਇਸ ਮੌਕੇ ਤੇ ਹਾਜ਼ਰੀਨ ਵੱਡੀ ਗਿਣਤੀ ਚ ਮਹਿਲਾਵਾਂ ਨੂੰ ਧੀਆਂ -ਸਤਿਕਾਰ ਯੋਜਨਾ ਦੇ ਸ਼ੁਰੂ ਹੋਣ ਤੇ ਮਹਿਲਾਵਾਂ ਨੂੰ ਮੁਬਾਰਕਬਾਦ ਦਿੱਤੀ, ਇਸ ਮੌਕੇ ਤੇ ਹਾਜ਼ਰੀਨ ਮਹਿਲਾ ਕੋਆਰਡੀਨੇਟਰ- ਰਮਨਪ੍ਰੀਤ ਸਿੰਘ, ਕੌਂਸਲਰ ਗੁਰਮੀਤ ਕੌਰ ਅਤੇ ਹੋਰਨਾਂ ਨੂੰ ਇਹ ਸਲਾਹ ਦਿੱਤੀ ਕਿ ਇਸ ਵਿੱਚ ਸ਼ਾਮਿਲ ਸਖੀਆਂ ਨੂੰ ਨਾਲ ਲੈ ਕੇ ਘਰ- ਘਰ ਜਾ ਕੇ ਉਹਨਾਂ ਮਹਿਲਾਵਾਂ ਦੇ ਕਾਰਡ ਬਣਾਉਣ, ਜਿਨਾਂ ਦੇ ਕਾਰਡ ਹਾਲੇ ਤੱਕ ਨਹੀਂ ਬਣੇ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਕਾਰਡ ਬਣਨ ਦੇ ਵਿੱਚ ਬੇਸ਼ੱਕ ਕਿਸੇ ਨੂੰ ਇੱਕ ਦਿਨ, 10 ਦਿਨ ਜਾਂ ਮਹੀਨਾ ਭਰਦਾ ਸਮਾਂ ਲੱਗ ਜਾਵੇ, ਪ੍ਰੰਤੂ ਪੈਸੇ ਅਪ੍ਰੈਲ ਮਹੀਨੇ ਤੋਂ ਹੀ ਸਭ ਨੂੰ ਬਰਾਬਰ ਮਿਲਣਗੇ, ਉਹਨਾਂ ਕਿਹਾ ਕਿ ਫਿਰ ਵੀ ਜਿਨਾਂ ਮਹਿਲਾਵਾਂ ਦੇ ਧੀਆਂ ਸਤਿਕਾਰਯੋਗ ਯੋਜਨਾ ਦੇ ਤਹਿਤ ਕਾਰਡ ਬਣਨ ਤੋਂ ਰਹਿ ਗਏ ਹਨ, ਉਹਨਾਂ ਦੇ ਜਲਦੀ ਹੀ ਕਾਰਡ ਬਣਾ ਲਏ ਬਣਾ ਦਿੱਤੇ ਜਾਣਗੇ, ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿਹਤ ਅਤੇ ਸਿੱਖਿਆ ਦੇ ਪੱਧਰ ਨੂੰ ਉਤਾਂਹ ਚੁੱਕਣ ਦੇ ਲਈ ਲਗਾਤਾਰ ਉਪਰਾਲੇ ਜਾਰੀ ਹਨ ਅਤੇ ਪੰਜਾਬ ਭਰ ਦੇ ਵਿੱਚ ਨੌਜਵਾਨਾਂ ਨੂੰ ਸਿਹਤਯਾਬ ਰੱਖਣ ਦੇ ਲਈ ਵੱਡੇ ਪੱਧਰ ਤੇ ਖੇਡ ਮੈਦਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਤੇ ਜ਼ਿਲ੍ਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਾ ਪ੍ਰਧਾਨ- ਇੰਜੀਨੀਅਰ ਪ੍ਰਭਜੋਤ ਕੌਰ, ਮਹਿਲਾ ਕੁਆਰਡੀਨੇਟਰ- ਰਮਨਪ੍ਰੀਤ ਕੌਰ ਕੁੰਬੜਾ ਕੌਂਸਲਰ, ਕੌਂਸਲਰ- ਗੁਰਮੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਮਹਿਲਾਵਾਂ ਹਾਜ਼ਰ ਸਨ
- Download Babushahi App
-
-