ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਏ ਸੁਝਾਅ/ ਸੋਧਾਂ ਨੂੰ ਵਿਚਾਰ ਕੇ ਹਾਊਸ ਚ ਰੱਖਾਂਗੇ ਭਗਵੰਤ ਮਾਨ ਦਾ ਪਹਿਲਾ ਬਿਆਨ
ਧੂਰੀ 30 ਜੂਨ 2026
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਅਕਾਲ ਤਖਤ ਸਾਹਿਬ ਵੱਲੋਂ 29 ਜੂਨ ਨੂੰ ਸਿੱਖ ਐਮਐਲਏਜ ਨੂੰ ਬੇਅਦਬੀ ਵਿਰੋਧੀ ਐਕਟ ਸਬੰਧੀ ਦਿੱਤੇ ਆਦੇਸ਼ 'ਤੇ ਪਹਿਲਾ ਬਿਆਨ ਦਿੰਦਿਆ ਕਿ ਕਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਵੀ ਸੁਝਾਅ ਜਾਂ ਸੋਧਾਂ ਹਨ ਇਸ ਨੂੰ ਵਿਚਾਰ ਕਰਕੇ ਵਿਧਾਨ ਸਭਾ ਵਿੱਚ ਰੱਖਾਂਗੇ।
ਅੱਜ ਧੂਰੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਦੋਂ ਉਹਨਾਂ ਨੂੰ ਇਸ ਸਬੰਧੀ ਇੱਕ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੋ ਸੁਝਾ ਜਾਂ ਨਿਰਦੇਸ਼ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਏ ਉਹਨਾਂ ਨੂੰ ਤੇ ਵਿਚਾਰ ਕੀਤੀ ਜਾਏਗੀ ਤੇ ਉਹਨਾਂ ਨੂੰ ਹਾਊਸ ਵਿੱਚ ਰੱਖਿਆ ਜਾਏਗਾ ।
ਚੇਤੇ ਰਹੇ ਕਿ ਕੱਲ ਸਿੱਖ ਵਿਧਾਇਕਾਂ ਦੀ ਮੀਟਿੰਗ ਤੋਂ ਬਾਅਦ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੇਅਦਬੀ ਵਿਰੋਧੀ ਐਕਟ ਵਿੱਚ ਕੁਝ ਇਤਰਾਜ਼ ਉਠਾ ਕੇ ਇਹਨਾਂ ਵਿੱਚ ਸੋਧ ਕਰਨ ਦੇ ਆਦੇਸ਼ ਦਿੱਤੇ ਸਨ ਜਿਸ ਨੂੰ ਕਿ ਸਾਰੇ ਸਿੱਖਿਆ ਐਮਐਲਏਜ ਨੇ ਪ੍ਰਵਾਨ ਕਰਕੇ ਅਮਲ ਕਰਨ ਦਾ ਵਾਅਦਾ ਕੀਤਾ ਹੈ।
- Download Babushahi App
-
-