ਕਾਂਗਰਸ ਵੱਲੋਂ ਨੇ ਤਿੰਨ ਰਾਜਾਂ ਦੇ ਇੰਚਾਰਜ ਬਦਲੇ, ਪੜ੍ਹੋ ਪੂਰੀ ਖ਼ਬਰ
Ravi Jakhu
ਨਵੀਂ ਦਿੱਲੀ, 26 ਜੂਨ 2026: ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਵੱਲੋਂ ਅੱਜ ਇੱਕ ਅਹਿਮ ਪੱਤਰ ਜਾਰੀ ਕਰਦਿਆਂ ਪਾਰਟੀ ਸੰਗਠਨ ਵਿੱਚ ਵੱਡੇ ਫੇਰਬਦਲ ਕੀਤੇ ਗਏ ਹਨ। ਕਾਂਗਰਸ ਪ੍ਰਧਾਨ ਦੇ ਹੁਕਮਾਂ ਅਨੁਸਾਰ ਤਿੰਨ ਰਾਜਾਂ ਲਈ ਨਵੇਂ ਇੰਚਾਰਜਾਂ ਦੀ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀ ਗਈ ਹੈ।
ਪਾਰਟੀ ਵੱਲੋਂ ਜਾਰੀ ਪੱਤਰ ਅਨੁਸਾਰ ਸੰਜੇ ਦੱਤ ਨੂੰ ਹਰਿਆਣਾ ਦਾ ਨਵਾਂ ਏ.ਆਈ.ਸੀ.ਸੀ. ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਲਾਲਜੀ ਦੇਸਾਈ ਨੂੰ ਓਡੀਸ਼ਾ ਰਾਜ ਦੀ ਕਮਾਨ ਸੌਂਪੀ ਗਈ ਹੈ।ਰਾਜੇਂਦਰ ਪਾਲ ਗੌਤਮ ਨੂੰ ਉੱਤਰ ਪ੍ਰਦੇਸ਼ ਦਾ ਨਵਾਂ ਇੰਚਾਰਜ ਬਣਾਇਆ ਗਿਆ ਹੈ।
ਇਸ ਦੇ ਨਾਲ ਹੀ ਕਾਂਗਰਸ ਪਾਰਟੀ ਨੇ ਰਾਜਾਂ ਵਿੱਚ ਪਹਿਲਾਂ ਸੇਵਾਵਾਂ ਨਿਭਾਅ ਰਹੇ ਬਾਹਰ ਜਾਣ ਵਾਲੇ ਜਨਰਲ ਸਕੱਤਰਾਂ ਅਤੇ ਇੰਚਾਰਜਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ, ਜਿਨ੍ਹਾਂ ਆਗੂਆਂ ਦੀਆਂ ਸੇਵਾਵਾਂ ਦੀ ਪਾਰਟੀ ਨੇ ਪ੍ਰਸ਼ੰਸਾ ਕੀਤੀ ਹੈ, ਉਨ੍ਹਾਂ ਵਿੱਚ ਅਵਿਨਾਸ਼ ਪਾਂਡੇ, ਬੀ. ਕੇ. ਹਰੀਪ੍ਰਸਾਦ, ਅਜੇ ਕੁਮਾਰ ਲੱਲੂ ਸ਼ਾਮਲ ਹਨ।
ਪਾਰਟੀ ਸੂਤਰਾਂ ਅਨੁਸਾਰ ਇਹ ਫੇਰਬਦਲ ਆਉਣ ਵਾਲੇ ਸਮੇਂ ਵਿੱਚ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਕੀਤਾ ਗਿਆ ਹੈ।
- Download Babushahi App
-
-