ਥਰਮਲ ਪਲਾਂਟ ਰੋਪੜ ਦੇ ਵਰਕਰਾਂ ਨੇ ਮੈਨੇਜਮੈਂਟ ਨਾਨ ਮੰਗਾਂ ਨੂੰ ਲੈਕੇ ਕੀਤੀਆਂ ਵਿਚਾਰਾਂ
ਮਨਪ੍ਰੀਤ ਸਿੰਘ
ਰੂਪਨਗਰ -19 ਜੂਨ
ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਦਾ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਮੇਨ ਗੇਟ ਤੇ ਚਲ ਰਿਹਾ ਧਰਨਾ ਗਿਆਰਵੇਂ ਦਿਨ ਵਿਚ ਪਹੁੰਚ ਗਿਆ ਹੈ। ਇਹ ਧਰਨਾ ਹਾਲੇ ਜਾਰੀ ਰਹੇਗਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ । ਅੱਜ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਪ੍ਰਸ਼ਾਸਨ ਨਾਲ ਸਾਂਝਾ ਮੰਚ ਦੀ ਮੀਟਿੰਗ ਹੋਈ। ਮੀਟਿੰਗ ਵਿਚ ਥਰਮਲ ਪ੍ਰਸ਼ਾਸਨ ਦੇ ਪੰਜ ਉਪ ਮੁੱਖ ਇੰਜੀਨੀਅਰ/ ਸੁਪਰਿਨਟੈਂਡਿਗ ਇੰਜੀਨੀਅਰ ਅਤੇ ਸਾਂਝਾ ਮੰਚ ਵੱਲੋਂ ਮੀਤ ਪ੍ਰਧਾਨ ਸ੍ਰੀ ਜਸਕਰਨਜੀਤ ਸਿੰਘ, ਸਲਾਹਕਾਰ ਸ੍ਰੀ ਬਲਬੀਰ ਸਿੰਘ, ਪ੍ਰੈਸ ਸਕੱਤਰ ਸ੍ਰੀ ਪਰਗਟ ਸਿੰਘ ਘਨੌਲੀ, ਨਿਰਮਲ ਸਿੰਘ, ਜਸਬੀਰ ਸਿੰਘ, ਦਲਜੀਤ ਸਿੰਘ ਅਤੇ ਗਣੇਸ ਕੁਮਾਰ ਸ਼ਾਮਿਲ ਹੋਏ। ਇਹ ਮਿਟਿੰਗ ਚਲ ਰਹੇ ਧਰਨੇ ਦੀ ਅਪਡੇਟ ਲੈਣ ਲਈ ਅਤੇ ਪਲਾਂਟ ਦੇ ਕੁਝ ਲੋਕਲ ਮੁਦਿਆਂ ਉਤੇ ਗਲਬਾਤ ਕਰਨ ਲਈ ਬੁਲਾਈ ਗਈ ਸੀ। ਮੰਚ ਵੱਲੋਂ ਵਰਕਰਾਂ ਦੇ ਚਲਦੇ ਸੰਘਰਸ਼ ਦਾ ਜਲਦੀ ਤੋਂ ਜਲਦੀ ਹਲ ਕਰਨ ਦੀ ਅਪੀਲ ਕੀਤੀ ਗਈ। ਪ੍ਰਸ਼ਾਸਨ ਵੱਲੋਂ ਵੀ ਚਲ ਰਹੇ ਸੰਘਰਸ਼ ਨੂੰ ਸ਼ਾਂਤਮਈ ਢੰਗ ਨਾਲ ਚਲਾਉਣ ਲਈ ਕਿਹਾ ਗਿਆ। ਆਉਣ ਵਾਲੇ ਸਮੇਂ ਵਿੱਚ ਥਰਮਲ ਪਲਾਂਟ ਦੇ ਆਲੇ ਦੁਆਲੇ ਦੇ ਪਿੰਡਾਂ ਵਿਚ ਵੀ ਝੰਡਾ ਮਾਰਚ ਕੀਤਾ ਜਾਵੇਗਾ। ਮਿਤੀ 15-06-2026 ਤੋਂ ਸਮੁੱਚੇ ਪੰਜਾਬ ਦੇ ਆਉਟਸੋਰਸਡ ਮੁਲਾਜ਼ਮ ਪਰਿਵਾਰਾਂ ਸਮੇਤ ਬਿਜਲੀ ਮੰਤਰੀ ਦੀ ਰਿਹਾਇਸ਼ ਖੰਨਾ ਵਿਖੇ ਧਰਨੇ ਤੇ ਬੈਠੇ ਹਨ। ਹੁਣ ਰੋਪੜ ਥਰਮਲ ਪਲਾਂਟ ਅਤੇ ਖੰਨਾ ਵਿਖੇ ਦੋਨਾਂ ਪਾਸੇ ਕੰਟਰੈਕਟਰ ਵਰਕਰਾਂ ਦਾ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਆਉਣ ਵਾਲੇ ਸਮੇਂ ਵਿੱਚ ਕਿਸਾਨ ਜਥੇਬੰਦੀਆਂ ਵੀ ਰੋਪੜ ਥਰਮਲ ਪਲਾਂਟ ਦੇ ਮੇਨ ਗੇਟ ਤੇ ਧਰਨੇ ਵਿੱਚ ਬੈਠਣਗੀਆਂ। ਸੇਵਾ ਨਵਿਰਤ ਕਰਮਚਾਰੀ ਵੀ ਧਰਨੇ ਵਿੱਚ ਸ਼ਿਰਕਤ ਕਰ ਰਹੇ ਹਨ । ਆਉਣ ਵਾਲੇ ਦਿਨਾਂ ਵਿਚ ਇਹ ਸੰਘਰਸ਼ ਹੋਰ ਵੀ ਤਿੱਖਾ ਹੋਣ ਵਾਲਾ ਹੈ। ਪੰਜਾਬ ਵਿੱਚ ਭਾਰੀ ਬਿਜਲੀ ਸੰਕਟ ਪੈਦਾ ਹੋਣ ਵਾਲਾ ਹੈ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਥਰਮਲ ਪ੍ਰਸ਼ਾਸਨ ਦੀ ਹੋਵੇਗੀ। ਅੱਜ ਦੇ ਧਰਨੇ ਨੂੰ ਸਾਂਝਾ ਮੰਚ ਦੇ ਮੀਤ ਪ੍ਰਧਾਨ ਸ੍ਰੀ ਜਸਕਰਨਜੀਤ ਸਿੰਘ, ਮਾਸਟਰ ਬਲਬੀਰ ਸਿੰਘ/ਸਲਾਹਕਾਰ, ਪਰਗਟ ਸਿੰਘ ਘਨੌਲੀ/, ਸਾਹਿਲ ਮਲਹੋਤਰਾ/ਮੈਂਬਰ, ਗੁਰਵਿੰਦਰ ਸਿੰਘ ਘਨੌਲੀ/ਮੈਂਬਰ, ਗਣੇਸ਼ ਕੁਮਾਰ/ਮੈਂਬਰ, ਗੁਲਸ਼ਨ/ਮੈਂਬਰ, ਅਤੇ ਮਨੀਸ ਕੁਮਾਰ ਆਸ਼ਰਾ ਨੰਦ ਕੈਸ਼ੀਅਰ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।
- Download Babushahi App
-
-