ਨਵਜਾਤ ਬੱਚਿਆਂ ਦੀ ਦੇਖਭਾਲ ਸਬੰਧੀ ਟ੍ਰੇਨਿੰਗ ਕਰਵਾਈ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ 8 ਮਈ
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਮਹੇਸ਼ ਕੁਮਾਰ ਪ੍ਰਭਾਕਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮੂਹ ਮੈਡੀਕਲ ਅਫ਼ਸਰ (ਆਮ ਆਦਮੀ ਕਲੀਨਿਕ ) ਦੀ ਨਵਜਾਤ ਬੱਚਿਆਂ ਦੀ ਦੇਖਭਾਲ ਸਬੰਧੀ ਟ੍ਰੇਨਿੰਗ ਕਰਵਾਈ ਗਈ। ਇਸ ਮੌਕੇ ਜ਼ਿਲਾ ਸਿਹਤ ਅਫਸਰ ਡਾਕਟਰ ਰਮੇਸ਼ ਕੁਮਾਰ ਨੇ ਨਵਜਾਤ ਬੱਚਿਆਂ ਵਿੱਚ ਨਿਮੋਨੀਆ ਦੇ ਲੱਛਣ ਅਤੇ ਬਚਾਓ ਬਾਰੇ ਦਸਿਆ। ਉਨਾਂ ਕਿਹਾ ਕਿ ਨਿਮੋਨੀਆ ਦੀ ਸਮੇਂ ਸਿਰ ਸ਼ਨਾਖਤ ਕਰਕੇ ਨਵਜਾਤ ਦੀ ਜਾਨ ਬਚਾਈ ਜਾ ਸਕਦੀ ਹੈ। ਬੱਚੇ ਲਈ ਮਾਂ ਦਾ ਦੁੱਧ ਅੰਮ੍ਰਿਤ ਹੈ। ਬੱਚੇ ਨੂੰ 6ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ।
ਜਿਲਾ ਟੀਕਾਕਰਣ ਅਫ਼ਸਰ ਡਾਕਟਰ ਭਾਵਨਾ ਸ਼ਰਮਾ ਨੇ ਕਿਹਾ ਕਿ ਟੀਕਾਕਰਨ ਬੱਚਿਆਂ ਲਈ ਸਭ ਤੋਂ ਵੱਡੀ ਸੁਰੱਖਿਆ ਹੈ। ਉਨ੍ਹਾਂ ਦੱਸਿਆ ਕਿ ਟੀਕਿਆਂ ਨਾਲ ਖਸਰਾ, ਰੁਬੇਲਾ, ਡਿਫਥੀਰੀਆ, ਟੈਟਨਸ, ਨਿਮੋਨੀਆ,ਪੋਲੀਓ, ਅੰਧਰਾਤਾ, ਟੀ.ਬੀ. ਅਤੇ ਕਾਲੀ ਖਾਂਸੀ ਵਰਗੀਆਂ ਬਿਮਾਰੀਆਂ ਤੋਂ ਬਚਾਵ ਹੁੰਦਾ ਹੈ। ਇਸ ਲਈ ਜਰੂਰੀ ਹੈ ਕਿ ਹਰੇਕ ਬੱਚੇ ਅਤੇ ਗਰਭਵਤੀ ਮਾਂ ਦਾ ਟੀਕਾਕਰਣ ਕਰਵਾਇਆ ਜਾਵੇ। ਉਨਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਟੀਕਾਕਰਨ ਕਾਰਡ ਹਮੇਸ਼ਾਂ ਆਪਣੇ ਨਾਲ ਰੱਖਣ, ਅਤੇ ਕਿਸੇ ਵੀ ਟੀਕੇ ਦੀ ਤਾਰੀਖ ਨਾ ਛੱਡਣ, ਕਿਉਂਕਿ ਅਧੂਰਾ
ਟੀਕਾਕਰਨ ਬੱਚੇ ਦੀ ਸੁਰੱਖਿਆ ਘਟਾ ਦਿੰਦਾ ਹੈ। ਖੰਘ, ਬੁਖਾਰ ਜਾਂ ਸਾਹ ਦੀ ਤਕਲੀਫ਼ ਹੋਣ 'ਤੇ ਤੁਰੰਤ ਨਜ਼ਦੀਕੀ ਆਯੁਸ਼ਮਾਨ ਆਰੋਗਿਆ ਕੇਂਦਰ 'ਤੇ ਸੰਪਰਕ ਕਰਨ ਦੀ ਅਪੀਲ ਵੀ ਕੀਤੀ।
ਐਚ ਪੀ ਵੀ ਵੈਕਸੀਨ ਸਬੰਧੀ ਲੋਕਾਂ ਨੂੰ ਜਾਗਰੁਕ ਕੀਤਾ ਜਾਵੇ। ਸਕੂਲ ਵਿੱਚ ਵਿਦਿਆਰਥੀਆਂ ਨੂੰ ਟੀਕਾਕਰਣ ਬਾਰੇ ਵੀ ਦੱਸਿਆ ਜਾਵੇ।
ਜਿਲਾ ਐਪਿਡਮੋਲੋਜਿਸਟ ਡਾਕਟਰ ਗੁਰਪ੍ਰੀਤ ਕੌਰ ਨੇ ਬੱਚਿਆ ਨੂੰ ਮੌਸਮੀ ਬੀਮਾਰੀਆਂ ਤੋਂ ਬਚਾਅ ਬਾਰੇ ਦਸਿਆ।
ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਵਿਕਾਸ ਮਿਨਹਾਸ ਨੇ ਬੱਚਿਆ ਦੀ ਬੀਮਾਰੀਆਂ ਦੀ ਸ਼ਨਾਖਤ ਅਤੇ ਰੋਕਥਾਮ ਬਾਰੇ ਦਸਿਆ। ਉਨਾਂ ਕਿਹਾ ਕਿ ਜਾਣਕਾਰੀ ਦੀ ਘਾਟ ਕਾਰਨ ਬਿਮਾਰੀ ਗੰਭੀਰ ਹੋ ਸਕਦੀ ਹੈ। ਉਨਾਂ ਨੇ ਜੱਚਾ ਬੱਚਾ ਕਾਰਡ ਦੀ ਮਹੱਤਾ ਬਾਰੇ ਵੀ ਜਾਣਕਾਰੀ ਦਿੱਤੀ।
- Download Babushahi App
-
-