ਜ਼ਿਲ੍ਹਾ/ਸਬ ਸੈਂਟਰ ਸਕੂਲ ਆਫ ਐਕਸੀਲੈਂਸ ਵਿੱਚ ਖਿਡਾਰੀਆਂ ਨੂੰ ਦਾਖਲ ਕਰਨ ਲਈ ਟਰਾਇਲ 9 ਮਈ ਤੋਂ
ਟਰਾਇਲ ਰਾਇਲ ਹਾਕੀ ਅਕੈਡਮੀ, ਨੇੜੇ ਗੁਰਦੂਆਰਾ ਸ੍ਰੀ ਅੱਚਲ ਸਾਹਿਬ, ਬਟਾਲਾ ਵਿਖੇ ਕਰਵਾਏ ਜਾਣਗੇ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਬਟਾਲਾ, 7 ਮਈ
ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਸਾਲ 2026-27 ਦੇ ਸ਼ੈਸ਼ਨ ਦੌਰਾਨ ਜ਼ਿਲ੍ਹਾ/ਸਬ ਸੈਂਟਰ ਸਕੂਲ ਆਫ ਐਕਸੀਲੈਂਸ(ਰੈਜੀਡੈਸ਼ੀਅਲ) ਵਿੱਚ ਅੰਡਰ-14,17 ਅਤੇ 19 ਸਾਲ ਦੇ ਹੋਣਹਾਰ ਖਿਡਾਰੀਆਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ 09 ਮਈ 2026 ਤੋਂ 10 ਮਈ 2026 ਤੱਕ ਗੇਮ ਹਾਕੀ (ਲੜਕੇ) ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਟਰਾਇਲ ਰਾਇਲ ਹਾਕੀ ਅਕੈਡਮੀ, ਨੇੜੇ ਗੁਰਦੂਆਰਾ ਅੱਚਲ ਸਾਹਿਬ, ਬਟਾਲਾ, ਜਿਲ੍ਹਾ ਗੁਰਦਾਸਪੁਰ ਵਿਖੇ ਕਰਵਾਏ ਜਾਣਗੇ।
ਇਹ ਜਾਣਕਾਰੀ ਦਿੰਦਿਆਂ ਹੋਇਆ ਜਿਲ੍ਹਾ ਖੇਡ ਅਫਸਰ ਸ਼੍ਰੀ ਸਿਮਰਨਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਇਹਨਾਂ ਟਰਾਇਲਾਂ ਵਿੱਚ ਉਹ ਖਿਡਾਰੀ ਟਰਾਇਲ ਦੇ ਸਕਦੇ ਹਨ, ਜਿਨ੍ਹਾਂ ਵੱਲੋ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਪਹਿਲੀਆ ਤਿੰਨ ਪੁਜੀਸ਼ਨਾਂ ਵਿੱਚੋਂ ਕੋਈ ਇੱਕ ਪੁਜ਼ੀਸ਼ਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵੱਲੋਂ ਸਟੇਟ ਪੱਧਰ ਕੰਪੀਟੀਸ਼ਨ ਵਿੱਚ ਹਿੱਸਾ ਲਿਆ ਹੋਵੇ। ਇਸ ਤੋਂ ਇਲਾਵਾ ਟਰਾਇਲਾ ਦੇ ਆਧਾਰ ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਕਿ ਟਰਾਇਲਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਆਪਣੀ ਗੇਮ ਅਨੁਸਾਰ ਟਰਾਇਲ ਵਾਲੇ ਸਥਾਨ ਤੇ ਸਵੇਰੇ ਠੀਕ 8:00 ਵਜੇ ਰਜਿਸਟ੍ਰੇਸ਼ਨ ਲਈ ਰਿਪੋਰਟ ਕਰਨਗੇ ਅਤੇ ਖਿਡਾਰੀ ਆਪਣੇ ਜਨਮ, ਆਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫੀਕੇਟ ਅਤੇ ਉਨ੍ਹਾਂ ਦੀਆਂ ਕਾਪੀਆਂ ਸਮੇਤ 2 ਤਾਜ਼ਾ ਪਾਸਪੋਰਟ ਸਾਈਜ਼ ਫੋਟੋਗ੍ਰਾਫ ਲੈ ਕੇ ਆਉਣਗੇ। ਟਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਅਤੇ ਖਿਡਾਰਨਾਂ ਨੂੰ ਵਿਭਾਗ ਵੱਲੋਂ ਕੋਈ ਟੀ.ਏ/ਡੀ.ਏ ਨਹੀ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿਸਪੋਰਟਸ ਵਿੰਗ ਲਈ ਖਿਡਾਰੀ ਦਾ ਜਨਮ ਅੰਡਰ-14 ਲਈ 01-01- 2013, ਅੰਡਰ-17 ਲਈ 01-01-2010 ਅਤੇ ਅੰਡਰ-19 ਲਈ 01-01-2008 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਖਿਡਾਰੀ ਫਿਜ਼ੀਕਲੀ ਅਤੇ ਮੈਡੀਕਲੀ ਫਿੱਟ ਹੋਣਾ ਚਾਹੀਦਾ ਹੈ
- Download Babushahi App
-
-