ਸਾਰੇ 3.17 ਲੱਖ ਪੈਨਸ਼ਨਰਾਂ ਲਈ ਅਪ੍ਰੈਲ ਮਹੀਨੇ ਦੀ ਪੈਨਸ਼ਨ ਜਾਰੀ: ਹਰਪਾਲ ਚੀਮਾ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 7 ਮਈ, 2026: ਪੰਜਾਬ ਸਰਕਾਰ ਨੇ ਸਾਰੇ 3.17 ਲੱਖ ਪੈਨਸ਼ਨਰਾਂ ਲਈ ਅਪ੍ਰੈਲ ਮਹੀਨੇ ਦੀ ਪੈਨਸ਼ਨ ਜਾਰੀ ਕਰ ਦਿੱਤੀ ਗਈ ਹੈ। ਇਹ ਪ੍ਰਗਟਾਵਾ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੀਤਾ ਹੈ।
ਅੱਜ ਇਥੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਹਰਪਾਲ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪੈਨਸ਼ਨਾਂ ਤੇ ਤਨਖ਼ਾਹਾਂ ਨਾਲ ਡੀਲ ਕਰਦੇ ਸਾਰੇ 10 ਬੈਂਕਾਂ ਕੋਲੋਂ ਕੇ ਵਾਈ ਸੀ ਦਾ ਡਾਟਾ ਮੰਗਿਆ ਸੀ। ਉਹਨਾਂ ਦੱਸਿਆ ਕਿ ਐਸ ਬੀ ਆਈ ਵੱਲੋਂ ਇਹ ਡਾਟਾ ਦੇਣ ਵਿਚ ਦੇਰੀ ਕਰਨ ਕਾਰਨ ਹੀ ਪੈਨਸ਼ਨਾਂ ਲੇਟ ਹੋਈਆਂ ਹਨ। ਉਹਨਾਂ ਕਿਹਾ ਕਿ ਹੁਣ ਸਾਰੇ 3.17 ਲੱਖ ਪੈਨਸ਼ਨਰਾਂ ਨੂੰ ਪੈਨਸ਼ਨ ਜਾਰੀ ਕਰ ਦਿੱਤੀ ਗਈ ਹੈ।
- Download Babushahi App
-
-