NH-95 ਐਲਿਵੇਟਿਡ ਰੋਡ ‘ਤੇ 15 ਮੌਤਾਂ ਦੇ ਬਾਵਜੂਦ ਪ੍ਰੋਜੈਕਟ “ਕੰਪਲੀਟ” ਐਲਾਨਿਆ— PAC ਨੇ ਉਠਾਏ ਗੰਭੀਰ ਸਵਾਲ
ਸੁਖਮਿੰਦਰ ਭੰਗੂ , ਬਾਬੂਸ਼ਾਹੀ ਬਿਊਰੋ
ਲੁਧਿਆਣਾ 27 ਅਪ੍ਰੈਲ 2026
ਸਮਰਾਲਾ ਚੌਂਕ ਤੋਂ ਫਿਰੋਜ਼ਪੁਰ ਰੋਡ ਚੂੰਗੀ ਤੱਕ ਬਣੇ NH-95 ਐਲਿਵੇਟਿਡ ਰੋਡ ਪ੍ਰੋਜੈਕਟ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਪਬਲਿਕ ਐਕਸ਼ਨ ਕਮੇਟੀ (PAC) ਨੇ ਇਸ ਪ੍ਰੋਜੈਕਟ ਵਿੱਚ ਭਾਰੀ ਲਾਪਰਵਾਹੀ, ਡਿਜ਼ਾਈਨ ਦੀਆਂ ਖਾਮੀਆਂ ਅਤੇ ਸੰਭਾਵਿਤ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਹੋਏ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਪੱਸ਼ਟ ਸੁਰੱਖਿਆ ਖਾਮੀਆਂ ਦੇ ਬਾਵਜੂਦ National Highways Authority of India (NHAI) ਵੱਲੋਂ ਇਸਨੂੰ “ਪੂਰਾ” ਘੋਸ਼ਿਤ ਕਰ ਦਿੱਤਾ ਗਿਆ ਹੈ।
15 ਜਾਨਾਂ ਗੁਆਈਆਂ, ਫਿਰ ਵੀ ਅਣਦੇਖੀ ਜਾਰੀ
PAC ਦੇ ਮੈਂਬਰਾਂ ਮੁਤਾਬਕ, ਇਸ ਐਲਿਵੇਟਿਡ ਰੋਡ ‘ਤੇ ਹੁਣ ਤੱਕ ਕਰੀਬ 15 ਬੇਗੁਨਾਹ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਹ ਹਾਦਸੇ ਸਿਰਫ਼ ਦੁਰਘਟਨਾਵਾਂ ਨਹੀਂ, ਸਗੋਂ ਘਟੀਆ ਕੰਮ, ਸੁਰੱਖਿਆ ਮਿਆਰਾਂ ਦੀ ਉਲੰਘਣਾ ਅਤੇ ਪ੍ਰਬੰਧਕੀ ਨਾਕਾਮੀ ਦਾ ਨਤੀਜਾ ਹਨ।
ਮੁੱਖ ਖਾਮੀਆਂ ਨੇ ਖੋਲ੍ਹੀ ਪ੍ਰੋਜੈਕਟ ਦੀ ਪੋਲ
ਪੂਰੇ ਰਸਤੇ ‘ਤੇ ਮੀਡੀਅਨ ਕ੍ਰੈਸ਼ ਬੈਰੀਅਰ ਦੀ ਗੈਰਹਾਜ਼ਰੀ, ਜਦਕਿ ਇਹ ਮੁੱਢਲੇ ਠੇਕੇ ਦਾ ਹਿੱਸਾ ਸੀ।
ਸਾਈਡ ਕ੍ਰੈਸ਼ ਬੈਰੀਅਰ ਕਈ ਥਾਵਾਂ ‘ਤੇ ਖਰਾਬ ਜਾਂ ਨਾਕਾਰਾ
ਵੇਰਕਾ ਮਿਲਕ ਪਲਾਂਟ ਨੇੜੇ RE ਕੰਧਾਂ ਝੁਕੀਆਂ ਹੋਈਆਂ,ਤੇ ਢਾਂਚਾਗਤ ਖਤਰਾ ਬਣਿਆ ਹੋਇਆ।
ਡ੍ਰੇਨੇਜ ਸਿਸਟਮ ਫੇਲ
ਪਾਣੀ ਸਿੱਧਾ ਸੜਕ ‘ਤੇ, ਹਾਦਸਿਆਂ ਦਾ ਖਤਰਾ ਵਧਿਆ ਤੇ ਗਲਤ ਡਿਜ਼ਾਈਨ ਵਾਲੇ ਰੀਚਾਰਜ ਵੈੱਲ — ਭੂ-ਜਲ ਪ੍ਰਦੂਸ਼ਣ ਦਾ ਖਤਰਾ ਵਧਿਆ।
ਦੋਹਰਾ ਖਰਚ ਜਾਂ ਭ੍ਰਿਸ਼ਟਾਚਾਰ?
PAC ਨੇ ਗੰਭੀਰ ਸਵਾਲ ਉਠਾਇਆ ਹੈ ਕਿ ਜਦ ਮੀਡੀਅਨ ਕ੍ਰੈਸ਼ ਬੈਰੀਅਰ ਲਈ ਪਹਿਲਾਂ ਹੀ ਭੁਗਤਾਨ ਕੀਤਾ ਗਿਆ, ਤਾਂ ਹੁਣ ਦੁਬਾਰਾ ਐਸਟੀਮੇਟ ਕਿਉਂ ਬਣਾਇਆ ਜਾ ਰਿਹਾ ਹੈ? ਇਹ ਮਾਮਲਾ ਸਰਕਾਰੀ ਧਨ ਦੀ ਸੰਭਾਵਿਤ ਦੁਰਵਰਤੋਂ ਵੱਲ ਇਸ਼ਾਰਾ ਕਰਦਾ ਹੈ।
ਵਾਤਾਵਰਣ ਅਤੇ ਸੁਰੱਖਿਆ ਨਾਲ ਖੇਡ
ਰਾਈਟ ਆਫ ਵੇਅ ਵਿੱਚ ਗੈਰ-ਕਾਨੂੰਨੀ ਹੋਰਡਿੰਗ
ਸੜਕ ‘ਤੇ ਕੂੜਾ-ਕਰਕਟ ਅਤੇ ਨਾਕਾਫੀ ਮੇਨਟੇਨੈਂਸ
ਘਣੀ ਅਬਾਦੀ ਵਾਲੇ ਖੇਤਰਾਂ ਵਿੱਚ ਨੋਆਇਸ ਬੈਰੀਅਰ ਦੀ ਗੈਰਹਾਜ਼ਰੀ
ਕੇਂਦਰੀ ਮੰਤਰਾਲੇ ਕੋਲ ਸ਼ਿਕਾਇਤ
PAC ਨੇ Ministry of Road Transport and Highways (MoRTH) ਨੂੰ ਲਿਖਤੀ ਸ਼ਿਕਾਇਤ ਭੇਜ ਕੇ ਮੰਗ ਕੀਤੀ ਹੈ ਕਿ ਪ੍ਰੋਜੈਕਟ ਦਾ ਸੁਤੰਤਰ ਤਕਨੀਕੀ ਅਤੇ ਵਿੱਤੀ ਆਡਿਟ ਕਰਵਾਇਆ ਜਾਵੇ
। ਜ਼ਿੰਮੇਵਾਰ ਅਧਿਕਾਰੀਆਂ ਅਤੇ ਠੇਕੇਦਾਰਾਂ ‘ਤੇ ਕਾਰਵਾਈ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਸਸਪੈਂਡ ਕਰਕੇ ਰਕਮ ਦੀ ਵसूਲੀ ਅਤੇ ਬਲੈਕਲਿਸਟ ਕੀਤਾ ਜਾਵੇ। ਤੁਰੰਤ ਸੁਰੱਖਿਆ ਉਪਾਅ ਲਾਗੂ ਕੀਤੇ ਜਾਣ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਅਤੇ ਮੁਆਵਜ਼ਾ ਦਿੱਤਾ ਜਾਵੇ।
ਜਵਾਬਦੇਹੀ ਤੋਂ ਭੱਜ ਨਹੀਂ ਸਕਦੇ ਅਧਿਕਾਰੀ
PAC ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਖਤਰਨਾਕ ਪ੍ਰੋਜੈਕਟ ਨੂੰ ਜਲਦੀ ਵਿੱਚ “ਕੰਪਲੀਟ” ਘੋਸ਼ਿਤ ਕਰਨਾ ਸਿਰਫ਼ ਲਾਪਰਵਾਹੀ ਨਹੀਂ, ਸਗੋਂ ਜਨਤਾ ਦੀ ਜਾਨ ਨਾਲ ਖਿਲਵਾਰ ਹੈ। ਹੁਣ ਲੋੜ ਹੈ ਕਿ ਇਸ ਮਾਮਲੇ ‘ਚ ਪੂਰੀ ਪਾਰਦਰਸ਼ਤਾ ਨਾਲ ਜਾਂਚ ਹੋਵੇ ਅਤੇ ਜ਼ਿੰਮੇਵਾਰਾਂ ਨੂੰ ਸਜ਼ਾ ਮਿਲੇ।
(bs gill)
Click to Follow Babushahi Facebook Page →