ਕੈਨੇਡਾ ਟੈਬਲੋਇਡ ਦਾ 'ਵੈਸਾਖੀ ਵਿਸ਼ੇਸ਼ ਅੰਕ' ਸ਼ਾਨੋ-ਸ਼ੌਕਤ ਨਾਲ ਰਿਲੀਜ਼: ਰਾਜਨੀਤਿਕ ਅਤੇ ਸਮਾਜਿਕ ਹਸਤੀਆਂ ਨੇ ਭਰੀ ਹਾਜ਼ਰੀ
ਹਰਦਮ ਮਾਨ
ਸਰੀ, 20 ਅਪ੍ਰੈਲ 2026- ਕੈਨੇਡਾ ਦੇ ਪ੍ਰਮੁੱਖ ਮੀਡੀਆ ਅਦਾਰੇ 'ਕੈਨੇਡਾ ਟੈਬਲੋਇਡ' ਵੱਲੋਂ ਅਪ੍ਰੈਲ 2026 ਦਾ ਵੈਸਾਖੀ ਵਿਸ਼ੇਸ਼ ਅੰਕ ਬੀਤੇ ਦਿਨੀਂ ਇੱਕ ਪ੍ਰਭਾਵਸ਼ਾਲੀ ਅਤੇ ਸ਼ਾਨਦਾਰ ਸਮਾਰੋਹ ਦੌਰਾਨ ਰਿਲੀਜ਼ ਕੀਤਾ ਗਿਆ। ਇਸ ਸਮਾਗਮ ਨੇ ਜਿੱਥੇ ਵਿਸਾਖੀ ਦੀਆਂ ਖੁਸ਼ੀਆਂ ਨੂੰ ਦੂਣਾ ਕੀਤਾ, ਉੱਥੇ ਹੀ ਮੈਗਜ਼ੀਨ ਦੇ ਸਮਾਜ ਨਾਲ ਡੂੰਘੇ ਅਤੇ ਮਜ਼ਬੂਤ ਰਿਸ਼ਤੇ ਦੀ ਇੱਕ ਮਿਸਾਲ ਵੀ ਪੇਸ਼ ਕੀਤੀ। ਸਮਾਗਮ ਵਿੱਚ ਰਾਜਨੀਤਿਕ, ਉਦਯੋਗਿਕ ਅਤੇ ਮੀਡੀਆ ਜਗਤ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ, ਜਿਹਨਾਂ ਵਿਚ ਵਿਸ਼ੇਸ਼ ਤੌਰ ‘ਤੇ ਸੁੱਖ ਧਾਲੀਵਾਲ: ਸੰਸਦ ਮੈਂਬਰ (ਸਰੀ-ਨਿਊਟਨ), ਜਗਰੂਪ ਬਰਾੜ: ਮੰਤਰੀ ਅਤੇ ਵਿਧਾਇਕ (ਸਰੀ-ਫਲੀਟਵੁੱਡ), ਸਟੀਵ ਕੂਨਰ: ਵਿਧਾਇਕ (ਰਿਚਮੰਡ-ਕਵੀਨਜ਼ਬੋਰੋ) ਅਤੇ ਪੀਟਰ ਮਿਲੋਬਾਰ: ਵਿਧਾਇਕ (ਕਮਲੂਪਸ) ਸ਼ਾਮਲ ਸਨ।
ਸਥਾਨਕ ਪ੍ਰਸ਼ਾਸਨ ਅਤੇ ਸਾਬਕਾ ਪ੍ਰਤੀਨਿਧੀਆਂ ਵਿੱਚੋਂ ਸਰੀ ਸਿਟੀ ਕੌਂਸਲਰ ਲਿੰਡਾ ਐਨਿਸ ਅਤੇ ਮਾਈਕਲ ਬੋਸ ਅਤੇ ਸਾਬਕਾ ਵਿਧਾਇਕ ਮਾਈਕ ਸਟਾਰਚੁਕ ਨੇ ਵੀ ਆਪਣੀ ਹਾਜ਼ਰੀ ਨਾਲ ਸਮਾਗਮ ਦੀ ਸ਼ੋਭਾ ਵਧਾਈ। ਡੈਲਟਾ ਸ਼ਹਿਰ ਤੋਂ ਕੌਂਸਲਰ ਜੈਸੀ ਜੌਹਲ ਅਤੇ ਜੈਸੀ ਦੁਸਾਂਝ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਪੱਤਰਕਾਰੀ ਅਤੇ ਸਮਾਜਿਕ ਖੇਤਰ ਦੀਆਂ ਉੱਘੀਆਂ ਸ਼ਖਸੀਅਤਾਂ ਸੁਖਵਿੰਦਰ ਸਿੰਘ ਚੋਹਲਾ, ਹਰਪ੍ਰੀਤ ਕੌਰ ਜੋਸਨ, ਪ੍ਰੋ. ਸੀ. ਜੇ. ਸਿੱਧੂ ਅਤੇ ਡਾ. ਸੰਦੀਪ ਸਿੰਘ ਸੰਧੂ ਨੇ ਮੈਗਜ਼ੀਨ ਦੀ ਗੁਣਵੱਤਾ ਅਤੇ ਇਸ ਦੇ ਸਮਾਜਿਕ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਲੱਕੀ ਸੰਧੂ, ਸਤੀਸ਼ ਗੋਇਲ, ਨਵਲਪ੍ਰੀਤ ਰੰਗੀ, ਹਰਪ੍ਰੀਤ ਸਿੰਘ ਮਣਕਟਲਾ, ਅੰਮ੍ਰਿਤ ਪਾਲ ਸਿੰਘ ਢੋਟ ਅਤੇ ਗਗਨ ਨਾਹਲ ਵੀ ਇਸ ਮਾਣਮੱਤੇ ਪਲ ਦੇ ਗਵਾਹ ਬਣੇ।
ਇਸ ਵਿਸਾਖੀ ਅੰਕ ਦੀ ਖ਼ਾਸ ਖਿੱਚ ਨੋਬਲ ਐਜੂਕੇਸ਼ਨ ਗਰੁੱਪ ਦੀ ਟੀਮ ਰਹੀ, ਜਿਨ੍ਹਾਂ ਨੂੰ ਮੈਗਜ਼ੀਨ ਦੇ ਮੁੱਖ ਪੰਨੇ (ਕਵਰ ਪੇਜ) 'ਤੇ ਪ੍ਰਦਰਸ਼ਿਤ ਕਰਕੇ ਸਨਮਾਨਿਤ ਦਿੱਤਾ ਗਿਆ। ਵਿਸ਼ੂ ਮਹਿਤਾ ਆਪਣੇ ਸਾਥੀਆਂ ਜਗਦੀਪ ਕੈਲੇ, ਜਿੰਮੀ ਸ਼ਰਮਾ, ਅਤੇ ਸਤਵੀਰ ਕੌਰ ਜੱਸਰ ਦੇ ਨਾਲ ਵਿਸ਼ੇਸ਼ ਤੌਰ 'ਤੇ ਟੋਰਾਂਟੋ ਤੋਂ ਇਸ ਰਿਲੀਜ਼ ਸਮਾਗਮ ਵਿੱਚ ਪਹੁੰਚੇ, ਜੋ ਮੈਗਜ਼ੀਨ ਪ੍ਰਤੀ ਉਨ੍ਹਾਂ ਦੇ ਵਿਸ਼ਵਾਸ ਅਤੇ ਮਜ਼ਬੂਤ ਸਾਂਝ ਨੂੰ ਦਰਸਾਉਂਦਾ ਹੈ।
ਸਮਾਗਮ ਦੇ ਅਖੀਰ ਵਿੱਚ ਜਸਵਿੰਦਰ ਸਿੰਘ ਦਿਲਾਵਰੀ ਨੇ ਆਏ ਹੋਏ ਸਾਰੇ ਮਾਣਯੋਗ ਮਹਿਮਾਨਾਂ, ਸਿਆਸੀ ਆਗੂਆਂ, ਮੀਡੀਆ ਕਰਮੀਆਂ ਅਤੇ ਹਾਜਰੀਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ 'ਕੈਨੇਡਾ ਟੈਬਲੋਇਡ' ਭਵਿੱਖ ਵਿੱਚ ਵੀ ਸਮਾਜਿਕ ਮੁੱਦਿਆਂ ਅਤੇ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦਾ ਰਹੇਗਾ।
Click to Follow Babushahi Facebook Page →