ਬ੍ਰਹਮ ਨਿਵਾਸ਼ ਆਸ਼ਰਮ ਦੀ ਸੁਰੂਆਤ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਨੇ ਕੀਤੀ
ਪ੍ਰਮੋਦ ਭਾਰਤੀ
ਨਵਾਂਸ਼ਹਿਰ 21 ਅਪ੍ਰੈਲ, 2026
ਭੂਰੀਵਾਲੇ ਸੰਪਰਦਾਇ ਜਿੱਥੇ ਰੁਹਾਨੀਅਤ ਨਾਲ ਜੁੜਿਆ ਹੋਇਆ ਹੈ ੳੱਥੇ ਜਨ-ਕਲਿਆਣ ਤੇ ਮਨੁੱਖਤਾ ਦੀ ਭਲਾਈ ਲਈ ਵਿਸ਼ਾਲ ਕਾਰਜ ਕਰ ਰਿਹਾ ਹੈ ,ਇਹਨਾਂ ਪ੍ਰਵਚਨਾਂ ਦਾ ਪ੍ਰਗਟਾਵਾ ਸੀ੍ਰ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਨੇ ਪਿੰਡ ਨਵਾਂਗਰਾਂ ਵਿਖੇ ਨਵੇਂ ਬਣ ਰਹੇ ਬ੍ਰਹਮ ਨਿਵਾਸ ਆਸ਼ਰਮ ਦਾ ਨੀਂਹ ਪੱਥਰ ਰੱਖ ਕੇ ਅਤੇ ਮੰਗਲਚਰਨ ਪੜ੍ਹ ਕੇ ਸ਼ੁਭ ਆਰੰਭ ਕਰਨ ਸਮੇਂ ਕੀਤਾ ।ਇਸ ਮੌਕੇ ਉਹਨਾਂ ਅੱਗੇ ਕਿਹਾ ਕਿ ਮਨੁੱਖ ਵਲੋਂ ਜੋ ਦਾਨ ਇੱਥੇ ਕੀਤਾ ਜਾਵੇਗਾ ਉਸ ਦਾ ਫਲ ਉਸ ਨੂੰ ਪ੍ਰਮਾਤਮਾ ਕਿਸੇ ਨਾ ਕਿਸੇ ਰੂਪ ਵਿੱਚ ਜਰੂਰ ਦੇਵੇਗਾ।ਇਸ ਮੌਕੇ ਉਹਨਾਂ ਬ੍ਰਹਮ ਨਿਵਾਸ ਆਸ਼ਰਮ ਨਵਾਂਗਰਾਂ ਲਈ 50 ਮਰਲੇ ਭੂਮੀ ਦਾਨ ਕਰਨ ਵਾਲੇ ਦਾਨੀ ਸੱਜਣ ਸੰਦੀਪ ਭਾਟੀਆ ਰਿੰਕੂ ਪੱਤਰ ਸਵ.ਤਰਸੇਮ ਲਾਲ ਭਾਟੀਆ ਬਾਰੇ ਕਿਹਾ ਕਿ ਉਹਨਾਂ ਵਲੋਂ ਦਾਨ ਕੀਤੀ ਭੂਮੀ ਤੇ ਕਿੰਨੇ ਹੀ ਮਨੁੱਖਾਂ ਦਾ ਭਲਾ ਹੋਣਾ ਹੈ ਜਿਸ ਦਾ ਫਲ ਇਸ ਵਿਅਕਤੀ ਨੂੰ ਜਰੂਰ ਮਿਲਣਾ ਹੈ।ਉਹਨਾਂ ਕਿਹਾ ਕਿ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਕੀਤਾ ਦਾਨ ਕਿੰਨੇ ਗੁਣਾ ਵੱਧ ਕੇ ਫਲ ਦਿੰਦਾ ਹੈ।ਉਹਨਾਂ ਕਿਹਾ ਕਿ ਪਿੰਡ ਪਿੰਡ ਧਾਰਮਿਕ ਸਥਾਨਾਂ ਨਾਲ ਸਾਡੇ ਬੱਚੇ ਧਰਮ ਨਾਲ ਜੁੜਨਗੇ ਅਤੇ ਸਮਾਜਿਕ ਬੁਰਾਈਆ ਤੋਂ ਦੂਰ ਰਹਿਣਗੇ। ਇਸ ਮੌਕੇ ਪਿੰਡ ਨਵਾਂਗਰਾਂ ਵਿਖੇ ਨਵੇਂ ਬਣ ਰਹੇ ਬ੍ਰਹਮ ਨਿਵਾਸ ਆਸ਼ਰਮ ਲਈ ਪਿੰਡ ਵਾਸ਼ੀਆ ਵਲੋਂ ਦਿਲ ਖੋਹਲ ਕੇ ਦਾਨ ਕੀਤਾ।ਇਹ ਬ੍ਰਹਮ ਆਸ਼ਰਮ ਲਈ ਜੋ ਭੂਮੀ ਸੰਦੀਪ ਕੁਮਾਰ ਰਿੰਕੂ ਵਲੋਂ 50 ਮਰਲੇ ਜੋ ਭੂਮੀ ਦਾਨ ਕੀਤੀ ਗਈ ਉਸ ਦੀ ਕੀਮਤ 80-90 ਲੱਖ ਰੁਪਏ ਦੇ ਕਰੀਬ ਹੈ।ਇਸ ਮੌਕੇ ਮੇਹਰ ਚੰਦ ਹੱਕਲਾ ਸਾਬਕਾ ਸਰਪੰਚ,ਕਮਲ ਭਾਟੀਆ ਸਰਪੰਚ,ਮਦਨ ਲਾਲ ਜੋਸ਼ੀ, ਮਾਸਟਰ ਸੁਰਜੀਤ ਸਿੰਘ ਹੱਕਲਾ,ਜਸਵਿੰਦਰ ਸਿੰਘ ਕਾਲਾ,ਸੋਹਣ ਲਾਲ ਭੂੰਬਲਾ,ਸੋਹਣ ਲਾਲ ਸੇਠੀ,ਰਾਮ ਸਰੂਪ ਭੂੰਬਲਾ ਮਨੋਹਰ ਲਾਲ ਸਾਬਕਾ ਸਰਪੰਚ, ,ਮਾਸਟਰ ਦਵਿੰਦਰ ਪਾਲ ਭਾਟੀਆ,ਮਾਸਟਰ ਖੁਸ਼ਬੀਰ ਚੰਦ ਭਾਟੀਆ,ਰਮਨ ਕੁਮਾਰ ਭਾਟੀਆ,ਮਨੋਹਰ ਲਾਲ ਸਟੈਨੋ,ਰਾਮ ਸਰੂਪ ਭਾਟੀਆ ਰਿਟਾ.ਡੀ.ਐਸ.ਪੀ,ਸੰਦੀਪ ਕੁਮਾਰ ਰਿੰਕੂ,ਜੀਤ ਭਾਟੀਆ ਪੰਚ, ਸੁਰਿੰਦਰ ਕੁਮਾਰ ਭਾਟੀਆ,ਰਾਮ ਕੁਮਾਰ ਹੱਕਲਾ,ਪਰਮਜੀਤ ਸਿੰਘ, ਲਖਵਿੰਦਰ ਸਿੰਘ ਬਿੱਟੂ,ਗਿਆਨ ਚੰਦ ਭਾਟੀਆ,ਗੁਰਦਿਆਲ ਚੰਦ,ਵਿਜੇ ਕੁਮਾਰ ਕਾਲਾ,ਗਿਰਧਾਰੀ ਲਾਲ,ਧਰਮ ਪਾਲ ਪੰਚ ਆਦਿ ਸਮੇਤ ਸਮੂਹ ਨਗਰ ਨਿਵਾਸੀ ਹਾਜਰ ਸਨ।
Click to Follow Babushahi Facebook page →