ਮਨੀਸ਼ ਤਿਵਾੜੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਸਲਾਹਕਾਰ ਅਤੇ ਨਿਗਰਾਨੀ ਕਮੇਟੀ ਦੀ ਮੀਟਿੰਗ ਹੋਈ
ਸੰਸਦ ਮੈਂਬਰ ਵੱਲੋਂ ਨੇ ਕੇਂਦਰੀ ਯੋਜਨਾਵਾਂ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ
ਪ੍ਰਮੋਦ ਭਾਰਤੀ
ਚੰਡੀਗੜ੍ਹ, 20 ਅਪ੍ਰੈਲ,2026
ਜ਼ਿਲ੍ਹਾ ਪੱਧਰੀ ਸਲਾਹਕਾਰ ਅਤੇ ਨਿਗਰਾਨੀ ਕਮੇਟੀ ਹੇਠ ਚੰਡੀਗੜ੍ਹ ਨਗਰ ਨਿਗਮ ਦੀ ਤੀਜੀ ਸਮੀਖਿਆ ਬੈਠਕ ਅੱਜ ਸਥਾਨਕ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਇਸ ਵਿੱਚ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ, ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ, ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ, ਹਾਊਸਿੰਗ ਬੋਰਡ ਦੇ ਸੀਈਓ ਪ੍ਰਦੀਪ ਕੁਮਾਰ, ਚੰਡੀਗੜ੍ਹ ਦੀ ਸਾਬਕਾ ਮੇਅਰ ਕਮਲੇਸ਼, ਬੀ.ਐਮ. ਖੰਨਾ ਅਤੇ ਨਗਰ ਨਿਗਮਾਂ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਕਈ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਅਧੀਨ ਲਾਗੂ ਕੀਤੀਆਂ ਜਾ ਰਹੀਆਂ ਵੱਖ-ਵੱਖ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ।
ਮਨੀਸ਼ ਤਿਵਾੜੀ ਨੇ ਨਗਰ ਨਿਗਮ ਨੂੰ ਸ਼ਹਿਰ ਭਰ ਵਿੱਚ ਤੁਰੰਤ ਖਾਸ ਤੌਰ ਤੇ ਰਾਹਤ ਅਤੇ ਪੁੰਨਰਵਾਸ ਕਲੋਨੀਆਂ ਵਿੱਚ ਵਾਟਰ ਆਡਿਟ ਕਰਨ ਲਈ ਕਿਹਾ, ਤਾਂ ਜੋ ਪਤਾ ਲੱਗ ਸਕੇ ਕਿ ਪੀਣ ਵਾਲੇ ਪਾਣੀ ਵਿੱਚ ਕਿਸੇ ਤਰ੍ਹਾਂ ਦੀ ਗੰਦਗੀ ਤਾਂ ਨਹੀਂ ਹੈ। ਜਿਸ ਬਾਰੇ ਅਖ਼ਬਾਰਾਂ ਵਿੱਚ ਲਗਾਤਾਰ ਆ ਰਹੀਆਂ ਖ਼ਬਰਾਂ ਅਤੇ ਲੋਕਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਇਹ ਕਿਹਾ ਜਾ ਰਿਹਾ ਸੀ ਕਿ ਟੁੱਟੀਆਂ ਹੋਈਆਂ ਸੀਵਰੇਜ ਪਾਈਪਾਂ ਤੋਂ ਪੀਣ ਵਾਲੇ ਪਾਣੀ ਵਿੱਚ ਮਿਲਾਵਟ ਹੋ ਸਕਦੀ ਹੈ। ਇਹ ਫੈਸਲਾ ਕੀਤਾ ਗਿਆ ਕਿ ਅਗਲੇ 45 ਦਿਨਾਂ ਵਿੱਚ ਇਸ ਸਬੰਧੀ ਵਿਸਥਾਰ ਨਾਲ ਆਡਿਟ ਕੀਤਾ ਜਾਵੇਗੀ।
ਤਿਵਾੜੀ ਨੇ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਅਧਿਕਾਰੀਆਂ ਨੂੰ ਰਹਾਇਸ਼ੀ ਇਕਾਈਆਂ ਵਿੱਚ ਲੋੜ ਅਨੁਸਾਰ ਤਬਦੀਲੀਆਂ ਬਾਰੇ ਮਨੁੱਖੀ ਰਵੱਈਆ ਅਪਣਾਉਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ 2014 ਤੋਂ 2026 ਤੱਕ ਲੋੜ ਅਧਾਰਿਤ ਤਬਦੀਲੀਆਂ ਵਿੱਚ ਮਿਲੀਆਂ ਛੂਟਾਂ ਦਾ ਤੁਲਨਾਤਮਕ ਚਾਰਟ ਪੇਸ਼ ਕਰਨ ਲਈ ਕਿਹਾ ਅਤੇ ਮੌਜੂਦਾ ਹਾਲਾਤ ਬਾਰੇ ਵੀ ਜਾਣਕਾਰੀ ਮੰਗੀ, ਜਿਸ ਨਾਲ ਸ਼ਹਿਰ ਦੇ ਲੋਕਾਂ ਨੂੰ ਫਾਇਦਾ ਮਿਲ ਸਕੇ।
ਇਸ ਦੌਰਾਨ ਸਮੂਹ ਮੈਂਬਰਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਮੌਜੂਦਾ ਵੈਂਡਿੰਗ ਜ਼ੋਨ ਨਾ ਤਾਂ ਆਰਥਿਕ ਤੌਰ 'ਤੇ ਲਾਭਕਾਰੀ ਹਨ ਅਤੇ ਨਾ ਹੀ ਵਿੱਤੀ ਤੌਰ 'ਤੇ ਟਿਕਾਊ ਹਨ। ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੈਂਡਿੰਗ ਜ਼ੋਨਾਂ ਦੀ ਸਮੀਖਿਆ ਕਰਕੇ ਨਵੇਂ ਸਥਾਨ ਅਲਾਟ ਕਰਨ ਅਤੇ ਗੈਰ-ਲਾਭਕਾਰੀ ਜ਼ੋਨਾਂ ਨੂੰ ਬੰਦ ਕਰਨ ਲਈ ਕਿਹਾ ਗਿਆ।
ਤਿਵਾੜੀ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਇੰਜੀਨੀਅਰ ਨੂੰ, ਜਿਹੜੇ ਚੰਡੀਗੜ੍ਹ ਪਾਵਰ ਡਿਸਟਰੀਬਿਊਸ਼ਨ ਲਿਮਿਟਡ (ਸੀਪੀਡੀਐਲ) ਨਾਲ ਸੰਬੰਧਿਤ ਮਾਮਲਿਆਂ ਨੂੰ ਦੇਖਦੇ ਹਨ, ਵਧੇਰੇ ਬਿਜਲੀ ਬਿੱਲਾਂ ਦੇ ਮਸਲੇ 'ਤੇ ਧਿਆਨ ਦੇਣ ਲਈ ਕਿਹਾ। ਇਸ ਬਾਰੇ ਖਾਸ ਤੌਰ 'ਤੇ ਸੌਲਰ ਪੈਨਲਾਂ ਦੀ ਇੰਸਟਾਲੇਸ਼ਨ ਅਤੇ ਪੈਦਾ ਹੋਈ ਬਿਜਲੀ ਨੂੰ ਖਪਤ ਨਾਲ ਸਹੀ ਤਰੀਕੇ ਨਾਲ ਸੈਟ ਨਾ ਕਰਨ ਦੀ ਸਮੱਸਿਆ ਨੂੰ ਤਰਜੀਹ ਦੇਣ ਲਈ ਵੀ ਕਿਹਾ ਗਿਆ।
ਇਸੇ ਤਰ੍ਹਾਂ, ਚੰਡੀਗੜ੍ਹ ਦੇ ਮੇਅਰ ਨੇ ਵੀ ਕੇਂਦਰੀ ਯੋਜਨਾਵਾਂ ਦੀ ਲਾਗੂਅਤ 'ਤੇ ਮਹੱਤਵਪੂਰਨ ਸੁਝਾਅ ਦਿੱਤੇ। ਉਨ੍ਹਾਂ ਨੇ ਖਾਸ ਕਰਕੇ ਚੰਡੀਗੜ੍ਹ ਵਿੱਚ ਲਾਗੂ ਕੀਤੀਆਂ ਜਾ ਰਹੀਆਂ ਸਵੱਛ ਭਾਰਤ ਮਿਸ਼ਨ, ਪ੍ਰਧਾਨ ਮੰਤਰੀ ਅਵਾਜ਼ ਯੋਜਨਾ, ਅੰਮ੍ਰਿਤ ਮਿਸ਼ਨ 1 ਅਤੇ 2 ਆਦਿ ਸਕੀਮਾਂ ਦੇ ਸਬੰਧ ਵਿੱਚ ਆਪਣੇ ਸੁਝਾਅ ਰੱਖੇ।
Click to Follow Babushahi Facebook Page →