ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਪਹਿਲਾ ਰਾਸ਼ਟਰੀ ਲਾਅ ਫੈਸਟ ਲੈਕਸ ਫਇਏਸਟਾ 2026 ਸਫ਼ਲਤਾਪੂਰਵਕ ਸੰਪੰਨ
ਦੇਸ਼ ਭਰ ਦੀਆਂ 194 ਟੀਮਾਂ ਦੇ ਧਮਾਕੇਦਾਰ ਮੁਕਾਬਲੇ; ਕਾਨੀ ਮਾਹਰਤ ਅਤੇ ਸੱਭਿਆਚਾਰਕ ਵੰਨਗੀਆਂ ਨੇ ਬੰਨ੍ਹਿਆ ਸਮਾਂ
ਮੋਹਾਲੀ, 4 ਅਪ੍ਰੈਲ 2026 :
ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਦੇ ਸਕੂਲ ਆਫ਼ ਲੀਗਲ ਸਟੱਡੀਜ਼ ਵੱਲੋਂ ਕਰਵਾਏ ਗਏ ਆਪਣੇ ਪਹਿਲੇ ਦੋ ਰੋਜ਼ਾ ਰਾਸ਼ਟਰੀ ਪੱਧਰ ਦੇ ਲਾਅ ਫੈਸਟ ਲੈਕਸ ਫਇਏਸਟਾ 2026 ਨੇ ਖੇਤਰ ਦੇ ਅਕਾਦਮਿਕ ਕੈਲੰਡਰ ਵਿੱਚ ਇੱਕ ਨਵਾਂ ਅਧਿਆਏ ਜੋੜ ਦਿੱਤਾ ਹੈ। ਇਸ ਸਮਾਗਮ ਦਾ ਸ਼ਾਨਦਾਰ ਆਗਾਜ਼ ਮੁੱਖ ਮਹਿਮਾਨ ਡਾ. ਵੀਰੇਂਦਰ ਸਿੰਘ ਚੌਹਾਨ ਡਾਇਰੈਕਟਰ, ਐੱਚ ਆਈ ਆਰ ਡੀ ਅਤੇ ਮੈਂਬਰ, ਹਿੰਦੀ ਸਲਾਹਕਾਰ ਸਮਿਤੀ, ਭਾਰਤ ਸਰਕਾਰ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ।
ਇਸ ਫੈਸਟ ਦਾ ਮੁੱਖ ਮਕਸਦ ਕਾਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਅੰਦਰ ਵਕਾਲਤ ਦੇ ਗੁਣ, ਸੰਵਿਧਾਨਕ ਗਿਆਨ ਅਤੇ ਵਿਸ਼ਲੇਸ਼ਣਾਤਮਕ ਸੋਚ ਪ੍ਰਫੁੱਲਤ ਕਰਨਾ ਸੀ। ਡਾ. ਜੇ.ਪੀ. ਯਾਦਵ (ਡੀਨ, ਸਕੂਲ ਆਫ਼ ਲੀਗਲ ਸਟੱਡੀਜ਼) ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਦੇਸ਼ ਭਰ ਦੀਆਂ ਨਾਮਵਰ ਸੰਸਥਾਵਾਂ ਤੋਂ 194 ਟੀਮਾਂ ਪਹੁੰਚੀਆਂ, ਜਿਨ੍ਹਾਂ ਵਿੱਚੋਂ 83 ਟੀਮਾਂ ਬਾਹਰੀ ਰਾਜਾਂ ਅਤੇ ਯੂਨੀਵਰਸਿਟੀਆਂ ਤੋਂ ਸਨ।
ਦੋ ਦਿਨ ਚੱਲੇ ਇਸ ਫੈਸਟ ਵਿੱਚ ਵਿਦਿਆਰਥੀਆਂ ਨੇ ਕਾਨੀ ਅਤੇ ਸੱਭਿਆਚਾਰਕ ਵੰਨਗੀਆਂ ਵਿੱਚ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ। ਦੋ ਦਿਨਾਂ ਦੌਰਾਨ ਵਿਦਿਆਰਥੀਆਂ ਨੇ ਕਈ ਅਹਿਮ ਮੁਕਾਬਲਿਆਂ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ, ਜਿਨ੍ਹਾਂ ਦੇ ਨਤੀਜੇ ਕਾਫੀ ਸਾਰਥਕ ਰਹੇ ।
ਕਲਾਇੰਟ ਕਾਉਂਸਲਿੰਗ ਵਿਚ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਦੀ ਜਾਨਵੀ ਪਾਹਵਾ ਅਤੇ ਸਮ੍ਰਿਤੀ ਮੌਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮੁਹੰਮਦ ਆਰਿਫ਼ ਅਤੇ ਦਿਵਾਂਸ਼ੀ ਯੂ ਆਈ ਐੱਲ ਐੱਚ, ਪੰਜਾਬ ਯੂਨੀਵਰਸਿਟੀ ਨੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਸੀ ਜੀ ਸੀ ਯੂਨੀਵਰਸਿਟੀ ਦੀਆਂ ਟੀਮਾਂ ਤੀਜੇ ਅਤੇ ਚੌਥੇ ਸਥਾਨ 'ਤੇ ਰਹੀਆਂ। ਇਸੇ ਤਰਾਂ ਮੈਕਸਿਮ ਬੀ ਸੀ.ਜੀ.ਸੀ. ਯੂਨੀਵਰਸਿਟੀ ਦੀ ਰੀਆ ਕਸ਼ਯਪ ਜੇਤੂ ਰਹੀ, ਜਦਕਿ ਐਮਿਟੀ ਯੂਨੀਵਰਸਿਟੀ ਮੋਹਾਲੀ ਦੀ ਹਿਮਾਂਸ਼ੀ ਨੇ ਦੂਜਾ ਸਥਾਨ ਹਾਸਲ ਕੀਤਾ। ਸੰਵਿਧਾਨਕ ਕੁਇਜ਼ ਵਿਚ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਦਿਲਪ੍ਰੀਤ ਸਿੰਘ ਨੇ ਪਹਿਲਾ ਸਥਾਨ ਅਤੇ ਸੀ ਜੀ ਸੀ ਯੂਨੀਵਰਸਿਟੀ ਦੀ ਨਵਜੋਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜੈਮ ਮੁਕਾਬਲੇ ਜਸਟ ੳ ਮਿੰਂਟ ਵਿਚ ਬਾਬਾ ਫਰੀਦ ਲਾਅ ਕਾਲਜ ਦੀ ਨਜ਼ੀਮ ਕੌਰ ਨੇ ਪਹਿਲਾ ਅਤੇ ਐਮਿਟੀ ਯੂਨੀਵਰਸਿਟੀ ਦੀ ਵੰਸ਼ਿਕਾ ਗੋਇਲ ਨੇ ਦੂਜਾ ਸਥਾਨ ਹਾਸਲ ਕੀਤਾ। ਕਾਨੂਨੀ ਮੁਕਾਬਲਿਆਂ ਦੇ ਨਾਲ ਨਾਲ ਸੱਭਿਾਚਾਰਕ ਵੰਨਗੀਆਂ ਵਿਚ ਲੋਕ ਨਾਚ ਵਿੱਚ ਸਵਾਈਟ ਦੀ ਟੀਮ ਅਵੱਲ ਰਹੀ ਅਤੇ ਸਕਿਟ ਮੁਕਾਬਲੇ ਵਿੱਚ ਮੋਦੀ ਕਾਲਜ ਦੀ ਟੀਮ ਨੇ ਪਹਿਲਾ ਸਥਾਨ ਜਿੱਤਿਆ।
ਸੀ ਜੀ ਸੀ ਯੂਨੀਵਰਸਿਟੀ ਦੇ ਐਗਜ਼ਿਕਿਊਟਿਵ ਡਾਇਰੈਕਟਰ ਅਰਸ਼ ਧਾਲੀਵਾਲ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ 'ਲੈਕਸ ਫਇਏਸਟਾ' ਵਿਦਿਆਰਥੀਆਂ ਰਵਾਇਤੀ ਕਲਾਸਰੂਮ ਪੜ੍ਹਾਈ ਤੋਂ ਅੱਗੇ ਵਧ ਕੇ ਅਦਾਲਤੀ ਕਾਰਵਾਈਆਂ ਅਤੇ ਜਨਤਕ ਬੋਲਣ ਦੇ ਹੁਨਰ ਸਿੱਖਣ ਦਾ ਮੌਕਾ ਦਿੰਦਾ ਹੈ। ਜੇਤੂਆਂ 51,000 ਰੁਪਏ ਦੇ ਕੁੱਲ ਨਕਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਫ਼ਲ ਆਯੋਜਨ ਨੇ ਸੀ.ਜੀ.ਸੀ. ਯੂਨੀਵਰਸਿਟੀ ਰਾਸ਼ਟਰੀ ਪੱਧਰ 'ਤੇ ਕਾਨੀ ਸਿੱਖਿਆ ਦੇ ਇੱਕ ਅਹਿਮ ਕੇਂਦਰ ਵਜੋਂ ਸਥਾਪਿਤ ਕਰ ਦਿੱਤਾ ਹੈ।
Click to Follow Babushahi Facebook Page →