ਪੰਜਾਬ ਦੇ ਨਾਮੀ ਕਲਾਕਾਰ ਦੀ ਸੁਰੱਖਿਆ ਵਾਪਸ: ਬਾਜਵਾ ਦਾ ਦਾਅਵਾ, ਸਰਕਾਰ ਤੇ ਲਾਇਆ ਗੰਭੀਰ ਦੋਸ਼
ਚੰਡੀਗੜ੍ਹ 24 ਫਰਵਰੀ 2026: ਪੰਜਾਬ ਦੇ ਨਾਮੀ ਗਾਇਕ ਦੀ ਸੁਰੱਖਿਆ ਵਾਪਸ ਲੈਣ ਉੱਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਮਾਨ ਸਰਕਾਰ ਤੇ ਭੜਕੇ ਹਨ। ਉਨ੍ਹਾਂ ਨੇ ਟਵੀਟ ਕਰਕੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਇੱਕ ਪ੍ਰਸਿੱਧ ਗਾਇਕ ਦੀ ਸੁਰੱਖਿਆ ਸਿਰਫ਼ ਇਸ ਲਈ ਵਾਪਸ ਲੈ ਲਈ ਕਿਉਂਕਿ ਉਸ ਨੇ ਵਿਰੋਧੀ ਧਿਰ ਦੇ ਆਗੂ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਸੀ। ਬਾਜਵਾ ਅਨੁਸਾਰ ਇਹ ਕਾਰਵਾਈ ਦਰਸਾਉਂਦੀ ਹੈ ਕਿ ਪੁਲਿਸ ਅਤੇ ਪ੍ਰਸ਼ਾਸਨਿਕ ਢਾਂਚਾ ਸਿਰਫ਼ ਇਕ ਵਿਅਕਤੀ (ਮੁੱਖ ਮੰਤਰੀ) ਨੂੰ ਖੁਸ਼ ਕਰਨ ਲਈ ਵਰਤਿਆ ਜਾ ਰਿਹਾ ਹੈ।
Click to Follow Babushahi Facebook Page →