ਗਣਤੰਤਰ ਦਿਵਸ ਮੌਕੇ ਅਧਿਆਪਕ ਸਤਵਿੰਦਰ ਕੌਰ ਨੂੰ ਕੀਤਾ ਸਨਮਾਨਿਤ
ਗੁਰਪ੍ਰੀਤ ਸਿੰਘ ਜਖ਼ਵਾਲੀ।
ਦੇਵੀਗੜ੍ਹ 27 ਜਨਵਰੀ 2026:-
ਗਣਤੰਤਰ ਦਿਵਸ ਮੌਕੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਪੂਰੀ ਦੇ ਅਧਿਆਪਕ ਮੈਡਮ ਸਤਵਿੰਦਰ ਕੌਰ ਨੂੰ ਉਹਨਾਂ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ ਤਹਿਸੀਲਦਾਰ ਦੁੱਧਣਸਾਧਾਂ ਜਗਤਾਰ ਸਿੰਘ, ਬੀਡੀਪੀਓ ਸੰਦੀਪ ਸਿੰਘ, ਹਲਕਾ ਇੰਚਾਰਜ ਦੇ ਭਰਾ ਰਾਜਵਿੰਦਰ ਸਿੰਘ ਹਡਾਣਾ, ਮਾਰਕੀਟ ਕਮੇਟੀ ਦੇ ਚੇਅਰਮੈਨ ਬਲਦੇਵ ਸਿੰਘ ਜੀ ਵੱਲੋਂ ਉਹਨਾਂ ਸਨਮਾਨਿਤ ਕੀਤਾ ਗਿਆ। ਮੈਡਮ ਸਤਵਿੰਦਰ ਕੌਰ ਜੀ ਵਲੋਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਖੇਡਾਂ, ਕਲਚਰ ਐਕਟੀਵਿਟੀ, ਸੁੰਦਰ ਲਿਖਾਈ ਵਿੱਚ ਬੱਚਿਆਂ ਨੂੰ ਨਿਪੁੰਨ ਕੀਤਾ ਜਾ ਰਿਹਾ ਹੈ। ਗਣਤੰਤਰ ਦਿਵਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਕਪੂਰੀ ਦੇ ਬੱਚਿਆਂ ਨੇ ਜੋ ਪੇਸ਼ਕਾਰੀ ਕੀਤੀ ਉਹ ਉਥੇ ਪਹੁੰਚੇ ਮੁੱਖ ਮਹਿਮਾਨ ਜੀ ਵਲੋਂ ਬਹੁਤ ਪ੍ਰਸੰਸਾ ਯੋਗ ਸੀ। ਉਹ ਸਾਰੀ ਤਿਆਰੀ ਮੈਡਮ ਵਲੋਂ ਬੱਚਿਆਂ ਨੂੰ ਕਰਵਾਈ ਗਈ ਸੀ। ਉਹਨਾਂ ਵਲੋਂ ਬੱਚਿਆਂ ਨੂੰ ਹਰ ਪੱਖੋਂ ਕਰਵਾਈ ਜਾ ਰਹੀ ਮਿਹਨਤ ਸਦਕਾ ਗਣਤੰਤਰ ਦਿਵਸ ਮੌਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਮੁਖੀ ਜਗਜੀਤ ਸਿੰਘ ਵਾਲੀਆ, ਅਧਿਆਪਕ ਹਰਪ੍ਰੀਤ ਸਿੰਘ ਉੱਪਲ, ਨਗਰ ਪੰਚਾਇਤ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਜੀ ਤੇ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਵੀ ਮਿਲੇ ਇਸ ਸਨਮਾਨ ਤੇ ਉਹਨਾਂ ਨੂੰ ਵਧਾਈ ਦਿੱਤੀ ਗਈ।