PCA ਦੀ ਚੋਣ: ਪ੍ਰਧਾਨ ਅਤੇ ਸਕੱਤਰ ਸਮੇਤ ਸਾਰੇ ਅਹੁਦੇਦਾਰਾਂ ਦੀ ਚੋਣ ਬਿਨਾਂ ਮੁਕਾਬਲਾ ਹੋਈ
ਅਮਰਜੀਤ ਮਹਿਤਾ ਬਣੇ ਸਰਬਸੰਮਤੀ ਨਾਲ ਪ੍ਰਧਾਨ
ਦੀਪਕ ਬਾਲੀ ਵਾਈਸ ਪ੍ਰਧਾਨ, MLA ਕੁਲਵੰਤ ਸਿੰਘ ਸਕੱਤਰ ਤੇ ਸੁਨੀਲ ਗੁਪਤਾ ਖ਼ਜ਼ਾਨਚੀ ਨਿਯੁਕਤ
ਚੰਡੀਗੜ੍ਹ, 4 ਜੁਲਾਈ 2025 - ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰ ਬਿਨਾਂ ਮੁਬਾਬਲੇ ਦੇ ਜੇਤੂ ਰਹੇ ਹਨ। ਅਮਰਜੀਤ ਮਹਿਤਾ ਮੁੜ ਪ੍ਰਧਾਨ ਬਣੇ ਤੇ ਦੀਪਕ ਬਾਲੀ ਵਾਈਸ ਪ੍ਰਧਾਨ, ਵਿਧਾਇਕ ਕੁਲਵੰਤ ਸਿੰਘ ਸਕੱਤਰ ਤੇ ਸੁਨੀਲ ਗੁਪਤਾ ਖ਼ਜ਼ਾਨਚੀ ਚੁਣੇ ਗਏ ਹਨ।
ਦੱਸ ਦਈਏ ਕਿ ਪਹਿਲੀ ਵਾਰ, ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਪੰਜਾਬ ਵਿਰਾਸਤ ਅਤੇ ਸੈਰ-ਸਪਾਟਾ ਬੋਰਡ ਦੇ ਸਲਾਹਕਾਰ ਦੀਪਕ ਬਾਲੀ ਸਮੇਤ 2 ਆਪ ਆਗੂਆਂ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਦੀਆਂ ਆਉਣ ਵਾਲੀਆਂ ਚੋਣਾਂ ਲਈ ਕ੍ਰਮਵਾਰ ਸਕੱਤਰ ਅਤੇ ਉਪ-ਪ੍ਰਧਾਨ ਦੇ ਅਹੁਦੇ ਲਈ ਆਪਣੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ।