ਤਰਨਤਾਰਨ ਵਿਧਾਨ ਸਭਾ ਸੀਟ ਖਾਲੀ ਐਲਾਨੀ, ਨੋਟੀਫਿਕੇਸ਼ਨ ਜਾਰੀ
ਰਵੀ ਜੱਖੂ
ਚੰਡੀਗੜ੍ਹ, 3 ਜੁਲਾਈ 2025 - ਪੰਜਾਬ ਵਿਧਾਨ ਸਭਾ ਵਿੱਚ ਜ਼ਿਲ੍ਹਾ ਤਰਨਤਾਰਨ ਦੇ 21-ਤਰਨਤਾਰਨ ਵਿਧਾਨ ਸਭਾ ਹਲਕੇ ਦੀ ਸੀਟ 27 ਜੂਨ, 2025 ਤੋਂ ਖਾਲੀ ਐਲਾਨ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਮਿਤੀ 27 ਜੂਨ, 2025 ਨੂੰ ਡਾ. ਕਸ਼ਮੀਰ ਸਿੰਘ ਸੋਹਲ, ਐਮ.ਐਲ.ਏ. ਦੇ ਅਕਾਲ ਚਲਾਣਾ ਕਰ ਜਾਣ ਉਪਰੰਤ ਇਹ ਸੀਟ ਖਾਲੀ ਐਲਾਨੀ ਗਈ ਹੈ।
