← ਪਿਛੇ ਪਰਤੋ
ਕਮਲਜੀਤ ਬਨਵੈਤ ਗੁਰੂ ਨਾਨਕ ਯੂਨੀਵਰਸਿਟੀ ਦੇ ਬੋਰਡ ਆਫ਼ ਕੰਟਰੋਲ ਦੇ ਮੈਂਬਰ ਬਣੇ
ਅੰਮ੍ਰਿਤਸਰ, 3 ਜੁਲਾਈ 2025 - ਸ਼੍ਰੋਮਣੀ ਪੱਤਰਕਾਰ ਅਤੇ ਲੇਖਕ ਕਮਲਜੀਤ ਸਿੰਘ ਬਨਵੈਤ ਨੂੰ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਵਿਚ ਬੋਰਡ ਆਫ਼ ਕੰਟਰੋਲ ਦਾ ਮੈਂਬਰ ਲਾਇਆ ਗਿਆ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ ਕਰਮਜੀਤ ਸਿੰਘ ਵੱਲੋਂ ਇਹ ਨਿਯੁਕਤੀ ਕੀਤੀ ਗਈ ਹੈ। ਉਹਨਾਂ ਦੀ ਨਿਯੁਕਤੀ ਦਾ ਸਮਾਂ ਇੱਕ ਜੁਲਾਈ ਤੋਂ 30 ਜੂਨ 2026 ਤਕ ਲਿਖਿਆ ਗਿਆ ਹੈ। ਬੋਰਡ ਆਫ਼ ਕੰਟਰੋਲ ਦੇ ਮੈਂਬਰਾਂ ਸਿਰ ਪੰਜਾਬੀ ਵਿਭਾਗ ਦੀਆਂ ਐਮ ਏ ਕਲਾਸਾਂ ਦਾ ਸਿਲੇਬਸ ਤਿਆਰ ਕਰਨ ਲਈ ਅਗਵਾਈ ਦੇਣ ਦੀ ਜ਼ਿੰਮੇਵਾਰੀ ਹੁੰਦੀ ਹੈ। ਬੀਏ ਤੱਕ ਦੀਆਂ ਕਲਾਸ ਦਾ ਸਿਲੇਬਸ ਤਿਆਰ ਕਰਨ ਦੀ ਜਿੰਮੇਵਾਰੀ ਬੋਰਡ ਆਫ਼ ਸਟਡੀਜ ਨੂੰ ਦਿੱਤੀ ਜਾਂਦੀ ਹੈ। ਦੱਸਣ ਯੋਗ ਹੈ ਕਿ ਕਮਲਜੀਤ ਸਿੰਘ ਬਨਵੈਤ ਨੂੰ ਇਸ ਤੋਂ ਪਹਿਲਾਂ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਮੈਂਬਰ ਸਲਾਹਕਾਰ ਅਤੇ ਰਿਆਤ ਤੇ ਬਾਹਰ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਆਫ਼ ਪ੍ਰੈਕਟਿਸ ਵੀ ਲਾਇਆ ਗਿਆ ਹੈ। ਹੁਣ ਤੱਕ 15 ਕਿਤਾਬਾਂ ਲਿਖ ਚੁੱਕੇ ਹਨ ।
Total Responses : 498