ਦਿਲਕਸ਼ ਬੈਨੀਪਾਲ ਨੇ ਗ੍ਰੀਕੋ ਰੋਮਨ ਕੁਸ਼ਤੀ ਚ' ਸਿਲਵਰ ਮੈਡਲ ਜਿੱਤਿਆ
ਰਵਿੰਦਰ ਢਿੱਲੋਂ
ਖੰਨਾ 15 ਅਕਤੂਬਰ
ਨੇੜਲੇ ਪਿੰਡ ਰੋਹਣੋ ਕਲਾਂ ਦੇ ਹੋਣਹਾਰ ਵਿਦਿਆਰਥੀ ਦਿਲਕਸ਼ ਬੈਨੀਪਾਲ ਪੁੱਤਰ ਜਸਵੀਰ ਸਿੰਘ ਬੈਨੀਪਾਲ ਨੇ ਅੰਡਰ 17 ਚ ਇੰਟਰ ਸਟੇਟ ਸਕੂਲੀ ਖੇਡਾਂ ਦੌਰਾਨ ਗ੍ਰੀਕੋ ਰੋਮਨ ਕੁਸ਼ਤੀ (80 ਕਿਲੋ ਭਾਰ) ਵਿੱਚ ਸਿਲਵਰ ਮੈਡਲ ਜਿੱਤਕੇ ਆਪਣੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ।
ਦਿਲਕਸ਼ ਬੈਨੀਪਾਲ ਦੇ ਪਿਤਾ ਜਸਵੀਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਦਿਲਕਸ਼ ਅਜੀਤ ਕਰਮ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਚੰਡੀਗੜ੍ਹ ( ਸੈਕਟਰ 45) ਦੇ +1 ਦਾ ਵਿਦਿਆਰਥੀ ਹੈ। ਉਸਦੀ ਜਿੱਤ ਲਗਨ, ਮੇਹਨਤ ਅਤੇ ਕੋਚ ਸਾਹਿਬਾਨ ਦੀ ਕਰਵਾਈ ਸਖਤ ਮੇਹਨਤ ਦਾ ਨਤੀਜਾ ਹੈ। ਦਿਲਕਸ਼ ਬੈਨੀਪਾਲ ਸਰਕਾਰੀ ਸਪੋਰਟਸ ਅਕੈਡਮੀ ਚੰਡੀਗੜ੍ਹ ਚ ਰੋਜਾਨਾ ਸਵੇਰੇ ਸ਼ਾਮ ਕੋਚ ਪ੍ਰਵੀਨ ਕੁਮਾਰ ਕੋਲੋਂ ਗ੍ਰੀਕੋ ਕੁਸ਼ਤੀ ਦੇ ਦਾਅ ਪੇਚ ਸਿੱਖ ਰਿਹਾ ਹੈ। ਉਹਨਾਂ ਅੱਗੇ ਦੱਸਿਆ ਕਿ ਉਹ ਖੇਡਾਂ ਦੇ ਨਾਲ-ਨਾਲ ਪੜਾਈ ਵਿੱਚ ਵੀ ਨਾਮਣਾ ਖੱਟ ਰਿਹਾ ਹੈ। ਸਕੂਲ ਦੇ ਪ੍ਰਿੰਸੀਪਲ ਪਾਮਿਲਾ ਕੌਰ ਨੇ ਕਿਹਾ ਕਿ ਅਜਿਹੇ ਹੋਣਹਾਰ ਖਿਡਾਰੀਆਂ ਤੇ ਸਾਨੂੰ ਮਾਣ ਹੈ ਜੋ ਸਕੂਲ ਦਾ ਨਾਂ ਰੋਸ਼ਨ ਕਰ ਰਹੇ ਹਨ। ਇਸ ਜਿੱਤ ਦੀ ਖੁਸ਼ੀ ਵਿੱਚ ਦਿਲਕਸ਼ ਬੈਨੀਪਾਲ ਦੇ ਪਰਿਵਾਰ ਨੂੰ ਰਿਸ਼ਤੇਦਾਰਾਂ, ਸਕੇ ਸੰਬੰਧੀਆਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ।