ਬਾਬਾ ਭਾਈ ਰੂਪ ਚੰਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਥਲੈਟਿਕ ਮੀਟ ਲੜਕੀਆਂ ਸਮਾਪਤ
ਅਸ਼ੋਕ ਵਰਮਾ
ਬਠਿੰਡਾ, 11 ਅਪ੍ਰੈਲ 2026 : ਬਾਬਾ ਭਾਈ ਰੂਪ ਚੰਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੜਕੀਆਂ ਦੀ ਅਥਲੈਟਿਕ ਮੀਟ ਸਮਾਪਤ ਹੋ ਗਈ ਹੈ। ਇਸ ਅਥਲੈਟਿਕ ਮੀਟ ਵਿੱਚ ਲਗਭਗ 300 ਬੱਚਿਆਂ ਨੇ ਭਾਗ ਲਿਆ ਜੋ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਸਨ। ਬਾਕਸਿੰਗ ਕੋਚ ਨਿਰਮਲ ਸਿੰਘ ਭਾਈ ਰੂਪਾ ਨੇ ਦੱਸਿਆ ਕੇ ਇਹ ਅਥਲੈਟਿਕ ਮੀਟ ਨਵੀਂ ਪਨੀਰੀ ਨੂੰ ਤਿਆਰ ਕਰਨ ਲਈ ਇੱਕ ਮੋਟੀਵੇਸ਼ਨ ਟੂਰਨਾਮੈਂਟ ਉਪਰਾਲਾ ਸੀ ਜੋ ਸਫਲ ਰਿਹਾ। ਉਨ੍ਹਾਂ ਕਿਹਾ ਕਿ ਕਮੇਟੀ ਰਲ ਮਿਲ ਕੇ ਇਹੋ ਜਿਹੇ ਉਪਰਾਲੇ ਅੱਗੇ ਤੋਂ ਵੀ ਕਰਦੀ ਰਹੇਗੀ ਤਾਂ ਜੋ ਪੰਜਾਬ ਵਿੱਚ ਨਸ਼ਿਆਂ ਨੂੰ ਰੋਕਿਆ ਜਾ ਸਕੇ ਅਤੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡ ਗਰਾਊਂਡਾਂ ਦੇ ਵਿੱਚ ਲਿਆਂਦਾ ਜਾਵੇ ਇਸ ਮਕਸਦ ਨੂੰ ਲੈ ਕੇ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਟੂਰਨਾਮੈਂਟ ਵੱਖ-ਵੱਖ ਖੇਡਾਂ ਦੇ ਉਲੀਕੇ ਜਾਣਗੇ। ਇਸ ਸਮੇਂ ਅਜੈਬ ਸਿੰਘ ਪੀ ਟੀ, ਬਹਾਲ ਸਿੰਘ ਮਾਸਟਰ, ਜਗਤਾਰ ਸਿੰਘ ਰਤਨ ,ਟੇਕ ਰਾਮਪੁਰੀਆ , ਬਾਬਾ ਪਰਮਿੰਦਰ ਸਿੰਘ,ਬਲਵੀਰ ਸਿੰਘ,ਗਰਵਿੰਦਰ ਸਿੰਘ,ਰੋਮਾਣਾ,ਸੰਜੀਵ ਕੁਮਾਰ ਪੱਤਰਕਾਰ ,ਸੁਰਿੰਦਰਪਾਲ ਪੱਤਰਕਾਰ ਸੁਖਜੀਤ ਸਿੰਘ (ਰਾਜੂ) ਸੁਨਿਆਰਾਂ, ਕੋਚ ਜਸਵਿੰਦਰ ਸਿੰਘ , ਜੋਗਿੰਦਰ ਸਿੰਘ ਸੰਧੂ ,ਬਲਜਿੰਦਰ ਕੌਰ ਡੀ ਪੀ, ਰਣਜੀਤ ਸਿੰਘ, ਰੂਪ ਸਿੰਘ ਜਵੰਧਾ, ਬਲੌਰ ਸਿੰਘ ਜਸਪਾਲ ਸਿੰਘ, ਜਗਤਾਰ ਸਿੰਘ ਕਾਲਾ,ਕੁਲਦੀਪ ਸਿੰਘ, ਛਿੰਦਰਪਾਲ, ਹੀਰਾ ਲਾਲ, ਆਦੀ ਹਾਜ਼ਰ ਸਨ।
ਇਸ ਮੌਕੇ ਹੇਠ ਲਿਖੇ ਖਿਡਾਰੀਆਂ ਨੇ ਇਨਾਮ ਜਿੱਤੇ ਹਨ ਜਿਸ ਤਹਿਤ ਅੰਡਰ - 7
60 ਮੀਟਰ ਰੇਸ ਵਿੱਚ
ਮਨਰੀਤ ਕੌਰ ਨੇ ਪਹਿਲਾਂ
ਮਨਵੀਰ ਕੋਰ ਨੇ ਦੂਜਾ
ਏਕਮਪ੍ਰੀਤ ਕੌਰ ਸਨ ਰਾਈਜ਼ ਸਕੂਲ ਭਾਈ ਰੂਪਾ ਨੇ ਤੀਜਾ
ਅੰਡਰ -9
100 ਮੀਟਰ ਰੇਸ ਵਿੱਚ
ਗੁਰੂਨੁਰ ਕੌਰ ਨੇ ਪਹਿਲਾਂ
ਜਸਦੀਪ ਕੋਰ ਨੇ ਦੂਜਾ
ਭਵਜੀਤ ਕੌਰ ਨੇ ਤੀਜਾ
ਅੰਡਰ - 11
100 ਮੀਟਰ ਰੇਸ ਵਿੱਚ
ਖੁਸਦੀਪ ਕੌਰ ਨੇ ਪਹਿਲਾਂ
ਸਨੇਹਰੀਤ ਕੋਰ ਨੇ ਦੂਜਾ
ਕੋਮਲ ਕੋਰ ਨੇ ਤੀਜਾ
ਅੰਡਰ - 14
100 ਮੀਟਰ ਰੇਸ ਵਿੱਚ
ਸਿਮਰਨਜੀਤ ਕੌਰ ਨੇ ਪਹਿਲਾਂ
ਜਸਨੀਤ ਕੋਰ ਨੇ ਦੂਜਾ
ਨਵਜੋਤ ਕੌਰ ਨੇ ਤੀਜਾ
ਅੰਡਰ - 17
100 ਮੀਟਰ ਰੇਸ ਵਿੱਚ
ਕਿਰਨਪ੍ਰੀਤ ਕੌਰ ਨੇ ਪਹਿਲਾਂ
ਹਰਸਦੀਪ ਕੋਰ ਨੇ ਦੂਜਾ
ਗੁਰਪ੍ਰੀਤ ਕੌਰ ਨੇ ਤੀਜਾ
800 ਮੀਟਰ ਰੇਸ ਵਿੱਚ
ਵੀਰਬਲ ਕੌਰ ਨੇ ਪਹਿਲਾਂ
ਗੁਰਸਿਮਰਨ ਕੋਰ ਨੇ ਦੂਜਾ
ਸਾਨੀਆਂ ਭਾਈ ਰੂਪਾ ਨੇ ਤੀਜਾ
ਅੰਡਰ - 20
200 ਮੀਟਰ ਰੇਸ ਵਿੱਚ
ਤਸਨੀਮ ਕੌਰ ਨੇ ਪਹਿਲਾਂ
ਅਰਸ਼ਦੀਪ ਕੋਰ ਭਾਈ ਰੂਪਾ ਨੇ ਦੂਜਾ
ਗਗਨ ਕੌਰ ਨੇ ਤੀਜਾ
ਅੰਡਰ - 23
100 ਮੀਟਰ ਰੇਸ ਵਿੱਚ
ਨਰਿੰਦਰ ਕੌਰ ਨੇ ਪਹਿਲਾਂ
ਮਨਪੀ੍ਤ ਕੋਰ ਨੇ ਦੂਜਾ
ਸਨਮੀਤ ਕੌਰ ਨੇ ਤੀਜਾ
1600 ਮੀਟਰ ਰੇਸ ਵਿੱਚ
ਮਨਦੀਪ ਕੌਰ ਭਾਈ ਰੂਪਾ ਨੇ ਪਹਿਲਾਂ
ਮਨਪੀ੍ਤ ਕੋਰ ਭਾਈ ਰੂਪਾ ਤੇ ਗਗਨਦੀਪ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ।