'ਪ੍ਰਧਾਨ ਜੀ' ਵਲੋਂ ਰੈਲੀ ‘ਚ ਸ਼ਾਮਲ ਹੋਣ ਲਈ ਲਿਜਾਈ ਗਈ ਬੱਸ ਨੇ ਕਰਵਾਈ 'ਪਾਰਟੀ ਦੀ ਬੇਇੱਜਤੀ'! Bus ‘ਚ ਵਰਕਰ ਘੱਟ ਤੇ ਮੁਲਾਜਮ ਜਿਆਦਾ
ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਉਕਤ ਦੋਸ਼ ਬੇ-ਬੁਨਿਆਦ ਕਰਾਰ
ਦੀਪਕ ਜੈਨ
ਜਗਰਾਓਂ, 26 ਨਵੰਬਰ 2026- ਮੋਗਾ ਦੇ ਪਿੰਡ ਮਟਵਾਣੀ ਵਿਖੇ ਆਮ ਆਦਮੀ ਪਾਰਟੀ ਵਲੋਂ ਖੁਸ਼ਹਾਲ ਰੈਲੀ ‘ਚ ਜਗਰਾਉਂ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਵੀਡੀਓ ਵਾਇਰਲ ਹੋਣ ਨਾਲ ਪਾਰਟੀ ਦੇ ਵੱਡੇ ਵੱਡੇ ਦਾਅਵਿਆਂ ਦੀ ਫੂਕ ਨਿਕਲ ਗਈ ਜਿਸ ਵਿੱਚ ਰੈਲੀ ਉੱਤੇ ਜਾਣ ਵਾਲਾ ਇੱਕ ਵਿਅਕਤੀ ਸ਼ਰੇਆਮ ਕਹਿ ਰਿਹਾ ਹੈ ਕਿ ਉਹ ਜਿਸ ਬਸ ਵਿੱਚ ਆਇਆ ਹੈ ਉਸ ਵਿੱਚ ਸਿਰਫ ਦੋ ਬੰਦੇ ਹੀ ਬੈਠੇ ਸਨ। ਬਾਕੀ ਸਾਰੀ ਬਸ ਖਾਲੀ ਆਈ ਹੈ। ਭਾਵੇਂ ਰੈਲੀ ਅੰਦਰ ਪੂਰੇ ਪੰਜਾਬ ਦੇ ਐਮਐਲਏ ਅਤੇ ਮੰਤਰੀਆਂ ਅਤੇ ਹਲਕਾ ਇੰਚਾਰਜਾਂ ਵੱਲੋਂ ਬੱਸਾਂ ਲਈ ਜਾਣ ਦੀ ਜਿੰਮੇਵਾਰੀ ਸੰਭਾਲੀ ਗਈ ਸੀ। ਪਰ ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਕੰਵਰਪਾਲ ਸਿੰਘ ਵੱਲੋਂ ਰੈਲੀ ਅੰਦਰ ਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਹੀ ਬੱਸ ਵਿੱਚ ਬਿਠਾ ਕੇ ਲਿਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਇਸ ਵਿੱਚ ਪਾਰਟੀ ਨਾਲ ਜੁੜੇ ਹੋਏ ਵਰਕਰ ਘੱਟ ਅਤੇ ਨਗਰ ਕੌਂਸਲ ਦੇ ਮੁਲਾਜ਼ਮ ਹੀ ਜਿਆਦਾ ਸਨ। ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਨਾਲ ਮੋਬਾਇਲ ਤੇ ਰਾਬਤਾ ਕੀਤਾ ਤਾਂ ਉਹਨਾ ਕਿਹਾ ਕਿ ਉਕਤ ਦੋਸ਼ ਬੇ-ਬੁਨਿਆਦ ਹਨ।
- Download Babushahi App
-
-