ਚੰਨੀ ਦੀ ਯਾਤਰਾ ਦਾ 19 ਨੂੰ ਪਾਇਲ ਵਿਖੇ ਹੋਵੇਗਾ ਭਰਵਾਂ ਸਵਾਗਤ- ਲੱਖਾ ਪਾਇਲ
ਲੱਖਾ ਪਾਇਲ ਨੇ ਚੰਨੀ ਦੀ ਸਾਈਕਲ ਯਾਤਰਾ ਸਬੰਧੀ ਰੌਣੀ ਮੰਡਲ ਨਾਲ ਕੀਤੀ ਮੀਟਿੰਗ
( ਰਵਿੰਦਰ ਢਿੱਲੋ)
ਪਾਇਲ 17 ਨਵੰਬਰ, 2026
ਪੰਜਾਬ ਦੇ ਸਾਬਕਾ ਮੁਖ ਮੰਤਰੀ ਤੇ ਕੰਪੇਨ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਦੀ ਚੱਲ ਰਹੀ ਜਵਾਨੀ ਸੰਭਾਲ ਸਾਇਕਲ ਯਾਤਰਾ ਦਾ 19 ਨਵੰਬਰ ਨੂੰ ਪਾਇਲ ਵਿਖੇ ਪਹੁੰਚਣ ਮੌਕੇ ਸ਼ਾਨਦਾਰ ਸਵਾਗਤ ਕਰਨ ਲਈ ਕਾਂਗਰਸ ਦੇ ਜਿਲਾ ਪ੍ਰਧਾਨ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਅੱਜ ਰੌਣੀ ਮੰਡਲ ਦੀ ਇਕ ਅਹਿਮ ਮੀਟਿੰਗ ਬਲਾਕ ਕਾਂਗਰਸ ਕਮੇਟੀ ਦੋਰਾਹਾ ਦੇ ਸੀਨੀਅਰ ਮੀਤ ਪ੍ਰਧਾਨ ਸਾਬਕਾ ਸਰਪੰਚ ਰੁਪਿੰਦਰ ਸਿੰਘ ਗੋਲਡੀ ਰੰਧਾਵਾ ਦੇ ਗ੍ਰਹਿ ਵਿਖੇ ਮੰਡਲ ਪ੍ਰਧਾਨ ਹੈਪੀ ਰੌਣੀ ਦੀ ਦੇਖਰੇਖ ਹੇਠ ਹੋਈ, ਜਿਸ ਵਿਚ ਸਾਬਕਾ ਵਿਧਾਇਕ ਤੇ ਜਿਲਾ ਪ੍ਰਧਾਨ ਲਖਵੀਰ ਸਿੰਘ ਲੱਖਾ ਪਾਇਲ ਨੇ ਵਿਸ਼ੇਸ਼ ਤੋਰ ਤੇ ਸਮੂਲੀਅਤ ਕੀਤੀ ਤੇ ਉਹਨਾਂ ਦੇ ਨਾਲ ਜਿਲਾ ਪ੍ਰੀਸਦ ਲੁਧਿਆਣਾ ਦੇ ਸਾਬਕਾ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਮੰਡਲ ਪ੍ਰਧਾਨ ਹੈਪੀ ਰੌਣੀ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਸੋਨੀ ਜਰਗ, ਸਰਪੰਚ ਸਤਵੰਤ ਸਿੰਘ ਸਿਰਥਲਾ, ਸਾਬਕਾ ਸਰਪੰਚ ਦਰਸ਼ਨ ਸਿੰਘ ਮਲਕਪੁਰ, ਸਰਪੰਚ ਰਣਧੀਰ ਸਿੰਘ ਲਾਲੀ ਮੁੱਲਾਂਪੁਰ, ਸਾਬਕਾ ਜੀਓਜੀ ਅਮਰਜੀਤ ਸਿੰਘ ਬੋਪਾਰਾਏ ਜਰਗ ਸਮੇਤ ਹਲਕੇ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ । ਲੱਖਾ ਪਾਇਲ ਨੇ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ 19 ਨਵੰਬਰ ਨੂੰ ਵੱਧ ਤੋਂ ਵੱਧ ਗਿਣਤੀ ਚ ਹੁੰਮ ਹੁਮਾਕੇ ਪਾਇਲ ਪਹੁੰਚਣ ਦੀ ਅਪੀਲ ਕਰਦਿਆਂ ਇਸ ਸਮਾਗਮ ਦੀ ਸਫਲਤਾ ਸਬੰਧੀ ਵਿਚਾਰਾਂ ਕੀਤੀਆਂ ਅਤੇ ਵੱਖ ਵੱਖ ਆਗੂਆਂ ਦੀਆਂ ਡਿਊਟੀਆਂ ਲਗਾਈਆਂ । ਲੱਖਾ ਪਾਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਬਕਾ ਮੁਖ ਚਰਨਜੀਤ ਸਿੰਘ ਚੰਨੀ ਦੁਆਰਾ ਸ਼ੁਰੂ ਕੀਤੀ ਇਹ ਯਾਤਰਾ 19 ਨਵੰਬਰ ਨੂੰ ਪਾਇਲ ਤੋਂ ਬਾਅਦ ਖੰਨਾ ਜਾਕੇ ਸਮਾਪਤ ਹੋਵੇਗੀ ਅਤੇ ਚੰਨੀ ਦੀ ਇਸ ਯਾਤਰਾ ਦਾ ਪਾਇਲ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਜਾਵੇਗਾ ਅਤੇ ਇਸ ਯਾਤਰਾ ਨੂੰ ਲੈਕੇ ਹਲਕੇ ਦੇ ਲੋਕਾਂ ਚ ਭਾਰੀ ਜੋਸ਼ ਤੇ ਉਤਸ਼ਾਹ ਪਾਇਆ ਜਾ ਰਿਹਾ । ਉਹਨਾਂ ਆਖਿਆ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਬਕ ਸਿਖਾਉਣ ਅਤੇ ਕਾਂਗਰਸ ਦੀ ਸਰਕਾਰ ਲਿਆਉਣ ਦਾ ਮਨ ਬਣਾਈ ਬੈਠੇ ਹਨ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਪਾਰਟੀ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਸੂਬੇ ਅੰਦਰ ਆਪਣੀ ਸਰਕਾਰ ਬਣਾਏਗੀ । ਇਸ ਮੌਕੇ ਸਾਬਕਾ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਪ੍ਰਧਾਨ ਹੈਪੀ ਰੌਣੀ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਸੋਨੀ ਜਰਗ, ਸਰਪੰਚ ਸਤਵੰਤ ਸਿੰਘ ਸਿਰਥਲਾ, ਸਾਬਕਾ ਸਰਪੰਚ ਦਰਸ਼ਨ ਸਿੰਘ ਮਲਕਪੁਰ, ਸਰਪੰਚ ਰਣਧੀਰ ਸਿੰਘ ਲਾਲੀ ਮੁੱਲਾਂਪੁਰ, ਸਾਬਕਾ ਜੀਓਜੀ ਅਮਰਜੀਤ ਸਿੰਘ ਬੋਪਾਰਾਏ ਜਰਗ, ਪੰਡਤ ਦਵਿੰਦਰਜੀਤ ਸ਼ਰਮਾ ਦੀਵਾ ਮੰਡੇਰ , ਸਰਪੰਚ ਗੁਰਜੰਟ ਸਿੰਘ ਦੀਵਾ ਖੋਸਾ, ਦਵਿੰਦਰ ਸਿੰਘ ਵੀਡੀਓ ਜਰਗ, ਨੰਬਰਦਾਰ ਹਰਬੰਸ ਸਿੰਘ ਮੁੱਲਾਂਪੁਰ, ਜੁਝਾਰ ਸਿੰਘ ਸਿਰਥਲਾ, ਚੇਅਰਮੈਨ ਗੁਰਪ੍ਰੀਤ ਸਿੰਘ ਰੌਣੀ, ਬਲਾਕ ਕਾਂਗਰਸ ਦੇ ਸੈਕਟਰੀ ਪੰਚ ਗੁਰਪ੍ਰੀਤ ਸਿੰਘ ਗੁਰੀ ਜਰਗ , ਇੰਦਰ ਦਾਸ, ਅਵਤਾਰ ਸਿੰਘ ਫੋਜੀ ਤੇ ਬਲਕਾਰ ਸਿੰਘ ਰਾਮਪੁਰ ਸਮੇਤ ਇਲਾਕੇ ਦੇ ਕਾਂਗਰਸੀ ਵਰਕਰ ਹਾਜ਼ਰ ਸਨ ।
- Download Babushahi App
-
-