ਸੁਭਾਸ਼ ਸ਼ਰਮਾ ਵੱਲੋਂ 2027 ਦੀਆਂ ਚੋਣਾਂ ਲਈ ਕੌਰ ਕਮੇਟੀ ਦਾ ਗਠਨ
ਸਰਕਾਰੀ ਨੀਤੀਆਂ ਘਰ-ਘਰ ਪਹੁੰਚਾਉਣ ਦਾ ਸੱਦਾ
ਮਲਕੀਤ ਸਿੰਘ ਮਲਕਪੁਰ
ਲਾਲੜੂ:10 ਅਗਸਤ 2026: ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ਼ ਬੋਰਡ ਦੇ ਵਾਇਸ ਚੇਅਰਮੈਨ ਤੇ ਸੀਨੀਅਰ ਆਪ ਆਗੂ ਸੁਭਾਸ਼ ਸ਼ਰਮਾ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਹਲਕਾ ਡੇਰਾਬੱਸੀ ਲਈ ਇੱਕ ਕੋਰ ਕਮੇਟੀ ਦਾ ਗਠਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਇਹ ਕੋਰ ਕਮੇਟੀ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਅੱਜ ਤੋਂ ਹੀ ਸਰਗਰਮ ਹੋ ਗਈ ਹੈ ਅਤੇ ਉਹ ਇਸ ਟੀਮ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਵਧੇਰੇ ਸਿਆਸੀ ਪਾਰਟੀਆਂ ਤੋਂ ਆਮ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਆਮ ਆਦਮੀ ਪਾਰਟੀ ਆਪਣਾ ਹਰ ਵਾਅਦਾ ਪੂਰਾ ਕਰਕੇ ਲੋਕਾਂ ਦੀ ਮਨ ਵਿੱਚ ਥਾਂ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਲਗਾਤਾਰ ਵੱਧ ਰਹੀ ਹੈ ਅਤੇ ਇਸ ਵਾਰ ਉਹ ਪਹਿਲਾਂ ਨਾਲੋਂ ਵੀ ਵੱਧ ਸੀਟਾਂ ਲਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਆਲਮਗੀਰ ਚੇਅਰਮੈਨ ਮਾਰਕੀਟ ਕਮੇਟੀ ਲਾਲੜੂ, ਸਵਰਨ ਸਿੰਘ ਟਿਵਾਣਾ ਹਰਜਿੰਦਰ ਸਿੰਘ ਭੁੱਡਾ, ਅੰਮ੍ਰਿਤ ਪਾਲ ਸਿੰਘ ਜੀਰਕਪੁਰ, ਮੋਹਨ ਸਿੰਘ ਛੱਤ, ਰਾਮ ਸਿੰਘ ਸਾਬਕਾ ਸਰਪੰਚ ਅੱਡਾ ਝੁੰਗੀਆਂ, ਕਰਮਜੀਤ ਸਿੰਘ ਚੌਹਾਨ, ਸਿਮਰਨਜੀਤ ਸਿੰਘ ਢੋਲਾ, ਗਗਨਦੀਪ ਸਿੰਘ ਗੈਰੀ, ਵਿਕਰਮ ਸਿੰਘ ਲੋਹਗੜ, ਕੁਲਦੀਪ ਸਿੰਘ ਖੇੜੀ ਗੁਜਰਾਂ, ਮਲਕੀਤ ਸਿੰਘ ਖੇੜੀ ਗੁਜਰਾਂ, ਕਮਰਪਾਲ ਦਫ਼ਰਪੁਰ , ਸਰਬਜੀਤ ਸਿੰਘ ਅਮਰਜੀਤ ਸਿੰਘ, ਤੇਜਿੰਦਰ ਸਿੰਘ, ਸੰਤੋਸ਼ ਕੁਮਾਰ , ਡਾਕਟਰ ਗਿਆਨ ਚੰਦ ਸ਼ਰਮਾ, ਹਕੀਕਤ ਸਿੰਘ, ਅਵਤਾਰ ਸਿੰਘ, ਬਹਾਦਰ ਸਿੰਘ, ਅਸ਼ਵਨੀ ਸ਼ਰਮਾ, ਬਿਲਾਸਾ ਦੱਪਰ, ਸਾਹਿਲ ਮੁਬਾਰਕਪੁਰ, ਦੀਪ ਚੰਦ ਸੰਗੌਲੀ, ਦਵਿੰਦਰ ਕੁਮਾਰ ,ਬਿੰਸਲ, ਗੁਰਪ੍ਰੀਤ ਸਿੰਘ, ਤਲਵੀਰ ਸਿੰਘ , ਨਰੇਸ਼ ਕੁਮਾਰ, ਸ਼ਿਵ ਕੁਮਾਰ, ਦਰਬਾਰਾ ਸਿੰਘ, ਜਗਤਾਰ ਸਿੰਘ , ਡਾਕਟਰ ਜਸਵੰਤ ਸਿੰਘ, ਧਰਮ ਸਿੰਘ, ਸੋਨੂ ਲਾਲੜੂ ਤੇ ਤਰਸੇਮ ਸਿੰਘ ਨੇ ਆਪਣੇ ਵਿਚਾਰ ਰੱਖੇ।
- Download Babushahi App
-
-