ਪੰਜਾਬੀ ਗਾਇਕ ਨਸ਼ੇ ਸਮੇਤ ਕਾਬੂ
ਰਵਿੰਦਰ ਸਿੰਘ
ਖੰਨਾ 25 ਮਈ 2026
ਪੁਲਿਸ ਜ਼ਿਲਾ ਖੰਨਾ ਦੀ ਦੋਰਾਹਾ ਦੀ ਪੁਲਿਸ ਨੇ ਪੰਜ ਕਿਲੋ 100 ਗ੍ਰਾਮ ਹੈਰੋਇਨ ਸਮੇਤ ਇੱਕ ਪੰਜਾਬੀ ਗਾਇਕ ਹਰਵੀਰ ਸੋਹਲ ਨੂੰ ਕੀਤਾ ਕਾਬੂ। ਮੁਲਜ਼ਮ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਪੁਲਿਸ ਜਾਂਚ ਕਰ ਰਹੀ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਦੋਰਾਹਾ ਪੁਲਿਸ ਨੇ ਇੱਕ ਮੁਕਦਮਾ ਨੰਬਰ 48, 7-3-26 ਨੂੰ ਧਾਰਾ 21- 61- 85 ਐਨਡੀਪੀ ਐਸ ਐਕਟ ਅਤੇ 25- 54- 59 ਆਰਮਜ ਐਕਟ ਵਾਧਾ ਜੁਰਮ 27 ਏਐਨਡੀਪੀਐਸ ਐਕਟ ਅਤੇ 29 ਐਨਡੀਪੀਐਸ ਐਕਟ ਦੋਰਾਹਾ ਵਿਖੇ ਦਰਜ ਹੋਇਆ ਸੀ। ਉਸ ਦੇ ਆਧਾਰ ਤੇ ਪੁਲਿਸ ਨੇ ਇੱਕ ਆਰੋਪੀ ਜਿਸ ਦੀ ਪਹਿਚਾਣ ਹਰਬੀਰ ਸਿੰਘ @ ਹਰਬੀਰ ਸੋਹਲ
ਪੁੱਤਰ ਰਣਜੀਤ ਸਿੰਘ ਵਾਸੀ ਭਿੱਖੀ ਔਲਖ ਥਾਣਾ ਜਿਲਾ ਅੰਮ੍ਰਿਤਸਰ ਦਿਹਾਤੀ ਹੋਈ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ
ਨਾਲ ਹੀ 7-3-2026 ਨੂੰ ਥਾਣਾ ਦੋਰਾਹਾ ਦੇ ਐਸਐਚ ਓ ਆਕਾਸ਼ ਦੱਤ ਨੇ ਅਕਸ਼ੇ ਕੁਮਾਰ ਪੁੱਤਰ ਸੁਰਿੰਦਰ ਸਿੰਘ ਵਾਸੀ ਸ਼ਿਮਲਾਪੁਰੀ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਦੇ ਕੋਲੋਂ 570 ਗ੍ਰਾਮ ਹੈਰੋਇਨ 10 ਗ੍ਰਾਮ ਆਈਸ drug 30 ਜਿੰਦਾ ਰਾਉਂਦ ਅਤੇ ਭਾਰਤੀ ਕਰੰਸੀ 10750 ਰੁਪਏ ਅਤੇ ਇੱਕ ਕਾਰ ਗੱਡੀ ਬਰਾਮਦ ਕੀਤੀ ਸੀ। ਉਹਨਾਂ ਦੀ ਨਿਸ਼ਾਨਦੇਹੀ ਤੇ ਇਸ ਆਰੋਪੀ ਨੂੰ ਗ੍ਰਿਫਤਾਰ ਕੀਤਾ ਹੈ।
- Download Babushahi App
-
-