ਵਿਸਾਲੀਆ ਸੀਨੀਅਰ ਗੇਮਜ਼ 2026 ਵਿੱਚ ਪੰਜਾਬੀ ਖਿਡਾਰੀਆਂ ਦਾ ਦਬਦਬਾ, ਕੁੱਲ 30 ਤਗਮੇ ਜਿੱਤੇ
ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੇਫੋਰਨੀਆ)
ਫਰਿਜਨੋ ਵੱਸਦੇ ਪੰਜਾਬੀ ਸੀਨੀਅਰ ਖਿਡਾਰੀ ਅਕਸਰ ਸੀਨੀਅਰ ਖੇਡਾਂ ਵਿੱਚ ਹਿੱਸਾ ਲੈਕੇ ਪੰਜਾਬੀਅਤ ਦਾ ਨਾਮ ਚਮਕਾਉਂਦੇ ਰਹਿੰਦੇ ਨੇ। ਇਸੇ ਕੜੀ ਤਹਿਤ ਫਰਿਜਨੋ ਦੇ ਲਾਗਲੇ ਸ਼ਹਿਰ ਵਾਈਸਾਲੀਆ ਵਿਖੇ ਵਾਈਸਾਲੀਆ ਸੀਨੀਅਰ ਖੇਡਾਂ 2026 ਸਥਾਨਕ ਮਾਊਂਟ ਵਿਟਨੀ ਹਾਈ ਸਕੂਲ ਦੇ ਸਟੇਡੀਅਮ ਵਿਖੇ ਕਰਵਾਈਆਂ ਗਈਆਂ । ਇਹ ਮੁਕਾਬਲੇ City of Visalia Parks and Recreation ਵੱਲੋਂ ਆਯੋਜਿਤ ਕੀਤੇ ਗਏ।
ਸੈਂਟਰਲ ਵੈਲੀ ਦੇ ਸ਼ਹਿਰ ਮੈਨਟੀਕਾ ਅਤੇ ਫਰਿਜਨੋ ਇਲਾਕੇ ਤੋਂ ਗਏ 12 ਮੈਂਬਰੀ ਪੰਜਾਬੀ ਸੀਨੀਅਰ ਐਥਲੀਟ ਟੀਮ ਨੇ ਆਪਣੇ-ਆਪਣੇ ਉਮਰ ਵਰਗਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 30 ਤਗਮੇ ਜਿੱਤੇ। ਟੀਮ ਨੇ 12 ਸੋਨੇ, 7 ਚਾਂਦੀ ਅਤੇ 11 ਕਾਂਸੀ ਦੇ ਤਗਮੇ ਆਪਣੇ ਨਾਮ ਕੀਤੇ। ਇਸ ਮੁਕਾਬਲੇ ਵਿੱਚ ਕੈਲੀਫੋਰਨੀਆ ਤੋਂ ਕਰੀਬ 60 ਮਰਦ ਅਤੇ ਮਹਿਲਾ ਖਿਡਾਰੀਆਂ ਨੇ ਭਾਗ ਲਿਆ।
ਪ੍ਰਮੁੱਖ ਨਤੀਜੇ:
• ਗੁਰਬਖ਼ਸ਼ ਸਿੱਧੂ – ਸ਼ਾਟਪੁੱਟ ਅਤੇ ਡਿਸਕਸ ਥ੍ਰੋ ਵਿੱਚ 2 ਸੋਨੇ
• ਸੁਖਨੈਨ ਸਿੰਘ – ਲਾਂਗ ਜੰਪ ਵਿੱਚ ਕਾਂਸੀ, ਟ੍ਰਿਪਲ ਜੰਪ ਵਿੱਚ ਚਾਂਦੀ
• ਕਮਲਜੀਤ ਸਿੰਘ ਬੇਨੀਪਾਲ – 400 ਮੀਟਰ ਅਤੇ 800 ਮੀਟਰ ਵਿੱਚ ਕਾਂਸੀ
• ਸੁਖਦੇਵ ਸਿੰਘ ਸਿੱਧੂ – ਸ਼ਾਟਪੁੱਟ ਵਿੱਚ ਚਾਂਦੀ, ਡਿਸਕਸ ਵਿੱਚ ਕਾਂਸੀ
• ਹਰਬੀਰ ਸਿੰਘ ਅਥਵਾਲ – ਸ਼ਾਟਪੁੱਟ, ਡਿਸਕਸ ਅਤੇ ਹਾਈ ਜੰਪ ਵਿੱਚ 3 ਸੋਨੇ
• ਚਰਨ ਸਿੰਘ ਗਿੱਲ – ਸ਼ਾਟਪੁੱਟ ਅਤੇ ਡਿਸਕਸ ਵਿੱਚ 2 ਚਾਂਦੀ
• ਅਮਰੀਕ ਸਿੰਘ ਟੁੰਬਰ – 100 ਮੀਟਰ ਵਿੱਚ ਕਾਂਸੀ
• ਰਾਜ ਬਰਾੜ – ਸ਼ਾਟਪੁੱਟ ਅਤੇ ਡਿਸਕਸ ਵਿੱਚ 2 ਸੋਨੇ
• ਸਾਹਿਬ ਸਿੰਘ ਮੱਲ੍ਹੀ – 1600 ਮੀਟਰ ਰੇਸ ਵਾਕ ਵਿੱਚ ਚਾਂਦੀ
• ਰੂਬੀ ਧਾਲੀਵਾਲ – ਹਾਈ ਜੰਪ, ਸ਼ਾਟਪੁੱਟ ਅਤੇ ਡਿਸਕਸ ਵਿੱਚ 3 ਸੋਨੇ
• ਬੇਅੰਤ ਸੰਧੂ – 100 ਮੀਟਰ, 200 ਮੀਟਰ, ਸ਼ਾਟਪੁੱਟ ਅਤੇ ਡਿਸਕਸ ਵਿੱਚ 4 ਕਾਂਸੀ
• ਦਰਸ਼ਨ ਸਿੰਘ (ਮੰਟੇਕਾ) – 400 ਮੀਟਰ ਅਤੇ 800 ਮੀਟਰ ਵਿੱਚ ਚਾਂਦੀ, 1600 ਮੀਟਰ ਵਿੱਚ ਸੋਨਾ
ਰੀਲੇਅ ਦੌੜ ਵਿੱਚ ਵੀ ਜਿੱਤ
ਦਿਨ ਦੇ ਆਖ਼ਰੀ ਮੁਕਾਬਲੇ 4x100 ਮੀਟਰ ਰੀਲੇ ਦੌੜ ਵਿੱਚ ਕਮਲਜੀਤ ਸਿੰਘ ਬੇਨੀਪਾਲ, ਰੂਬੀ ਧਾਲੀਵਾਲ, ਦਰਸ਼ਨ ਸਿੰਘ ਅਤੇ ਅਮਰੀਕ ਸਿੰਘ ਤੂੰਮਰ ਦੀ ਟੀਮ ਨੇ ਸੋਨੇ ਦਾ ਤਗਮਾ ਜਿੱਤ ਕੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ।
ਪੰਜਾਬੀ ਖਿਡਾਰੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਸਾਰੇ ਭਾਈਚਾਰੇ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
Click to Follow Babushahi Facebook page →