ਬ੍ਰਿੰਦਾਵਨ ਹਾਦਸਾ: ਯਮੁਨਾ 'ਚ ਕਿਸ਼ਤੀ ਡੁੱਬਣ ਕਾਰਨ ਮਾਰੇ ਗਏ ਜਗਰਾਉਂ ਦੇ ਸ਼ਰਧਾਲੂਆਂ ਦੀ ਸੂਚੀ ਜਾਰੀ
ਦੀਪਕ ਜੈਨ
ਜਗਰਾਓ 10 ਅਪ੍ਰੈਲ 2026- ਮਥੁਰਾ ਦੇ ਬ੍ਰਿੰਦਾਵਨ ਵਿੱਚ ਕੇਸ਼ੀ ਘਾਟ 'ਤੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ । ਯਮੁਨਾ ਨਦੀ ਵਿੱਚ ਸ਼ਰਧਾਲੂਆਂ ਨਾਲ ਭਰਿਆ ਇੱਕ ਸਟੀਮਰ ਪਾਂਟੂਨ ਪੁਲ ਨਾਲ ਟਕਰਾ ਕੇ ਪਲਟ ਗਿਆ, ਜਿਸ ਵਿੱਚ ਸਵਾਰ 10 ਸ਼ਰਧਾਲੂਆਂ ਦੀ ਮੌਤ ਹੋ ਗਈ । ਇਹ ਸਾਰੇ ਸ਼ਰਧਾਲੂ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਸਨ ਅਤੇ ਬ੍ਰਿੰਦਾਵਨ ਵਿੱਚ ਦਰਸ਼ਨ-ਪੂਜਾ ਕਰਨ ਲਈ ਪਹੁੰਚੇ ਹੋਏ ਸਨ । ਇਸ ਦੁਖਦਾਈ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਪਛਾਣ ਹੋ ਗਈ ਹੈ।
ਹਾਦਸੇ ਵਿੱਚ ਜਾਨ ਗੁਆਉਣ ਵਾਲੇ ਸ਼ਰਧਾਲੂਆਂ ਦੀ ਸੂਚੀ
ਕਵਿਤਾ ਬਹਿਲ ਪਤਨੀ ਵਿਜੇ ਕੁਮਾਰ, ਵਾਸੀ ਜਗਰਾਉਂ, ਗੀਤਾ ਕਲੋਨੀ, ਲੁਧਿਆਣਾ
ਮਧੁਰ ਬਹਿਲ ਪੁੱਤਰ ਵਿਜੇ ਕੁਮਾਰ, ਵਾਸੀ ਜਗਰਾਉਂ, ਗੀਤਾ ਕਲੋਨੀ, ਲੁਧਿਆਣਾ
ਪ੍ਰਿੰਸੀ ਪੁੱਤਰੀ ਚਰਨਜੀਤ, ਜਗਰਾਉਂ, ਲੁਧਿਆਣਾ
ਚਰਨਜੀਤ ਵਾਸੀ ਜਗਰਾਉਂ, ਲੁਧਿਆਣਾ
ਮੀਨੂੰ ਵਾਸੀ ਫੇਜ਼-2 ਦੁੱਗਰੀ, ਲੁਧਿਆਣਾ
ਰਾਕੇਸ਼ ਗੁਲਾਟੀ ਵਾਸੀ ਫੇਜ਼-2 ਦੁੱਗਰੀ, ਲੁਧਿਆਣਾ
ਅੰਜੂ ਗੁਲਾਟੀ ਪਤਨੀ ਰਾਕੇਸ਼ ਗੁਲਾਟੀ, ਵਾਸੀ ਫੇਜ਼-2 ਦੁੱਗਰੀ, ਲੁਧਿਆਣਾ
ਆਸ਼ਾ ਰਾਣੀ ਪਤਨੀ ਅਰਜੁਨ ਦਾਸ ਮੀਨਾ, ਵਾਸੀ ਹਿਸਾਰ
ਈਸ਼ਾਨ ਕਟਾਰੀਆ
ਕਰੋਰੀ

ਡੀਆਈਜੀ ਆਗਰਾ ਅਨੁਸਾਰ ਇਹ ਹਾਦਸਾ ਦੁਪਹਿਰ ਸਵਾ 3 ਵਜੇ ਕੇਸ਼ੀ ਘਾਟ 'ਤੇ ਹੋਇਆ । ਸਟੀਮਰ ਵਿੱਚ ਲਗਭਗ 25 ਤੋਂ 27 ਲੋਕ ਸਵਾਰ ਸਨ । ਹਾਦਸੇ ਤੋਂ ਤੁਰੰਤ ਬਾਅਦ ਰਾਹਤ ਕਾਰਜ ਸ਼ੁਰੂ ਕੀਤੇ ਗਏ ਅਤੇ ਹੁਣ ਤੱਕ 14 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ । NDRF ਅਤੇ SDRF ਦੀਆਂ ਟੀਮਾਂ ਵੀ ਮੌਕੇ 'ਤੇ ਪਹੁੰਚ ਕੇ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ ।
- Download Babushahi App
-
-