ਕ੍ਰਿਸ਼ੀ ਵਿਗਆਨ ਕੇਂਦਰ ਗੁਰਦਾਸਪੁਰ ਵਿਖੇ ਮੱਧੂ ਮੱਖੀ ਪਾਲਣ ਸੰਬੰਧੀ ਸਿਖਲਾਈ ਕੋਰਸ
ਰੋਹਿਤ ਗੁਪਤਾ
ਗੁਰਦਾਸਪੁਰ 13 ਮਾਰਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਆਨ ਕੇਂਦਰ, ਗੁਰਦਾਸਪੁਰ ਵਲੋਂ ਪੰਜ ਦਿਨਾਂ 9 ਤੋਂ 13 ਮਾਰਚ ਤੱਕ ਮੱਧੂ ਮੱਖੀ ਪਾਲਣ ਸੰਬੰਧੀ ਸਿਖਲਾਈ ਕੋਰਸ ਲਗਾਇਆ ਗਿਆ, ਜਿਸ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ 10 ਸਿਖਿਆਰਥੀਆਂ ਨੇ ਸਿਖਲਾਈ ਹਾਸਿਲ ਕੀਤੀ।
ਇਸ ਮੌਕੇ ਡਾ. ਸਰਬਜੀਤ ਸਿੰਘ ਔਲਖ, ਸਹਿਯੋਗੀ ਨਿਰਦੇਸ਼ਕ ਸਿਖਲਾਈ ਨੇ ਕਿਹਾ ਕਿ ਕਿਸਾਨਾਂ ਨੂੰ ਕਿਸਾਨੀ ਦੇ ਨਾਲ-ਨਾਲ ਸਹਾਇਕ ਧੰਦਾ ਕਰਨਾ ਵੀ ਬਹੁਤ ਜ਼ਰੂਰੀ ਹੋ ਗਿਆ ਹੈ ਸੋ ਇਸ ਕਰਕੇ ਕਿਸਾਨ ਵੀਰ ਕ੍ਰਿਸ਼ੀ ਵਿਗਆਨ ਕੇਂਦਰ ਵਲੌ ਸਮੇਂ-ਸਮੇਂ ਤੇ ਲਗਾਏ ਜਾ ਰਹੇ ਵੱਖ-ਵੱਖ ਕਿੱਤਿਆ (ਬੱਕਰੀ ਪਾਲਣ, ਸੂਰ ਪਾਲਣ, ਡੇਅਰੀ ਪਾਲਣ, ਖੁੰਬਾਂ ਦੀ ਕਾਸ਼ਤ ਆਦਿ)
ਸੰਬੰਧੀ ਸਿਖਲਾਈ ਕੋਰਸਾਂ ਰਾਹੀ ਟ੍ਰੇਨਿੰਗ ਹਾਸਿਲ ਕਰ ਸਕਦੇ ਹਨ।
ਡਾ. ਰਾਜਵਿੰਦਰ ਕੌਰ, ਸਹਾਇਕ ਪ੍ਰੋਫੈਸਰ, ਪੌਦ ਸੁਰੱਖਿਆ ਨੇ ਸਿਖਿਆਰਥੀਆਂ ਨੂੰ ਮੱਧੂ ਮੱਖੀ ਦੀ ਸਰੀਰਕ ਬਣਤਰ, ਵੱਖ-ਵੱਖ ਜਾਤਾਂ, ਮੌਸਮੀ ਸਾਂਭ ਸੰਭਾਲ, ਦੁਸ਼ਮਣ ਕੀੜੇ ਤੇ ਬਿਮਾਰੀਆ ਦੀ ਰੋਕਥਾਮ ਅਤੇ ਸ਼ਹਿਦ ਕੱਢਣ ਆਦਿ ਬਾਰੇ ਲਿਖਤੀ ਅਤੇ ਪ੍ਰਯੋਗੀ ਜਾਣਕਾਰੀ ਦਿੱਤੀ।
ਇਸ ਮੌਕੇ ਡਾ. ਨਰਿੰਦਰਦੀਪ ਸਿੰਘ, ਪਸਾਰ ਮਾਹਿਰ ਨੇ ਸਿਖਆਰਥੀਆਂ ਨੂੰ ਮੱਧੂ ਮੱਖੀ ਪਾਲਣ ਦੀ ਆਰਥਿਕ ਵਿਿਵਸਥਾ ਬਾਰੇ ਜਾਣਕਾਰੀ ਦਿੱਤੀ।ਇਸ ਪ੍ਰੋਗਰਾਮ ਅਧੀਨ ਸਿਖਆਰਥੀਆਂ ਨੂੰ ਜ਼ਿਲੇ ਦੇ ਉਘੇ ਅਤੇ ਸਫਲ ਮੱਧੂ ਮੱਖੀ ਪਾਲਕ, ਸ. ਰਣਜੀਤ ਸਿੰਘ ਵਾਸੀ ਪਿੰਡ ਠੱਕਰ ਸੰਧੂ ਦੇ ਫਾਰਮ ਦਾ ਦੌਰਾ ਵੀ ਕਰਾਇਆ ਗਿਆ।
ਸਿਖਲਾਈ ਕੋਰਸ ਦੌਰਾਨ ਸ. ਨਵਤੇਜ ਸਿੰਘ, ਸੀ. ਐਫ. ੳ. (ਮਾਰਕਫੈੱਡ) ਨੇ ਮਾਰਕਫੈੱਡ ਵਲੋਂ ਮੱਧੂ ਮੱਖੀ ਪਾਲਕਾਂ ਤੌ ਸ਼ਹਿਦ ਦੀ ਖ੍ਰੀਦ ਬਾਰੇ ਵਿਸਥਾਰ ਚ’ ਜਾਣਕਾਰੀ ਦਿੱਤੀ।ਇਸ ਮੌਕੇ ਗੁਰਦਾਸਪੁਰ ਜ਼ਿਲ੍ਹੇ ਦੇ ਅਗਾਂਹਵਧੂ ਮੱਧੂ ਮੱਖੀ ਪਾਲਕ ਸ. ਗੁਰਦਿਆਲ ਸਿੰਘ ਨੇ ਸਿਖਆਰਥੀਆਂ ਨੂੰ ਮੱਧੂ ਮੱਖੀ ਪਾਲਣ ਲਈ ਉਤਸ਼ਾਹਿਤ ਕੀਤਾ ਅਤੇ ਇਸ ਸੰਬੰਧ ਵਿੱਚ ਕੁਝ ਤਕਨੀਕੀ ਨੁਕਤੇ ਵੀ ਸਾਂਝੇ ਕੀਤੇ ।
ਇਸ ਮੌਕੇ ਜਾਵੇਦ, ਮੇਨੈਜਰ (ਪੰਜਾਬ ਨੈਸ਼ਨਲ ਬੈਂਕ) ਨੇ ਸਿਿਖਆਰਥੀਆਂ ਨੂੰ ਮੱਧੂ ਮੱਖੀ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਬੈਂਕ ਵਲੌ ਦਿੱਤੇ ਜਾ ਰਹੇ ਲੋਨ ਬਾਰੇ ਜਾਣਕਾਰੀ ਦਿੱਤੀ।
Click to Follow Babushahi Facebook page →