ਸ਼੍ਰੀ ਗੁਰੂ ਗੋਬਿੰਦ ਸਿਘ ਜੀ ਦੇ 359ਵੇਂ ਪ੍ਰਕਾਸ਼ ਉਤਸ਼ਵ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ 7 ਜਨਵਰੀ ਨੂੰ
ਰੋਹਿਤ ਗੁਪਤਾ
ਬਟਾਲਾ, 31 ਦਸੰਬਰ ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮਹਾਨ ਸਲਾਨਾ ਧਾਰਮਿਕ ਸਮਾਗਮ 7 ਜਨਵਰੀ 2026 ਦਿਨ ਬੁੱਧਵਾਰ ਨੂੰ ਗੁਰਦੁਆਰਾਂ ਸਰਬ ਧਰਮ ਪ੍ਰਕਾਸ਼ ਮੰਝਪੁਰ, ਮੁਕੇਰੀਆ ਵਿਖੇ ਸੰਤ ਹਰਜਿੰਦਰ ਸਿੰਘ ਜੀ ਮੰਝਪੁਰ ਵਾਲਿਆ ਦੀ ਦੇਖ ਰੇਖ ਹੇਠ ਕਰਵਾਇਆਂ ਜਾ ਰਿਹਾ ਹੈ।
ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਨ ਸਲਾਨਾ ਧਾਰਮਿਕ ਸਮਾਗਮ ਵਿਚ ਸੰਤ ਹਰਜਿੰਦਰ ਸਿਘ ਜੀ ਅਤੇ ਹੋਰ ਸੰਤ ਮਹਾਂਪੁਰਖ ਸਬਦ ਕੀਰਤਨ ਅਤੇ ਕਥਾ ਰਾਹੀ ਸੰਗਤਾ ਨੂੰ ਗੁਰ ਸ਼ਬਦ ਨਾਲ ਜੋੜਨਗੇ।
ਉਨ੍ਹਾਂ ਸਮੂਹ ਸੰਗਤਾ ਨੂੰ ਬੇਨਤੀ ਕੀਤੀ ਕਿ ਇਸ ਮਹਾਨ ਸਮਾਗਮ ਵਿਚ ਸ਼ਾਮਿਲ ਹੋ ਕੇ ਗੁਰੂ ਜਸ ਸਰਵਣ ਕਰੋ। ਕੀਰਤਨ ਦਰਬਾਰ ਸਵੇਰੇ- 10 ਵਜੇ ਤੋਂ 01 ਵਜੇ ਤੱਕ, ਗੁਰਦੁਆਰਾ ਸਰਬ ਧਰਮ ਪ੍ਰਕਾਸ਼ ਨਗਰ ਮੰਝਪੁਰ, ਮੁਕੇਰੀਆਂ ਜਿਲਾ ਹੁਸ਼ਿਆਰਪੁਰ ਵਿਖੇ ਕਰਵਾਇਆ ਜਾਵੇਗਾ। ਇਹ ਅਸਥਾਨ ਭੰਗਾਲੇ ਤੋ 2 ਕਿਲੋਮੀਟਰ ਦੀ ਦੂਰੀ 'ਤੇ ਲਹਿੰਦੇ ਪਾਸ ਵੱਲ ਸਥਿੱਤ ਹੈ