ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਲਈ ਪੋਲਿੰਗ ਪਾਰਟੀਆਂ ਦੀ ਦੂਜੀ ਰਿਹਰਸਲ ਅੱਜ 11 ਦਸੰਬਰ ਨੂੰ ਹੋਵੇਗੀ
ਰੋਹਿਤ ਗੁਪਤਾ
ਬਟਾਲਾ, 10 ਦਸੰਬਰ
ਜ਼ਿਲ੍ਹੇ ਵਿੱਚ ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਪੋਲਿੰਗ ਪਾਰਟੀਆਂ ਦੀ ਦੂਸਰੀ ਰਿਹਰਸਲ ਕੱਲ 11 ਦਸੰਬਰ ਨੂੰ ਕਰਵਾਈ ਜਾਵੇਗੀ। ਇਹ ਜਾਣਕਾਰੀ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਪ੍ਰੀਤ ਸਿੰਘ ਗਿੱਲ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਬਲਾਕ ਦੀਨਾਨਗਰ ਦੀ ਰਿਹਰਸਲ ਸੈਂਟਰ ਸ. ਬੇਅੰਤ ਸਿੰਘ ਸਟੇਟ ਯੁਨੀਵਰਸਿਟੀ ਗੁਰਦਾਸਪੁਰ ਵਿਖੇ,
ਬਲਾਕ ਦੋਰਾਂਗਲਾ ਦੀ ਰਿਹਰਸਲ ਸੈਂਟਰ ਸ. ਬੇਅੰਤ ਸਿੰਘ ਸਟੇਟ ਯੁਨੀਵਰਸਿਟੀ, ਗੁਰਦਾਸਪੁਰ ਵਿਖੇ, ਬਲਾਕ ਗੁਰਦਾਸਪੁਰ ਦੀ ਰਿਹਰਸਲ ਸੈਂਟਰ ਸਕੂਲ ਆਫ ਐਮੀਨੈਂਸ , ਗੁਰਦਾਸਪੁਰ/ਮੈਰੀਟੋਰੀਅਸ ਸਕੂਲ ਗੁਰਦਾਸਪੁਰ (ਲੜਕਿਆਂ ਦਾ ਹੋਸਟਲ) ਗੁਰਦਾਸਪੁਰ ਵਿਖੇ, ਬਲਾਕ ਧਾਰੀਵਾਲ ਦੀ ਰਿਹਰਸਲ ਸੈਂਟਰ, ਹਿੰਦੂ ਪੁੱਤਰੀ ਕਾਲਜ ਧਾਰੀਵਾਲ ਵਿਖੇ, ਬਲਾਕ ਕਾਹਨੂੰਵਾਨ ਦੀ ਰਿਹਰਸਲ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਕਾਹਨੂੰਵਾਨ ਵਿਖੇ,
ਬਲਾਕ ਬਟਾਲਾ ਦੀ ਰਿਹਰਸਲ ਸੈਂਟਰ, ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿਖੇ ਬਲਾਕ ਕਾਦੀਆਂ ਦੀ ਰਿਹਰਸਲ ਸੈਂਟਰ ਡੀ.ਏ.ਵੀ ਸ.ਸ.ਸ. ਕਾਦੀਆ ਵਿਖੇ, ਬਲਾਕ ਸ੍ਰੀ ਹਰਗੋਬਿੰਦਪੁਰ ਦਾ ਰਿਹਰਸਲ ਸੈਂਟਰ ਬਾਬਾ ਨਾਮਦੇਵ (ਯੂਨੀਵਰਸਿਟੀ) ਕਾਲਜ ਕਿਸ਼ਨਕੋਟ (ਘੁਮਾਣ) ਵਿਖੇ, ਬਲਾਕ ਫਤਿਹਗੜ੍ਹ ਚੂੜੀਆਂ ਦੀ ਰਿਹਰਸਲ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆਂ) ਫਤਿਹਗੜ੍ਹ ਚੂੜੀਆਂ ਵਿਖੇ, ਬਲਾਕ ਡੇਰਾ ਬਾਬਾ ਨਾਨਕ ਦੀ ਰਿਹਰਸਲ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆਂ) ਡੇਰਾ ਬਾਬਾ ਨਾਨਕ ਵਿਖੇ ਅਤੇ ਬਲਾਕ ਕਲਾਨੋਰ ਦੀ ਰਿਹਰਸਲ ਸੈਂਟਰ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕਲਾਨੌਰ ਵਿਖੇ ਹੋਵੇਗੀ।
ਉਨ੍ਹਾਂ ਨੇ ਕਿਹਾ ਡਿਪਟੀ ਕਮਿਸ਼ਨਰ- ਕਮ-ਜਿਲਾ ਚੋਣ ਅਫਸਰ ਗੁਰਦਾਸਪੁਰ ਦੀ ਅਗਵਾਈ ਹੇਠ ਇਨਾਂ ਚੋਣਾਂ ਨੂੰ ਪਾਰਦਰਸ਼ੀ, ਅਮਨ ਕਾਨੂੰਨ ਤੇ ਨਿਰਪੱਖ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾਵੇਗਾ।