ਮਾਲੇਰਕੋਟਲਾ ਤੋਂ ਸ਼ੁਰੂ ਹੋਏ ਪੰਜਾਬੀਆਂ ਦਾ ਆਪਣਾ ਬ੍ਰਾਂਡ ਬਣ ਚੁੱਕੇ ਸਿਆਮਾ ਅਤਰਜ਼ ਦੀ ਚਰਚਾ ਹੁਣ ਆਸਟ੍ਰੇਲੀਆ ਦੀ ਸਦਨ ਵਿੱਚ ਵੀ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ, ਵਿੱਚ ਸਿੱਖ ਭਾਈਚਾਰੇ ਦੇ ਪ੍ਰਤੀਨਿਧੀ ਵੱਲੋਂ ਸਿਆਮਾ ਅਤਰਜ਼ ਦੀਆਂ ਖੁਸ਼ਬੂਆਂ ਕੀਤੀਆਂ ਸਾਂਸਦਾ ਨੂੰ ਭੇਟ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 7 ਦਸੰਬਰ 2025 ਖੁਸ਼ਬੂਆਂ ਦੀ ਦੁਨੀਆਂ ਵਿੱਚ ਹਾਂਅ ਦੇ ਨਾਅਰੇ ਦੀ ਧਰਤੀ ਤੋਂ ਸ਼ੁਰੂ ਹੋਏ ਪੰਜਾਬੀਆਂ ਦਾ ਆਪਣਾ ਬ੍ਰਾਂਡ ਬਣ ਚੁੱਕੇ ਸਿਆਮਾ ਅਤਰਜ ਦੀ ਚਰਚਾ ਹੁਣ ਆਸਟਰੇਲੀਆ ਦੀ ਸਦਨ ਵਿੱਚ ਵੀ ਹੋਨਾਂ ਸ਼ੁਰੂ ਹੋ ਗਈ ਹੈ। ਬੀਤੇ ਦਿਨ ਆਸਟਰੇਲੀਆ ਸਦਨ ਦੇ ਸੰਸਦ ਭਵਨ 'ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ, ਵਿੱਚ ਸਿੱਖ ਭਾਈਚਾਰੇ ਦੇ ਪ੍ਰਤੀਨਿਧੀ ਦੇ ਤੌਰ ਤੇ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪਰਮਿੰਦਰ ਸਿੰਘ ਅਹਿਮਦਗੜ ਨੇ ਸ਼ਿਰਕਤ ਕੀਤੀ ਜਿੱਥੇ ਉਹਨਾਂ ਵੱਲੋਂ ਲਗਾਈ ਇਤਿਹਾਸਕ ਪ੍ਰਦਰਸ਼ਨੀ ਦੌਰਾਨ, ਉਹਨਾਂ ਨੇ ਉਹਨਾਂ ਦੀ ਪ੍ਰਦਰਸ਼ਨੀ ਵਿੱਚ ਵਿਸ਼ੇਸ਼ ਤੌਰ ਤੇ ਆਏ ਸਾਂਸਦਾਂ ਨੂੰ ਉਨ੍ਹਾਂ ਵੱਲੋਂ ਪੇਸ਼ ਪੰਜਾਬੀਆਂ ਦੇ ਆਪਣੇ ਖੁਸ਼ਬੂਆਂ ਦੇ ਬਰਾਂਡ ਸਿਆਮਾ ਆਤਰ ਦੇ ਗਿਫਟ ਪੈਕ ਜਿਉਂ ਹੀ ਉਹਨਾਂ ਨੂੰ ਉਹਨਾਂ ਨੇ ਪੇਸ਼ ਕੀਤੇ ਤਾਂ ਆਸਟ੍ਰੇਲੀਆ ਦੇ ਸਾਂਸਦਾਂ ਨੇ ਇਸ ਨੂੰ ਖੂਬ ਸੁਲਾਹਿਆ ਅਤੇ ਇਹਨਾਂ ਇਸ ਮੌਕੇ ਸਿਆਮਾ ਅਤਰ ਦੀਆਂ ਖੁਸ਼ਬੂਆਂ ਨੂੰ ਪਸੰਦ ਕਰਦਿਆਂ ਇਸ ਮੌਕੇ ਨੂੰ ਗਨੀਮਤ ਦੱਸਿਆ ਜਦੋਂ ਉਹਨਾਂ ਨੂੰ ਲਗਾਈ ਗਈ ਇਸ ਪ੍ਰਦਰਸ਼ਨ ਦੇ ਦੌਰਾਨ ਸਿਆਮਾ ਅਤਰਜ਼ ਦੇ ਗਿਫਟ ਪੈਕ ਭੇਂਟ ਕੀਤੇ ਗਏ। ਸੰਸਦਾਂ ਨੇ ਇਸ ਲਈ ਸਿੱਖ ਪ੍ਰਤੀਨਿਧੀ ਸ੍ਰੀ ਪਰਮਿੰਦਰ ਸਿੰਘ ਰਾਂਹੀ ਸਿਆਮਾ ਅਤਰਜ਼ ਅਤੇ ਇਸਦੇ ਐਮ.ਡੀ ਮੁਹੰਮਦ ਮੁਸਲਿਮ ਸਿਆਮਾ ਦਾ ਇਸ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।