ਅਨੂ ਗੰਡੋਤਰਾ ਨੇ ਡੀਆਈਜੀ ਨਾਨਕ ਸਿੰਘ ਨਾਲ ਕੀਤੀ ਮੁਲਾਕਾਤ
ਰੋਹਿਤ ਗੁਪਤਾ
ਗੁਰਦਾਸਪੁਰ 7 ਅਗਸਤ
ਸ਼੍ਰੀ ਸਨਾਤਨ ਚੇਤਨਾ ਮੰਚ ਦੇ ਪ੍ਰਧਾਨ ਅਨੂ ਗੰਡੋਤਰਾ ਨੇ ਅੰਮ੍ਰਿਤਸਰ ਵਿਖੇ ਡੀਆਈਜੀ ਨਾਨਕ ਸਿੰਘ ਨਾਲ ਮੁਲਾਕਾਤ ਕਰ ਵਿਚਾਰ ਵਟਾਂਦਰਾ ਕੀਤਾ। ਦੱਸ ਦਈਏ ਕਿ ਆਈਪੀਐਸ ਨਾਨਕ ਸਿੰਘ ਨੇ ਕੁਝ ਸਮਾਂ ਪਹਿਲਾਂ ਹੀ ਡੀਆਈਜੀ ਬਾਰਡਰ ਰੇਂਜ ਦਾ ਅਹੁਦਾ ਸੰਭਾਲਿਆ ਹੈ। ਉਹ ਬਤੋਰ ਐਸਐਸਪੀ ਗੁਰਦਾਸਪੁਰ ਵਿਖੇ ਵੀ ਤੈਨਾਤ ਰਹੇ ਹਨ ।
ਸ੍ਰੀ ਸਨਾਤਨ ਚੇਤਨਾ ਮੰਚ ਦੇ ਪ੍ਰਧਾਨ ਅਨੁ ਗੰਡੋਤਰਾ ਨੇ ਜੇ ਆਈ ਜੀ ਨਾਨਕ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਦੱਸਿਆ ਕਿ ਨਾਨਕ ਸਿੰਘ ਇਕ ਇਮਾਨਦਾਰ ਅਤੇ ਵਧੀਆ ਪੁਲਿਸ ਅਧਿਕਾਰੀ ਹਨ । ਆਪਣੀ ਇਮਾਨਦਾਰੀ ਅਤੇ ਡਿਊਟੀ ਪ੍ਰਤੀ ਨਿਰਪੱਖਤਾ ਕਾਰਨ ਉਹ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਹਨ।ਉਹਨਾਂ ਨੇ ਡੀਆਈਜੀ ਨਾਲ ਮੁਲਾਕਾਤ ਕਰਕੇ ਕੁਝ ਜਰੂਰੀ ਪਹਿਲੂਆਂ ਤੇ ਵਿਚਾਰ ਵਟਾਂਦਰਾ ਕੀਤਾ ਹੈ ਤੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਗੁਰਦਾਸਪੁਰ ਵਿੱਚ ਕਰਵਾਏ ਜਾਂਦੇ ਸਮਾਗਮਾਂ ਖਾਸ ਕਰ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਜਰੂਰ ਕਰਿਆ ਕਰਨ ਅਤੇ ਨਾਲ ਹੀ ਉਹਨਾਂ ਨੂੰ ਜਨਮ ਅਸ਼ਟਮੀ ਤੇ ਹੋਣ ਜਾ ਰਹੇ ਸ੍ਰੀ ਸਨਾਤਨ ਚੇਤਨਾ ਮੰਚ ਦੇ ਵਿਸ਼ੇਸ਼ ਸਮਾਗਮ ਵਿੱਚ ਸ਼ਿਰਕਤ ਕਰਨ ਦਾ ਸੱਦਾ ਵੀ ਦਿੱਤਾ ਹੈ। ਗੰਡੋਤਰਾ ਨੇ ਕਿਹਾ ਕਿ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਵਾਲੇ ਅਧਿਕਾਰੀ ਦਾ ਸ਼੍ਰੀ ਸਨਾਤਨ ਚੇਤਨ ਮੰਚ ਸਨਮਾਨ ਕਰਦੀ ਹੈ