ਰਿਪਨਦੀਪ ਸਿੰਘ ਸਿੱਧੂ ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਮੀਡੀਆ ਸਕੱਤਰ ਨਿਯੁਕਤ
ਅਸ਼ੋਕ ਵਰਮਾ
ਬਠਿੰਡਾ, 19 ਜੁਲਾਈ 2025:ਆਮ ਆਦਮੀ ਪਾਰਟੀ ਵੱਲੋਂ ਰਿਪਨਦੀਪ ਸਿੰਘ ਸਿੱਧੂ ਨੂੰ ਜ਼ਿਲ੍ਹਾ ਮੀਡੀਆ ਸਕੱਤਰ ਬਠਿੰਡਾ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਤੇ ਰਿਪਨਦੀਪ ਯੂਥ ਕਲੱਬ ਕੋਆਰਡੀਨੇਟਰ ਬਠਿੰਡਾ ਅਰਬਨ ਵੀ ਹਨ। ਜੋ ਨਿਯੁਕਤੀ ਪਾਰਟੀ ਦੀ ਯੂਥ ਕਲੱਬ ਮੁਹਿੰਮ ਦੇ ਤਹਿਤ ਹੋਈ, ਜਿਸ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਇੰਚਾਰਜ਼ ਮਨੀਸ਼ ਸਿਸੋਦੀਆ ਨੇ ਨੌਜਵਾਨਾਂ ਨੂੰ ਸਸ਼ਕਤ ਕਰਨ ਦੇ ਉਦੇਸ਼ ਨਾਲ ਕੀਤੀ ਸੀ।
ਰਿਪਨਦੀਪ ਸਿੰਘ ਸਿੱਧੂ ਪੁੱਤਰ ਸ੍ਰੀ ਜਗਤਾਰ ਸਿੰਘ ਸਿੱਧੂ , ਪਿੰਡ ਗੰਗਾ (ਜ਼ਿਲ੍ਹਾ ਬਠਿੰਡਾ) ਦੇ ਨਿਵਾਸੀ ਹਨ। ਉਨ੍ਹਾਂ ਨੇ ਬੀ.ਟੈਕ (ਮੈਕੈਨਿਕਲ ਇੰਜੀਨੀਅਰਿੰਗ) ਦੀ ਡਿਗਰੀ ਗਿਆਨੀ ਜੈਲ ਸਿੰਘ ਗਵਰਨਮੈਂਟ ਇੰਜੀਨੀਅਰਿੰਗ ਕਾਲਜ, ਬਠਿੰਡਾ ਤੋਂ ਪ੍ਰਾਪਤ ਕੀਤੀ। ਬਾਅਦ ਵਿਚ ਉਨ੍ਹਾਂ ਨੇ ਐੱਮ.ਟੈਕ (ਮੈਕੈਨਿਕਲ ਇੰਜੀਨੀਅਰਿੰਗ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੀਤੀ। ਵਰਤਮਾਨ ਵਿੱਚ ਰਿਪਨਦੀਪ ਸਿੱਧੂ ਆਪਣੀ ਪੀਐਚ.ਡੀ. ਸੰਤ-ਗੋਬੇਨ (ਫਰਾਂਸ) ਦੇ ਸਹਿਯੋਗ ਨਾਲ ਕਰ ਰਹੇ ਹਨ।
ਉਨ੍ਹਾਂ ਨੇ ਦੇਸ਼ ਅਤੇ ਵਿਦੇਸ਼ ਦੀਆਂ ਵੱਖ-ਵੱਖ ਅਕਾਦਮਿਕ ਕਾਨਫਰੰਸਾਂ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਰਿਸਰਚ ਪੇਪਰ ਪ੍ਰਸਤੁਤ ਕੀਤੇ ਹਨ। ਇੰਜੀਨੀਅਰਿੰਗ ਖੇਤਰ ਵਿੱਚ ਉਨ੍ਹਾਂ ਕੋਲ 12 ਸਾਲ ਦਾ ਅਨੁਭਵ ਹੈ, ਜਿਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਇੰਜੀਨੀਅਰਿੰਗ ਕਾਲਜਾਂ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਈਆਂ ਹਨ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਨੇ ਰਿਪਨਦੀਪ ਸਿੱਧੂ ਨੂੰ ਇਸ ਨਵੀਂ ਜ਼ਿੰਮੇਵਾਰੀ ਲਈ ਵਧਾਈਆਂ ਦਿੱਤੀਆਂ ਅਤੇ ਵਿਸ਼ਵਾਸ ਜਤਾਇਆ ਕਿ ਉਹ ਨੌਜਵਾਨਾਂ ਦੀ ਅਵਾਜ਼ ਨੂੰ ਉਚੇ ਪੱਧਰ 'ਤੇ ਲੈ ਕੇ ਜਾਣਗੇ।