ਨਿਊਜ਼ੀਲੈਂਡ: ਗੁਰਦੁਆਰਾ ਸਿੱਖ ਸੰਗਤ ਟੋਰੰਗਾ 'ਚ ਸੰਤ ਬਾਬਾ ਸੇਵਾ ਸਿੰਘ ਨੌਰਾ ਦੀ ਯਾਦ ਚ ਗੁਰਮਤਿ ਸਮਾਗਮ ਕਰਵਾਇਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ 15 ਜੂਨ, 2025 ਸ੍ਰੀ ਕੀਰਤ ਪੁਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਗੁਰੂ ਕੇ ਲਾਹੌਰ ਦੇ ਲਗਭਗ ਸਾਰੇ ਇਤਿਹਾਸਿਕ ਸਥਾਨਾਂ ਤੇ ਲੰਗਰਾਂ ਦੀ ਸੇਵਾ ਕਰਵਾਉਣ ਵਾਲੇ ਸਾਦਗੀ ਦੇ ਮੁੱਜਸਮੇ, ਕਾਰ ਸੇਵਾ ਵਾਲੇ ਸੰਤ ਬਾਬਾ ਸੇਵਾ ਸਿੰਘ ਨੌਰਾ ਕਿਲਾ ਸ੍ਰੀ ਅਨੰਦਗੜ ਸਾਹਿਬ , ਸੰਤ ਬਾਬਾ ਲਾਭ ਸਿੰਘ ਜੀ , ਸੰਤ ਬਾਬਾ ਭਾਗ ਸਿੰਘ ਜੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਸਾਬਕਾ ਜਥੇਦਾਰ ਤਰਲੋਚਨ ਸਿੰਘ ਜੀ ਦੀ ਨਿੱਘੀ ਯਾਦ ਚ ਗੁਰਦੁਆਰਾ ਸਿੱਖ ਸੰਗਤ ਟੋਰੰਗਾ ਵਿਖੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਵਿਸ਼ੇਸ਼ ਸਮਾਗਮ ਕਰਾਇਆ ਗਿਆ। ਸਮਾਗਮ ਦੌਰਾਨ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਕਰਮਜੀਤ ਸਿੰਘ ਦੇ ਕੀਰਤਨੀ ਜਥੇ ਵੱਲੋਂ ਸੰਗਤਾਂ ਨੂੰ ਮਨੋਹਰ ਕੀਰਤਨ ਨਾਲ ਨਿਹਾਲ ਕੀਤਾ ਗਿਆ ਉਹਨਾਂ ਕਿਹਾ ਕਿ ਸੰਤ ਬਾਬਾ ਸੇਵਾ ਸਿੰਘ ਜੀ ਮਹਾਨ ਕਰਮ ਯੋਗੀ ਹੋਣ ਦੇ ਨਾਲ ਨਾਲ ਮਹਾਨ ਤਪੱਸਵੀ ਸਨ ਜਿੰਨਾਂ ਨੇ ਇਤਿਹਾਸਿਕ ਗੁਰਧਾਮਾਂ ਦੀ ਸੇਵਾ ਤੇ ਲੰਗਰ ਅਸਥਾਨਾ ਦੀ ਸੇਵਾ ਪੂਰੇ ਤਨ ਮਨ ਤੇ ਧਨ ਨਾਲ ਕਰਾਈ । ਕਮੇਟੀ ਪ੍ਰਧਾਨ ਸਰਦਾਰ ਪੂਰਨ ਭਾਗ ਸਿੰਘ ਟੋਰੰਗਾ ਪੰਜਾਬ ਐਕਸਪ੍ਰੈਸ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ । ਇਸ ਮੌਕੇ ਗੁਰਦੁਆਰਾ ਦਸ਼ਮੇਸ਼ ਦਰਬਾਰ ਪਾਪਾਟੋਏ ਦੇ ਪ੍ਰਧਾਨ ਉੱਘੇ ਬਿਜਨਸਮੈਨ ਬੇਅੰਤ ਸਿੰਘ ਜਡੋਰ, ਸਤਵਿੰਦਰ ਸਿੰਘ ਨੌਰਾ, ਚਰਨਜੀਤ ਸਿੰਘ ਦਾਨਾ, ਗੁਰਪਾਲ ਸਿੰਘ ਸ਼ੇਰਗਿੱਲ, ਜਸਵੀਰ ਸਿੰਘ ਸਮਰਾ, ਜਸਵਿੰਦਰ ਸਿੰਘ ਦੀਵਾਨਾ ਭੁੰਗਰਨੀ, ਸੁਖਦੇਵ ਸਿੰਘ ਨਾਗਰਾ, ਪਰਮਜੀਤ ਕੌਰ, ਰਾਜਵੰਤ ਕੌਰ, ਸਰਬਜੀਤ ਕੌਰ ਸੈਣੀ, ਇੰਦਰਜੀਤ ਕੌਰ ਭੁੰਗਰਨੀ, ਸੁਖਪ੍ਰੀਤ ਕੌਰ, ਦਲਜਿੰਦਰ ਕੌਰ, ਜਸਪਾਲ ਸਿੰਘ, ਮਨਜੀਤ ਸਿੰਘ ਗਾਖਲ,ਲੈਕਚਰਾਰ ਅੰਮ੍ਰਿਤ ਪਾਲ ਸਿੰਘ ,ਤਜਿੰਦਰ ਸਿੰਘ ਬੰਗਾ , ਸੰਜੇ ਸਿੰਘ, ਗੁਰਦੀਪ ਸਿੰਘ, ਅਵਿਨਾਸ਼ ਸਿੰਘ ਨੌਰਾ, ਜਸਕਰਨ ਸਿੰਘ ਜੱਸੀ ਬੰਗਾ ਖੇਡ ਪ੍ਰਮੋਟਰ ਤੇ ਯੂਥ ਆਗੂ, ਅੰਮ੍ਰਿਤ ਪਾਲ ਸਿੰਘ ਜਡੋਰ ਵੀ ਹਾਜ਼ਰ ਸਨ