ਭਾਜਪਾ ਲੋਕਾਂ ਤੱਕ ਮੋਦੀ ਸਰਕਾਰ ਦੀਆਂ 11 ਸਾਲਾਂ ਦੀਆਂ ਉਪਲਬਧੀਆਂ ਪਹੁੰਚਾਏਗੀ
ਚੰਡੀਗੜ੍ਹ, 3 ਜੂਨ 2025: ਭਾਰਤੀ ਜਨਤਾ ਪਾਰਟੀ ਵੱਲੋਂ ਮੋਦੀ ਸਰਕਾਰ ਦੇ ਪਿਛਲੇ 11 ਸਾਲਾਂ ਦੀਆਂ ਉਪਲਬਧੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵਿਸ਼ਾਲ ਜਨਜਾਗਰਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਲੜੀ ਵਿੱਚ ਭਾਜਪਾ ਚੰਡੀਗੜ੍ਹ ਵੱਲੋਂ ਸਥਾਨਕ ਪ੍ਰਦੇਸ਼ ਦਫ਼ਤਰ ‘ਕਮਲਮ’ (ਸੈਕਟਰ 33) ਵਿੱਚ ਇੱਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਕਾਰਜਕ੍ਰਮ ਵਿੱਚ ਭਾਜਪਾ ਦੇ ਰਾਸ਼ਟਰੀ ਸਕੱਤਰ ਅਤੇ ਜੰਮੂ ਤੋਂ ਵਿਧਾਇਕ ਨਰਿੰਦਰ ਸਿੰਘ ਰੈਨਾ ਮੁੱਖ ਅਤਿਥੀ ਵਜੋਂ ਸ਼ਾਮਲ ਹੋਏ।
ਸਭਾ ਦੀ ਅਧਿਆਖਤਾ ਭਾਜਪਾ ਚੰਡੀਗੜ੍ਹ ਦੇ ਪ੍ਰਦੇਸ਼ ਅਧਿਆکش ਜਤਿੰਦਰ ਪਾਲ ਮਲ੍ਹੋਤਰਾ ਨੇ ਕੀਤੀ।
ਇਸ ਮੌਕੇ ‘ਸੰਕਲਪ ਤੋਂ ਸਿਧੀ ਤੱਕ’ ਕਾਰਜਕ੍ਰਮ ਦੇ ਪ੍ਰਦੇਸ਼ ਸੰਯੋਜਕ ਕੈਲਾਸ ਚੰਦ ਜੈਨ, ਸਹਿ-ਸੰਯੋਜਕ ਮਨੀਸ਼ ਸ਼ਰਮਾ, ਨਰੇਸ਼ ਅਰੋੜਾ, ਇੰਦਿਰਾ ਸਿੰਘ, ਅਭੈ ਝਾ ਅਤੇ ਹੋਰ ਪਾਰਟੀ ਅਹੁਦੇਦਾਰ, ਜ਼ਿਲ੍ਹਾ ਅਧਿਆਕਸ਼, ਜ਼ਿਲ੍ਹਾ ਮਹਾਮੰਤਰੀ, ਮੋਰਚਾ ਅਧਿਆਕਸ਼ ਅਤੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਕਾਰਜਕ੍ਰਮ ਕਮੇਟੀਆਂ ਦੇ ਮੈਂਬਰ ਵੀ ਮੌਜੂਦ ਰਹੇ।
ਨਰਿੰਦਰ ਸਿੰਘ ਰੈਨਾ ਨੇ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਏ ਗਏ ਸੰਕਲਪਾਂ ਨੂੰ ਪਿਛਲੇ 11 ਸਾਲਾਂ ਵਿੱਚ ਜਮੀਨੀ ਹਕੀਕਤ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ 2014 ਤੋਂ 2025 ਤੱਕ ਦੇ ਯਾਤਰਾ ਵਿੱਚ ਭਾਰਤ ਨੇ ਹਰ ਖੇਤਰ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਉੱਜਵਲਾ ਯੋਜਨਾ, ਸਵੱਛ ਭਾਰਤ, ਡਿਜ਼ੀਟਲ ਇੰਡੀਆ, ਆਤਮਨਿਰਭਰ ਭਾਰਤ, ਹਰ ਘਰ ਜਲ, ਅਤੇ ਆਵਾਸ ਯੋਜਨਾ ਵਰਗੀਆਂ ਯੋਜਨਾਵਾਂ ਨੇ ਆਮ ਨਾਗਰਿਕ ਨੂੰ ਸਿੱਧਾ ਲਾਭ ਦਿੱਤਾ ਹੈ। ਉਨ੍ਹਾਂ ਕਿਹਾ ਕਿ 4 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਆਪਣੇ ਘਰਾਂ ਦੀ ਚਾਬੀ ਮਿਲੀ, ਕਿਸਾਨਾਂ ਨੂੰ ₹14,000 ਕਰੋੜ ਤੋਂ ਵੱਧ ਮੁਆਵਜ਼ਾ ਦਿੱਤਾ ਗਿਆ ਅਤੇ ਦੇਸ਼ ਦੀਆਂ ਸਰਹੱਦਾਂ ਹੋਰ ਵੀ ਸੁਰੱਖਿਅਤ ਹੋਈਆਂ ਹਨ। ਉਨ੍ਹਾਂ ਨੇ ‘ਆਪਰੇਸ਼ਨ ਸਿੰਦੂਰ’ ਨੂੰ ਸਰਕਾਰ ਦੀ ਟੇਰਰਿਜ਼ਮ ਵਿਰੁੱਧ ਜ਼ੀਰੋ ਟੋਲਰੇਂਸ ਨੀਤੀ ਦਾ ਤਾਜ਼ਾ ਉਦਾਹਰਨ ਦੱਸਿਆ।
ਭਾਜਪਾ ਚੰਡੀਗੜ੍ਹ ਦੇ ਪ੍ਰਦੇਸ਼ ਅਧਿਆਕਸ਼ ਜਤਿੰਦਰ ਪਾਲ ਮਲ੍ਹੋਤਰਾ ਨੇ ਕਿਹਾ ਕਿ ਇਹ ਮੁਹਿੰਮ ਇੱਕ ਇਤਿਹਾਸਕ ਯੁੱਗ ਦੀ ਸਮੀਖਿਆ ਕਰਨ ਦਾ ਮੌਕਾ ਹੈ, ਜਿਸ ਨੇ ਭਾਰਤ ਦੀ ਦਿਸ਼ਾ ਅਤੇ ਦਸ਼ਾ ਦੋਹਾਂ ਨੂੰ ਬਦਲ ਕੇ ਰੱਖ ਦਿੱਤਾ ਹੈ।
ਉਨ੍ਹਾਂ ਕਿਹਾ ਕਿ “‘ਮੋਦੀ ਸਰਕਾਰ ਦੇ 11 ਸਾਲ: ਸੰਕਲਪ ਤੋਂ ਸਿਧੀ ਤੱਕ’ ਕੇਵਲ ਇੱਕ ਨਾਅਰਾ ਨਹੀਂ, ਸਗੋਂ ਵਿਕਾਸ ਅਤੇ ਵਿਸ਼ਵਾਸ ਦੀ ਜੀਵੰਤ ਕਹਾਣੀ ਹੈ।”
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਹੇਠ ਰਾਜ ਭਰ ਵਿੱਚ ਜ਼ਿਲ੍ਹਾ ਪੱਧਰੀ ਵਰਕਸ਼ਾਪਾਂ ਅਤੇ ਜਨਜਾਗਰਣ ਕਾਰਜਕ੍ਰਮਾਂ ਦਾ ਆਯੋਜਨ ਕੀਤਾ ਜਾਵੇਗਾ, ਤਾਂ ਜੋ ਸਰਕਾਰ ਦੀਆਂ ਉਪਲਬਧੀਆਂ ਨਾਗਰਿਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਸਕਣ।