ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਆਪਣੇ ਸਾਥੀ ਨਛੱਤਰ ਸਿੰਘ ਨੂੰ ਭਰੇ ਮਨ ਨਾਲ ਕੀਤਾ ਵਿਦਾ
ਅਸ਼ੋਕ ਵਰਮਾ
ਬਠਿੰਡਾ,3 ਜੂਨ 2025 : ਜੀ.ਐੱਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀਅਨ (ਆਜ਼ਾਦ) ਦੇ ਆਗੂਆਂ ਦੀ ਅਗਵਾਈ ਵਿੱਚ ਕੀਤੀ ਇੱਕ ਸਾਦੀ ਵਿਦਾਇਗੀ ਪਾਰਟੀ ਉਪਰੰਤ ਠੇਕਾ ਮੁਲਾਜ਼ਮਾਂ ਨੇ ਆਪਣੇ ਸਾਥੀ ਨਛੱਤਰ ਸਿੰਘ ਨੂੰ ਭਰੇ ਮਨ ਨਾਲ ਘਰ ਨੂੰ ਵਿਦਾ ਕੀਤਾ।,ਇਸ ਸਮੇਂ ਹਾਜ਼ਿਰ ਮੀਤ ਪ੍ਰਧਾਨ ਨਾਇਬ ਸਿੰਘ,ਕੈਸ਼ੀਅਰ ਲਛਮਣ ਸਿੰਘ ਰਾਮਪੁਰਾ,ਮੀਤ ਪ੍ਰਧਾਨ ਬਲਜਿੰਦਰ ਸਿੰਘ ਮਾਨ,ਸਰਕਲ ਆਗੂ ਗੁਰਸ਼ਰਨ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਥੀ ਨਛੱਤਰ ਸਿੰਘ ਪੁੱਤਰ ਸ਼੍ਰੀ ਬੰਤ ਸਿੰਘ ਵਾਸੀ ਪਿੰਡ ਮਹਿਰਾਜ ਜ਼ਿਲਾ ਬਠਿੰਡਾ ਇੱਕ ਅੱਤ ਦਰਜ਼ੇ ਦਾ ਇਮਾਨਦਾਰ ਅਤੇ ਜਥੇਬੰਦੀ ਦੇ ਨਕਸ਼ੇ-ਕਦਮ ਤੇ ਚੱਲਣ ਵਾਲਾ ਸੰਘਰਸ਼ਸ਼ੀਲ ਠੇਕਾ ਮੁਲਾਜ਼ਮ ਸੀ।ਸਾਥੀ ਨਛੱਤਰ ਸਿੰਘ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ 01 ਮਈ 2004 ਨੂੰ ਸਕਿਲਡ ਠੇਕਾ ਮੁਲਾਜ਼ਮ ਵਜੋਂ ਮੇਨ ਪਲਾਂਟ ਦੇ ਟੀ.ਜੀ.ਪੀ.ਸੈੱਲ ਵਿੱਚ ਠੇਕਾ ਪ੍ਰਣਾਲੀ ਤਹਿਤ ਭਰਤੀ ਹੋਇਆ ਸੀ,।
ਉਹ ਅੱਜ ਆਪਣੀ 60 ਸਾਲ ਦੀ ਉਮਰ ਹੋਣ ਉਪਰੰਤ ਓਹੀ ਸਕਿਲਡ ਠੇਕਾ ਮੁਲਾਜ਼ਮ ਦੀ ਪੋਸਟ ਤੇ ਸੇਵਾ-ਮੁਕਤ ਹੋਇਆ ਹੈ,।ਆਗੂਆਂ ਨੇ ਕਿਹਾ ਕਿ ਰੰਗ ਬਦਲ-ਬਦਲਕੇ ਆਉਂਦੀਆਂ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਨਿੱਜੀਕਰਨ ਅਤੇ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਸਾਥੀ ਨਛੱਤਰ ਸਿੰਘ ਅੱਜ 24 ਸਾਲ ਦੀਆਂ ਸਖ਼ਤ ਸੇਵਾਵਾਂ ਦੇਣ ਉਪਰੰਤ ਇੱਕ ਸਕਿਲਡ ਠੇਕਾ ਮੁਲਾਜ਼ਮ ਵਜੋਂ ਹੀ ਸੇਵਾ-ਮੁਕਤ ਹੋਕੇ ਖਾਲੀ ਹੱਥ ਘਰ ਵਾਪਿਸ ਗਿਆ ਹੈ।,ਬੇਸ਼ੱਕ ਸਾਥੀ ਠੇਕਾ ਮੁਲਾਜ਼ਮਾਂ ਨੇ ਆਪਣੇ ਪਿਆਰੇ ਸਾਥੀ ਨਛੱਤਰ ਸਿੰਘ ਨੂੰ ਵਿਦਾਇਗੀ ਸਮੇਂ ਛੋਟੇ-ਛੋਟੇ ਗਿਫਟਾਂ ਨਾਲ਼ ਸਨਮਾਨਿਤ ਕੀਤਾ,ਪਰ ਜੇਕਰ ਸਰਕਾਰਾਂ ਨੇ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਲੋਕਮਾਰੂ ਨੀਤੀ ਨਾ ਲਿਆਂਦੀ ਹੁੰਦੀ ਤਾਂ ਅੱਜ ਸਾਥੀ ਨਛੱਤਰ ਸਿੰਘ ਨੇ ਇੱਕ ਰੈਗੂਲਰ ਮੁਲਾਜ਼ਮ ਵਜੋਂ ਸੇਵਾ-ਮੁਕਤ ਹੋਕੇ ਘਰ ਜਾਣਾ ਸੀ ਅਤੇ ਬਾਕੀ ਰਹਿੰਦੇ ਜੀਵਨ ਵਸੇਰੇ ਲਈ ਪੈਨਸ਼ਨ ਆਦਿ ਹੋਰ ਸਹੂਲਤਾਂ ਵੀ ਮਿਲਣੀਆਂ ਸਨ।ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ ਅਤੇ ਸਮੂਹ ਸਰਕਾਰੀ ਵਿਭਾਗਾਂ ਵਿੱਚ ਪਿਛਲੇ ਲੰਬੇ ਅਰਸੇ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਪਹਿਲ ਅਤੇ ਤਰਜ਼ਬੇ ਦੇ ਆਧਾਰ ਤੇ ਵਿਭਾਗਾਂ ਵਿੱਚ ਰੈਗੂਲਰ ਕੀਤਾ ਜਾਵੇ ।