ਚੰਡੀਗੜ੍ਹ ਯੂਨੀਵਰਸਿਟੀ ਦੇ 25 ਵਿਦਿਆਰਥੀ ਕਰਨਗੇ ਜਰਮਨੀ ਵਿੱਚ ਹੋਣ ਵਾਲੀਆਂ ਐਫਆਈਐਸਯੂ ਵਿਸ਼ਵ ਯੂਨੀਵਰਸਿਟੀ ਖੇਡਾਂ-2025 ਵਿੱਚ ਭਾਰਤ ਦੀ ਨੁਮਾਇੰਦਗੀ
ਹਰਜਿੰਦਰ ਸਿੰਘ ਭੱਟੀ
- ਏਸ਼ੀਆਈ ਅਤੇ ਕਾਮਨਵੈਲਥ ਖੇਡਾਂ ਤੋਂ ਬਾਅਦ ਸੀਯੂ ਨੇ ਵਿਸ਼ਵ ਯੂਨੀਵਰਸਿਟੀ ਖੇਡਾਂ-2025 ਲਈ ਭੇਜਿਆ ਐਥਲੀਟਾਂ ਦਾ ਸਭ ਤੋਂ ਵੱਡਾ ਦਲ
- ਅੰਤਰਰਾਸ਼ਟਰੀ ਮੰਚ 'ਤੇ ਚਮਕਣਗੇ ਚੰਡੀਗੜ੍ਹ ਯੂਨੀਵਰਸਿਟੀ ਦੇ ਸਿਤਾਰੇ, ਜਰਮਨੀ ਵਿੱਚ ਹੋਣ ਵਾਲੀਆਂ ਵਿਸ਼ਵ ਪੱਧਰੀ ਯੂਨੀਵਰਸਿਟੀ ਖੇਡਾਂ ਲਈ ਚੁਣੇ ਗਏ ਯੂਨੀਵਰਸਿਟੀ ਦੇ 25 ਖਿਡਾਰੀ
ਮੋਹਾਲੀ: 3 ਜੂਨ 2025 - ਚੰਡੀਗੜ੍ਹ ਯੂਨੀਵਰਸਿਟੀ ਦੇ 25 ਹੋਣਹਾਰ ਵਿਿਦਆਰਥੀ 16 ਤੋਂ 27 ਜੁਲਾਈ 2025 ਤੱਕ ਜਰਮਨੀ ਦੇ ਰਾਈਨ-ਰੂਹਰ ਵਿੱਚ ਆਯੋਜਿਤ ਹੋਣ ਜਾ ਰਹੀਆ ਐਫਆਈਐਸਯੂ ਵਿਸ਼ਵ ਯੂਨੀਵਰਸਿਟੀ ਖੇਡਾਂ 'ਚ ਭਾਰਤ ਦੀ ਪ੍ਰਤੀਨਿਧਤਾ ਕਰਨਗੇ। ਚੰਡੀਗੜ੍ਹ ਯੂਨੀਵਰਸਿਟੀ ਭਾਰਤ ਤੋਂ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਐਥਲੀਟਾਂ ਦਾ ਸਭ ਤੋਂ ਵੱਡਾ ਦਲ ਭੇਜਣ ਵਾਲੀ ਦੂਜੀ ਨਿੱਜੀ ਯੂਨੀਵਰਸਿਟੀ ਬਣ ਗਈ ਹੈ । ਇਸ ਵਿਸ਼ਵ ਪੱਧਰੀ ਖੇਡ ਆਯੋਜਨ ਵਿੱਚ 150 ਤੋਂ ਵੱਧ ਦੇਸ਼ਾਂ ਦੇ ਲਗਭਗ 8,500 ਵਿਿਦਆਰਥੀ ਐਥਲੀਟ 18 ਖੇਡਾਂ 'ਚ ਤਗਮਿਆਂ ਲਈ ਮੁਕਾਬਲਾ ਕਰਨਗੇ ।
ਵਿਸ਼ਵ ਯੂਨੀਵਰਸਿਟੀ ਖੇਡਾਂ, ਜਿਸ ਨੂੰ ਇੰਟਰਨੈਸ਼ਨਲ ਯੂਨੀਵਰਸਿਟੀ ਸਪੋਰਟਸ ਫੈਡਰੇਸ਼ਨ (ਐਫਆਈਐਸਯੂ) ਦੁਆਰਾ ਹਰ ਦੋ ਸਾਲਾਂ ਵਿੱਚ ਆਯੋਜਿਤ ਕੀਤਾ ਜਾਂਦਾ ਹੈ, ਨੂੰ ਓਲੰਪਿਕ ਤੋਂ ਬਾਅਦ ਦੁਨੀਆ ਦਾ ਸਭ ਤੋਂ ਵੱਡਾ ਬਹੁ-ਖੇਡ ਆਯੋਜਨ ਮੰਨਿਆ ਜਾਂਦਾ ਹੈ। ਇਸ ਵਾਰ ਚੰਡੀਗੜ੍ਹ ਯੂਨੀਵਰਸਿਟੀ ਦੇ ਚੁਣੇ ਗਏ ਖਿਡਾਰੀਆਂ ਵਿੱਚ ਟੇਬਲ ਟੈਨਿਸ, ਐਥਲੈਟਿਕਸ, ਤੈਰਾਕੀ, ਤੀਰਅੰਦਾਜ਼ੀ, ਜੂਡੋ, ਤਲਵਾਰਬਾਜ਼ੀ, ਰੋਇੰਗ ਅਤੇ ਵਾਲੀਬਾਲ ਵਰਗੀਆਂ ਵੱਖ-ਵੱਖ ਖੇਡਾਂ ਦੇ ਹੋਣਹਾਰ ਖਿਡਾਰੀ ਸ਼ਾਮਲ ਹਨ।
ਚੰਡੀਗੜ੍ਹ ਯੂਨੀਵਰਸਿਟੀ ਦੇ ਦਿਵਯਾਂਸ਼ ਸ੍ਰੀਵਾਸਤਵ, ਸਈਅਦ ਅਲੀ ਅੱਬਾਸ, ਅਨੰਨਿਆ ਚਾਂਦੇ (ਟੇਬਲ ਟੈਨਿਸ), ਪ੍ਰਿਆ, ਤਨੁਸ਼੍ਰੀ, ਤਾਨਿਆ, ਵੰਸ਼ਿਕਾ, ਸਾਵਨ, ਸੰਜੇ ਕੁਮਾਰ, (ਐਥਲੈਟਿਕਸ), ਯਸ਼ ਐਸ਼ ਘਾਂਗਸ (ਜੂਡੋ), ਆਦਿਿਤਆ ਦੂਬੇ, ਅਨੁਰਾਗ ਸਿੰਘ, ਹਰਸ਼ ਸਾਰੋਹਾ (ਤੈਰਾਕੀ), ਸਾਕਸ਼ੀ ਦੂਬੇ (ਵਾਲੀਬਾਲ), ਅਵਨੀਤ ਕੌਰ (ਤੀਰਅੰਦਾਜ਼ੀ), ਰਾਹੁਲ, ਲੋਕੇਸ਼ (ਤਲਵਾਰਬਾਜ਼ੀ), ਵਿਸ਼ਾਲ, ਰੋਹਿਤ ਬੇਡਵਾਲ, ਰਜਤ ਕੁਮਾਰ, ਅੰਕਿਤ, ਸੌਰਭ, ਹਰਵਿੰਦਰ ਸਿੰਘ ਚੀਮਾ (ਰੋਇੰਗ) ਦੇ ਨਾਮ ਸ਼ਾਮਲ ਹਨ।
ਟੇਬਲ ਟੈਨਿਸ ਵਿੱਚ ਅਨੰਨਿਆ ਚਾਂਦੇ, ਦਿਵਯਾਂਸ਼ ਸ੍ਰੀਵਾਸਤਵ ਅਤੇ ਸਈਅਦ ਅਲੀ ਅੱਬਾਸ ਭਾਰਤ ਦੀ ਪ੍ਰਤੀਨਿਧਤਾ ਕਰਨਗੇ। ਅਨੰਨਿਆ ਨੇ ਹਾਲ ਹੀ ਵਿੱਚ ਕਾਠਮੰਡੂ, ਨੇਪਾਲ ਵਿੱਚ ਆਯੋਜਿਤ ਸਾਊਥ ਏਸ਼ੀਅਨ ਯੂਥ ਟੇਬਲ ਟੈਨਿਸ ਚੈਂਪੀਅਨਸ਼ਿਪ 2025 ਵਿੱਚ ਅੰਡਰ 19 ਵਰਗ ਵਿੱਚ ਤਿੰਨ ਸੋਨ ਤਗਮੇ ਜਿੱਤ ਕੇ ਭਾਰਤ ਅਤੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ। ਉਹ ਭਾਰਤ ਵਿੱਚ ਅੰਡਰ-19 ਵਰਗ ਵਿੱਚ 8ਵੇਂ ਅਤੇ ਵਿਸ਼ਵ ਰੈਂਕਿੰਗ ਵਿੱਚ 303ਵੇਂ ਸਥਾਨ 'ਤੇ ਹੈ। ਉਸ ਦੀਆਂ ਹੋਰ ਪ੍ਰਾਪਤੀਆਂ ਵਿਚ ਵਡੋਦਰਾ ਵਿੱਚ ਡਬਲਯੂਟੀਟੀ ਯੂਥ ਕੰਟੈਂਡਰ 2025 ਵਿੱਚ ਚਾਂਦੀ ਦਾ ਤਗਮਾ ਅਤੇ ਮਹਾਰਾਸ਼ਟਰ ਰਾਜ ਦੀਆਂ ਵੱਖ-ਵੱਖ ਚੈਂਪੀਅਨਸ਼ਿਪਾਂ ਵਿੱਚ ਕਈ ਤਗਮੇ ਸ਼ਾਮਲ ਹਨ।
ਦਿਵਯਾਂਸ਼ ਸ੍ਰੀਵਾਸਤਵ ਨੇ ਆਲ ਇੰਡੀਆ ਇੰਟਰ ਜ਼ੋਨਲ, ਸਾਊਥ ਏਸ਼ੀਅਨ ਯੂਥ, ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼, ਨੈਸ਼ਨਲ ਗੇਮਜ਼ ਅਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਪ੍ਰਤੀਯੋਗਤਾਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ ਹਨ। ਸਈਅਦ ਅਲੀ ਅੱਬਾਸ ਨੇ ਵੀ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਅਤੇ ਆਲ ਇੰਡੀਆ ਇੰਟਰ ਜ਼ੋਨਲ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਹੈ।
ਐਥਲੈਟਿਕਸ ਵਿੱਚ ਯੂਨੀਵਰਸਿਟੀ ਦੇ ਅੱਠ ਵਿਿਦਆਰਥੀਆਂ ਦੀ ਚੋਣ ਹੋਈ ਹੈ, ਜਿਨ੍ਹਾਂ ਵਿੱਚ ਪ੍ਰਿਆ, ਤਨੁਸ਼੍ਰੀ, ਤਾਨਿਆ, ਵੰਸ਼ਿਕਾ, ਸਾਵਨ, ਸੰਜੇ ਕੁਮਾਰ, ਰਾਹੁਲ ਅਤੇ ਸਿੱਖਿਆ ਸ਼ਾਮਲ ਹਨ। ਤਾਨਿਆ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ, ਨੈਸ਼ਨਲ ਓਪਨ ਅਤੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿੱਚ ਸੋਨ ਅਤੇ ਚਾਂਦੀ ਦੇ ਤਗਮੇ ਜਿੱਤੇ ਹਨ।ਸਿੱਖਿਆ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਅਤੇ ਅੰਡਰ23 ਨੈਸ਼ਨਲ ਅਤੇ ਓਪਨ ਥ੍ਰੋ ਚੈਂਪੀਅਨਸ਼ਿਪ ਵਿੱਚ ਸੋਨ ਤਗਮੇ ਆਪਣੇ ਨਾਂ ਕੀਤੇ ਹਨ। ਵੰਸ਼ਿਕਾ ਨੇ 38ਵੀਂ ਅਤੇ 39ਵੀਂ ਜੂਨੀਅਰ ਨੈਸ਼ਨਲ ਐਥਲੈਟਿਕਸ ਚੈਂਪੀਅਨਸ਼ਿਪ ਅਤੇ ਇੰਟਰ ਯੂਨੀਵਰਸਿਟੀ ਪ੍ਰਤੀਯੋਗਤਾਵਾਂ ਵਿੱਚ ਸੋਨ ਅਤੇ ਚਾਂਦੀ ਦੇ ਤਗਮੇ ਹਾਸਲ ਕੀਤੇ ਹਨ। ਸਾਵਨ ਅਤੇ ਸੰਜੇ ਕੁਮਾਰ ਨੇ ਵੀ ਰਾਸ਼ਟਰੀ ਪ੍ਰਤੀਯੋਗਤਾਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿਆ ਨੇ ਇੰਡੀਅਨ ਓਪਨ ਅਤੇ ਓਪਨ ਥ੍ਰੋ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਹੈ।
ਤੈਰਾਕੀ ਵਿੱਚ ਯੂਨੀਵਰਸਿਟੀ ਦੇ ਤਿੰਨ ਵਿਿਦਆਰਥੀ ਹਰਸ਼ ਸਾਰੋਹਾ, ਆਦਿਿਤਆ ਦੂਬੇ ਅਤੇ ਅਨੁਰਾਗ ਸਿੰਘ ਭਾਰਤ ਵੱਲੋਂ ਉਤਰਨਗੇ। ਹਰਸ਼ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਵਿੱਚ ਇਕ, ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿੱਚ ਦੋ ਸੋਨ ਤਗਮੇ ਅਤੇ ਨੈਸ਼ਨਲ ਗੇਮਜ਼ ਵਿੱਚ ਕਈ ਸੋਨ ਅਤੇ ਕਾਂਸੀ ਦੇ ਤਗਮੇ ਜਿੱਤੇ ਹਨ। ਆਦਿਿਤਆ ਦੂਬੇ ਨੇ ਦੋ ਸੋਨ ਅਤੇ ਇੱਕ ਚਾਂਦੀ ਦਾ ਤਗਮਾ, ਜਦੋਂ ਕਿ ਅਨੁਰਾਗ ਸਿੰਘ ਨੇ ਤਿੰਨ ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਇੰਟਰ ਯੂਨੀਵਰਸਿਟੀ ਪ੍ਰਤੀਯੋਗਤਾਵਾਂ ਵਿੱਚ ਜਿੱਤਿਆ ਹੈ।
ਇਸੇ ਤਰ੍ਹਾ ਤੀਰਅੰਦਾਜ਼ੀ ਵਿੱਚ ਯੂਨੀਵਰਸਿਟੀ ਵਿੱਚ ਬੀਏ ਦੀ ਵਿਿਦਆਰਥੀ ਅਵਨੀਤ ਕੌਰ ਭਾਰਤ ਦੀ ਪ੍ਰਤੀਨਿਧਤਾ ਕਰੇਗੀ। ਉਸ ਨੇ ਇਸ ਤੋਂ ਪਹਿਲਾਂ ਐਫਆਈਐਸਯੂ ਵਿਸ਼ਵ ਯੂਨੀਵਰਸਿਟੀ ਖੇਡਾਂ 2023 ਵਿੱਚ ਸੋਨ ਤਗਮਾ, ਆਲ ਇੰਡੀਆ ਇੰਟਰ ਯੂਨੀਵਰਸਿਟੀ ਆਰਚਰੀ ਚੈਂਪੀਅਨਸ਼ਿਪ ਵਿੱਚ ਚਾਂਦੀ ਅਤੇ 38ਵੇਂ ਨੈਸ਼ਨਲ ਗੇਮਜ਼ ਵਿੱਚ ਇੱਕ ਸੋਨ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ ਹੈ।
ਜੂਡੋ ਵਿੱਚ ਯਸ਼ ਐਸ਼ ਘਾਂਗਸ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਅਤੇ ਰਾਸ਼ਟਰੀ ਪ੍ਰਤੀਯੋਗਤਾਵਾਂ ਵਿੱਚ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਤਲਵਾਰਬਾਜ਼ੀ ਵਿੱਚ ਲੋਕੇਸ਼ ਅਤੇ ਰਾਹੁਲ ਦੀ ਚੋਣ ਹੋਈ ਹੈ, ਜਿਨ੍ਹਾਂ ਵਿੱਚ ਲੋਕੇਸ਼ ਨੇ ਇੰਟਰ ਯੂਨੀਵਰਸਿਟੀ 2024-25 ਵਿੱਚ ਸੋਨ ਤਗਮਾ ਜਿੱਤਿਆ ਹੈ।
ਵਾਲੀਬਾਲ ਵਿੱਚ ਸਾਕਸ਼ੀ ਦੂਬੇ ਦੇਸ਼ ਦੀ ਪ੍ਰਤੀਨਿਧਤਾ ਕਰੇਗੀ। ਉਸ ਨੇ ਨੌਰਥ ਜ਼ੋਨ ਇੰਟਰ ਯੂਨੀਵਰਸਿਟੀ ਵਾਲੀਬਾਲ ਚੈਂਪੀਅਨਸ਼ਿਪ 2024-25 ਵਿੱਚ ਸੋਨ ਤਗਮਾ ਪ੍ਰਾਪਤ ਕੀਤਾ ਹੈ।
ਰੋਇੰਗ ਵਿੱਚ ਵਿਸ਼ਾਲ, ਰੋਹਿਤ ਬੇਡਵਾਲ, ਰਜਤ ਕੁਮਾਰ, ਅੰਕਿਤ, ਸੌਰਭ ਅਤੇ ਹਰਵਿੰਦਰ ਸਿੰਘ ਚੀਮਾ ਭਾਰਤ ਲਈ ਉਤਰਨਗੇ। ਇਹ ਸਾਰੇ ਖਿਡਾਰੀ ਯੂਨੀਵਰਸਿਟੀ ਵਿੱਚ ਆਪਣੇ ਪ੍ਰਦਰਸ਼ਨ ਨਾਲ ਲਗਾਤਾਰ ਪ੍ਰਭਾਵਸ਼ਾਲੀ ਯੋਗਦਾਨ ਦੇ ਰਹੇ ਹਨ।
ਚੰਡੀਗੜ੍ਹ ਯੂਨੀਵਰਸਿਟੀ ਦੇ ਰੋਵਰਸ ਵੀ ਰੋਇੰਗ ਵਿੱਚ ਦੇਸ਼ ਦੀ ਪ੍ਰਤੀਨਿਧਤਾ ਕਰਨ ਲਈ ਤਿਆਰ ਹਨ। ਚੁਣੇ ਗਏ ਰੋਵਰਸ ਵਿੱਚ ਬੀਏ ਪਹਿਲੇ ਸਾਲ ਦੇ ਅੰਕਿਤ, ਵਿਸ਼ਾਲ, ਰੋਹਿਤ ਅਤੇ ਦੂਜੇ ਸਾਲ ਦੇ ਸੌਰਭ, ਰਜਤ ਅਤੇ ਹਰਵਿੰਦਰ ਚੀਮਾ ਸ਼ਾਮਲ ਹਨ।
ਰੋਵਰ ਰੋਹਿਤ ਬੇਡਵਾਲ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ, ਰੋਇੰਗ (ਐਮ ਐਂਡ ਡਬਲਯੂ) ਚੈਂਪੀਅਨਸ਼ਿਪ 2024-25 ਵਿੱਚ ਵੱਖ-ਵੱਖ ਸ਼੍ਰੇਣੀਆਂ ਵਿੱਚ ਦੋ ਸੋਨ ਤਗਮੇ ਅਤੇ ਇਕ ਕਾਂਸੀ ਦਾ ਤਗਮਾ ਜਿੱਤਿਆ। ਉਸ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਰੋਇੰਗ ਚੈਂਪੀਅਨਸ਼ਿਪ 2023-24 ਵਿੱਚ ਦੋ ਸੋਨ ਤਗਮੇ ਅਤੇ ਇਕ ਕਾਂਸੀ ਦਾ ਤਗਮਾ ਵੀ ਜਿੱਤਿਆ। ਵਿਸ਼ਾਲ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ, ਰੋਇੰਗ (ਐਮ ਐਂਡ ਡਬਲਯੂ) ਚੈਂਪੀਅਨਸ਼ਿਪ 2024-25 ਵਿੱਚ ਸੋਨ ਅਤੇ ਚਾਂਦੀ ਦਾ ਤਗਮਾ ਜਿੱਤਿਆ ਹੈ। ਰਜਤ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ, ਰੋਇੰਗ (ਪੁਰਸ਼ ਅਤੇ ਮਹਿਲਾ) ਚੈਂਪੀਅਨਸ਼ਿਪ 2024-25 ਵਿੱਚ ਦੋ ਸੋਨੇ ਅਤੇ ਇੱਕ ਕਾਂਸੀ ਦਾ ਤਗਮਾ ਵੀ ਜਿੱਤਿਆ ਹੈ।
ਆਲ ਇੰਡੀਆ ਇੰਟਰ ਯੂਨੀਵਰਸਿਟੀ ਰੋਇੰਗ ਚੈਂਪੀਅਨਸ਼ਿਪ 2024 ਵਿੱਚ ਸੌਰਭ ਨੇ ਦੋ ਸੋਨੇ ਅਤੇ ਇਕ ਕਾਂਸੀ ਦਾ ਤਗਮਾ ਜਿੱਤਿਆ ਹੈ ਜਦੋਂ ਕਿ ਆਲ ਇੰਡੀਆ ਇੰਟਰ ਯੂਨੀਵਰਸਿਟੀ ਰੋਇੰਗ ਚੈਂਪੀਅਨਸ਼ਿਪ 2025 ਵਿੱਚ ਉਸ ਨੇ ਇਕ ਸੋਨੇ, ਇੱਕ ਚਾਂਦੀ, ਇੱਕ ਕਾਂਸੀ ਦਾ ਤਗਮਾ ਜਿੱਤਿਆ। ਉਸ ਨੇ 7ਵੀਂ ਇਨਡੋਰ ਨੈਸ਼ਨਲ ਰੋਇੰਗ ਚੈਂਪੀਅਨਸ਼ਿਪ 2024 ਮੋਗਾ ਵਿੱਚ ਸੋਨੇ ਅਤੇ ਚਾਂਦੀ ਦਾ ਤਗਮਾ ਵੀ ਜਿੱਤਿਆ।
ਰੋਵਰ ਅੰਕਿਤ ਨੇ ਵੀ ਆਲ ਇੰਡੀਆ ਇੰਟਰ ਯੂਨੀਵਰਸਿਟੀ, ਰੋਇੰਗ ਚੈਂਪੀਅਨਸ਼ਿਪ 2024-25 ਵਿੱਚ ਇੱਕ ਸੋਨ ਤਗਮਾ, ਇੱਕ ਚਾਂਦੀ ਦਾ ਤਗਮਾ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ ਹੈ। ਹਰਵਿੰਦਰ ਸਿੰਘ ਚੀਮਾ ਨੇ ਵੀ ਆਲ ਇੰਡੀਆ ਇੰਟਰ ਯੂਨੀਵਰਸਿਟੀ, ਰੋਇੰਗ (ਐਮ ਐਂਡ ਡਬਲਯੂ) ਚੈਂਪੀਅਨਸ਼ਿਪ 2024-25 ਵਿੱਚ ਦੋ ਸੋਨ ਤਗਮੇ, ਇਕ ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ। ਉਸ ਨੇ 37ਵੇਂ ਰਾਸ਼ਟਰੀ ਖੇਡਾਂ ਦੀ ਰੋਇੰਗ ਚੈਂਪੀਅਨਸ਼ਿਪ 2023-24 ਵਿੱਚ ਕਾਂਸੀ ਦਾ ਤਗਮਾ ਵੀ ਜਿੱਤਿਆ ਹੈ।