ਰਾਏਕੋਟ : ਰਵਿਦਾਸ ਮਹਾਰਾਜ ਦੇ 648ਵੇਂ ਪ੍ਰਕਾਸ਼ ਦਿਹਾੜੇ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ
- ਮਨਜੀਤ ਸਿੰਘ ਬੁਟਾਹਰੀ ਦੇ ਢਾਡੀ ਜਥੇ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ
- ਸੰਗਤਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਸ਼ਾਮਲ ਹੋ ਕੇ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਇਆ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 10 ਫਰਵਰੀ 2025 - ਸਤਿਗੁਰੂ ਰਵਿਦਾਸ ਭਗਤ ਜੀ ਦੇ 648ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਨਗਰ ਕੀਰਤਨ ਗੁਰਦੁਆਰਾ ਸਤਿਗੁਰੂ ਭਗਤ ਰਵਿਦਾਸ ਜੀ(ਜਗਰਾਉਂ ਰੋਡ, ਨੇੜੇ ਬਰਨਾਲਾ ਚੌਂਕ), ਰਾਏਕੋਟ ਤੋਂ ਅੱਜ ਸਵੇਰੇ 10.30 ਵਜੇ(ਭਾਰਤੀ ਸਮੇਂ ਅਨੁਸਾਰ) ਸ਼ਹਿਰ ਦੇ ਵੱਖ-ਵੱਖ ਪੜਾਵਾਂ ਦੀ ਪ੍ਰਕਰਮਾ ਕਰਨ ਲਈ ਰਵਾਨਾ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੰਗ -ਬਰੰਗੇ ਫੁੱਲਾਂ ਨਾਲ ਸਜਾਈ ਗਈ ਪਾਲਕੀ 'ਚ ਸੁਸ਼ੋਭਿਤ ਕੀਤਾ ਗਿਆ।ਇਸ ਵਿਸ਼ਾਲ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਅਤੇ ਚਾਰ ਸਹਿਬਜ਼ਾਦਿਆਂ ਵਲੋਂ ਕੀਤੀ ਗਈ।
ਇਸ ਮੌਕੇ ਭਾਈ ਅਮਨਦੀਪ ਸਿੰਘ ਦੇ ਰਾਗੀ ਜੱਥੇ ਵੱਲੋਂ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ।ਇਸ ਨਗਰ ਕੀਰਤਨ ਦੇ ਵੱਖ-ਵੱਖ ਪੜਾਵਾਂ 'ਤੇ ਭਾਈ ਮਨਜੀਤ ਸਿੰਘ ਬੁਟਾਹਰੀ ਦੇ ਪ੍ਰਸਿੱਧ ਢਾਡੀ ਜੱਥੇ ਵੱਲੋਂ ਢਾਡੀ ਵਾਰਾਂ ਦੁਆਰਾ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ। ਹਰ ਪੜਾਅ 'ਤੇ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸ਼ਰਧਾਲੂਆਂ ਵੱਲੋਂ ਸੰਗਤਾਂ ਦੀ ਸੇਵਾ ਲਈ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਤਰ੍ਹਾਂ ਦੇ ਖਾਣ-ਪੀਣ ਦੇ ਵਧੀਆ ਪ੍ਰਬੰਧ ਕੀਤੇ ਗਏ।
ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਰਵਿਦਾਸ ਮਹਾਰਾਜ ਜੀ ਤੋਂ ਰਵਾਨਾ ਹੋ ਕੇ ਗਰੀਨ ਸਿਟੀ, ਬਰਨਾਲਾ ਚੌਂਕ, ਪਟਵਾਰਖਾਨਾ -ਸੀਲੋਆਣੀ ਰੋਡ, ਗੁਰਦੁਆਰਾ ਟਾਹਲੀਆਣਾ ਸਾਹਿਬ, ਬੱਸ ਸਟੈਂਡ, ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ-ਬਾਬਾ ਫ਼ਤਹਿ ਸਿੰਘ, ਤਲਵੰਡੀ ਗੇਟ, ਨੂਰਾ ਮਾਹੀ ਟੈਕਸੀ ਸਟੈਂਡ, ਸ੍ਰ.ਹਰੀ ਸਿੰਘ ਨਲੂਆ ਚੌਂਕ, ਦਾਣਾ ਮੰਡੀ, ਤਾਜਪੁਰ ਚੌਂਕ, ਕਮੇਟੀ ਗੇਟ, ਜੌਹਲਾਂ ਰੋਡ, ਕੁਤਬਾ ਗੇਟ, ਕੱਚਾ ਕਿਲ੍ਹਾ, ਗੁਰੂ ਨਾਨਕਪੁਰਾ ਮੁਹੱਲਾ, ਬਰਫ਼ ਵਾਲਾ ਕਾਰਖਾਨਾ ਤੋਂ ਹੁੰਦਾ ਹੋਇਆ ਗੁਰਦੁਆਰਾ ਸਤਿਗੁਰੂ ਭਗਤ ਰਵਿਦਾਸ ਮਹਾਰਾਜ ਜੀ ਵਿਖੇ ਸੰਪੂਰਨ/ਸਮਾਪਤ ਹੋਇਆ।ਪ੍ਰਬੰਧਕਾਂ ਨੇ ਇਸ ਵਿਸ਼ਾਲ ਨਗਰ ਕੀਰਤਨ ਦੀ ਸ਼ੋਭਾ ਵਧਾਉਣ ਲਈ ਹਜ਼ਾਰਾਂ ਦੀ ਗਿਣਤੀ 'ਚ ਸ਼ਾਮਲ ਹੋਈਆਂ ਸੰਗਤਾਂ ਦਾ ਤਹਿ-ਦਿਲੋਂ ਧੰਨਵਾਦ ਕਰਦਿਆਂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈਡ ਗ੍ਰੰਥੀ ਭਾਈ ਬਲਜਿੰਦਰ ਸਿੰਘ , ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਚੀਮਾ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਮਿਸਤਰੀ, ਸੈਕਟਰੀ ਕਰਮਜੀਤ ਸਿੰਘ P.E.S-1(ਸੇਵਾ-ਮੁਕਤ ਪ੍ਰਿੰਸੀਪਲ), ਮੀਤ ਪ੍ਰਧਾਨ ਪ੍ਰਕਾਸ਼ ਸਿੰਘ ਪਾਸੀ, ਵਿੱਤ ਸਕੱਤਰ ਮੁਖਤਿਆਰ ਸਿੰਘ ਛਾਪਾ(ਬਿਜਲੀ ਬੋਰਡ ਵਾਲੇ), ਮਾਸਟਰ ਪ੍ਰੀਤਮ ਸਿੰਘ ਬਰ੍ਹਮੀ, ਮਾਸਟਰ ਜੰਗਪਾਲ ਸਿੰਘ, ਡਾਕਟਰ ਉਲਵਿੰਦਰ ਸਿੰਘ ਰਾਏਕੋਟ(ਮੰਡਲ ਅਫ਼ਸਰ, ਭੂਮੀ ਰੱਖਿਆ ਵਿਭਾਗ), ਪਰਮਜੀਤ ਸਿੰਘ ਨੱਥੋਵਾਲ(ਮੈਨੇਜਰ S B.I), ਸਾਬਕਾ ਕੌਂਸਲਰ ਤੇ ਨੂਰਾ ਮਾਹੀ ਟੈਕਸੀ ਸਟੈਂਡ/ਯੂਨੀਅਨ ਦੇ ਪ੍ਰਧਾਨ ਹਰਵਿੰਦਰ ਸਿੰਘ "ਬਿੱਟੂ" , ਜਗਜੀਤ ਸਿੰਘ ਹੈਪੀ (ਕੱਚਾ ਕਿਲ੍ਹਾ),ਗੁਰਦੀਪ ਸਿੰਘ, ਕੇਵਲ ਸਿੰਘ, ਜਗਦੇਵ ਸਿੰਘ ਸੈਂਭੀ, ਕੁਲਦੀਪ ਸਿੰਘ ਬਿਜਲੀ ਬੋਰਡ,ਡਾ. ਸੱਤਪਾਲ ਸਿੰਘ (ਸਾਬਕਾ ਜਿਲਾ ਖੇਤੀਬਾੜੀ ਅਫ਼ਸਰ), ਡਾਕਟਰ ਸੁਖਵਿੰਦਰ ਸਿੰਘ ਫੌਜੀ, ਜਸਪਾਲ ਸਿੰਘ (ਟੈਲੀਫੋਨ ਵਿਭਾਗ),ਐਡਵੋਕੇਟ ਨਵੀਨ ਗੋਇਲ ਮਾਸਟਰ(ਗਰੀਨ ਸਿਟੀ)ਬਲਵੀਰ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਦੀਪ ਸਿੰਘ, ਬ੍ਰਹਮਾ ਸਿੰਘ, ਜਗਤਾਰ ਸਿੰਘ, ਕ੍ਰਿਪਾਲ ਸਿੰਘ, ਜੋਗਾ ਸਿੰਘ, ਸੁਖਵਿੰਦਰ ਸਿੰਘ ਹਾਜ਼ਰ ਸਨ।