NRI ਦੀ ਕੋਠੀ 'ਚੋਂ ਪਟਾਕਿਆਂ ਦਾ ਜ਼ਖੀਰਾ ਬਰਾਮਦ
ਰੋਹਿਤ ਗੁਪਤਾ
ਗੁਰਦਾਸਪੁਰ, 25 ਸਤੰਬਰ 2022- ਦੀਨਾਨਗਰ ਦੇ ਪਿੰਡ ਅਵਾਂਖਾ ਦੇ ਵਿੱਚ ਬੰਦ ਪਈ ਐਨ ਆਰ ਆਈ ਦੀ ਕੋਠੀ ਵਿਚੋਂ ਪਟਾਕਿਆਂ ਦਾ ਜ਼ਖੀਰਾ ਮਿਲਣ ਦੀ ਖ਼ਬਰ ਪ੍ਰਾਪਤ ਹੋਈ ਹੈ।
ਜਾਣਕਾਰੀ ਮੁਤਾਬਿਕ, ਸੀਆਈਏ ਸਟਾਫ਼ ਗੁਰਦਾਸਪੁਰ ਤੇ ਪਠਾਨਕੋਟ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਛਾਪੇਮਾਰੀ ਦੇ ਦੌਰਾਨ ਇਹ ਜ਼ਖੀਰਾ ਬਰਾਮਦ ਕੀਤਾ ਗਿਆ ਹੈ।
ਬਰਾਮਦ ਕੀਤੇ ਗਏ ਪਟਾਕਿਆਂ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ।
ਵੇਰਵਿਆਂ ਦੀ ਉਡੀਕ ਹੈ....